Good News : ਅਨੁਸ਼ਕਾ-ਵਿਰਾਟ ਨੇ ਕੀਤਾ PATCH-UP, ਛੇਤੀ ਹੀ ਕਰਾਉਣਗੇ ਵਿਆਹ!
Monday, Mar 28, 2016 - 11:49 AM (IST)

ਮੁੰਬਈ : ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਦੇ ਪ੍ਰਸ਼ੰਸਕਾਂ ਲਈ ਬਹੁਤ ਵੱਡੀ ਖੁਸ਼ ਖ਼ਬਰੀ ਸਾਹਮਣੇ ਆਈ ਹੈ। ਇਨ੍ਹਾਂ ਦੋਹਾਂ ਦੇ ਬ੍ਰੇਕਅੱਪ ਦੇ ਵੱਖ-ਵੱਖ ਕਾਰਨ ਸਾਹਮਣੇ ਆਏ ਸਨ। ਕਈਆਂ ਨੇ ਅਨੁਸ਼ਕਾ ਦੀ ਫਿਲਮ ''ਬਾਂਬੇ ਵੈਲਵੇਟ'' ਦੇ ਫਲਾਪ ਹੋਣ ਨੂੰ ਇਸ ਦਾ ਕਾਰਨ ਦੱਸਿਆ ਤਾਂ ਕਿਸੇ ਨੇ ਵਿਰਾਟ ਦੀ ਵਿਆਹ ਨੂੰ ਲੈ ਕੇ ਜਲਦਬਾਜੀ ਨੂੰ ਇਸ ਦਾ ਕਾਰਨ ਸਿੱਧ ਕੀਤਾ। ਛੇਤੀ ਹੀ ਇਹ ਦੋਵੇਂ ਆਪਣੇ ਰਿਸ਼ਤੇ ''ਚ ਵਾਪਸੀ ਕਰ ਰਹੇ ਹਨ। ਜਾਣਕਾਰੀ ਅਨੁਸਾਰ ਪਾਕਿਸਤਾਨ ਅਤੇ ਭਾਰਤ ਦੇ ਮੈਚ ''ਚ ਭਾਰਤ ਦੀ ਜਿੱਤ ਤੋਂ ਬਾਅਦ ਅਨੁਸ਼ਕਾ ਨੇ ਵਿਰਾਟ ਨੂੰ ਮੈਸੇਜ ਭੇਜ ਕੇ ਉਨ੍ਹਾਂ ਨੂੰ ਵਧਾਈ ਦਿੱਤੀ। ਉਦੋਂ ਤੋਂ ਹੀ ਉਨ੍ਹਾਂ ਵਿਚਕਾਰ ਗੱਲਬਾਤ ਸ਼ੁਰੂ ਹੋ ਗਈ ਹੈ। ਇਹ ਵੀ ਖ਼ਬਰ ਸੁਰਖੀਆਂ ਬਟੋਰ ਰਹੀ ਹੈ ਕਿ ਉਹ ਛੇਤੀ ਹੀ ਵਿਆਹ ਦੇ ਬੰਧਨ ''ਚ ਬੱਝਣ ਜਾ ਰਹੇ ਹਨ।
ਜਾਣਕਾਰੀ ਅਨੁਸਾਰ ਅਨੁਸ਼ਕਾ ਦੀ ਦਾਦੀ ਨੇ ਉਨ੍ਹਾਂ ਦੋਹਾਂ ਬਾਰੇ ਕਿਹਾ, ''''ਉਹ ਦੋਵੇਂ ਬਚਪਨ ਤੋਂ ਇਕ-ਦੂਜੇ ਨੂੰ ਜਾਣਦੇ ਹਨ। ਸਾਡਾ ਪੂਰਾ ਪਰਿਵਾਰ ਵਿਰਾਟ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਉਹ ਚੰਗਾ ਮੁੰਡਾ ਹੈ ਅਤੇ ਸਾਰਿਆਂ ਦਾ ਆਦਰ ਕਰਦਾ ਹੈ। ਅਨੁਸ਼ਕਾ ਬਚਪਨ ''ਚ ਵਿਰਾਟ ਨਾਲ ਕ੍ਰਿਕਟ ਖੇਡਦੀ ਹੁੰਦੀ ਸੀ। ਸਾਨੂੰ ਉਨ੍ਹਾਂ ਦੇ ਰਿਸ਼ਤੇ ਤੋਂ ਕੋਈ ਇਤਰਾਜ਼ ਨਹੀਂ ਹੈ।''''