ਕੋਵਿਡ ਫੰਡ ਲਈ ਵਿਰਾਟ ਅਤੇ ਅਨੁਸ਼ਕਾ ਨੇ 24 ਘੰਟਿਆਂ ’ਚ ਇਕੱਠੇ ਕੀਤੇ 3.6 ਕਰੋੜ, ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

Saturday, May 08, 2021 - 02:51 PM (IST)

ਕੋਵਿਡ ਫੰਡ ਲਈ ਵਿਰਾਟ ਅਤੇ ਅਨੁਸ਼ਕਾ ਨੇ 24 ਘੰਟਿਆਂ ’ਚ ਇਕੱਠੇ ਕੀਤੇ 3.6 ਕਰੋੜ, ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

ਮੁੰਬਈ: ਕੋਰੋਨਾ ਆਫ਼ਤ ਦੇ ਦੌਰ ’ਚ ਹਰ ਕੋਈ ਆਪਣੇ-ਆਪਣੇ ਤਰੀਕੇ ਨਾਲ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਬਾਲੀਵੁੱਡ ਸਿਤਾਰੇ ਵੀ ਲਗਾਤਾਰ ਮਦਦ ਦੀ ਮੁਹਿੰਮ ’ਚ ਸਾਹਮਣੇ ਆ ਰਹੇ ਹਨ। ਅਜਿਹੇ ਹੀ ਇਕ ਕੋਸ਼ਿਸ਼ ਕੀਤੀ ਹੈ ਕਿ ਇੰਡੀਅਨ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਉਸ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ। ਉਨ੍ਹਾਂ ਨੇ ਲੋਕਾਂ ਦੀ ਮਦਦ ਲਈ ਫੰਡ ਰੇਜਿੰਗ ਦੀ ਮੁਹਿੰਮ ਸ਼ੁਰੂ ਕੀਤੀ ਸੀ। ਦੋਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਜਿੰਨਾ ਹੋ ਸਕੇ ਇਸ ਮੁਹਿੰਮ ’ਚ ਆਪਣਾ ਯੋਗਦਾਨ ਪਾਓ। ਉੱਧਰ ਇਸ ਜੋੜੇ ਦੀ ਅਪੀਲ ’ਤੇ ਲੋਕਾਂ ਨੇ ਦਿਲ ਖੋਲ੍ਹ ਕੇ ਮਦਦ ਕੀਤੀ ਅਤੇ ਉਮੀਦ ਤੋਂ ਕਿਤੇ ਜ਼ਿਆਦਾ ਪੈਸਾ ਇਕੱਠਾ ਕੀਤਾ ਗਿਆ। ਇਸ ਨੂੰ ਲੈ ਕੇ ਦੋਵੇਂ ਨਾ ਸਿਰਫ਼ ਕਾਫ਼ੀ ਖੁਸ਼ ਨਜ਼ਰ ਆਏ ਸਗੋਂ ਲੋਕਾਂ ਧੰਨਵਾਦ ਵੀ ਕੀਤਾ। ਸ਼ੁੱਕਰਵਾਰ ਨੂੰ ਵਿਰਾਟ ਅਤੇ ਅਨੁਸ਼ਕਾ ਨੇ ਇਸ ਮੁਹਿੰਮ ਦੀ ਸ਼ੁਰੂਆਤ ਦੋ ਕੋਰੜ ਦੀ ਰਾਸ਼ੀ ਦੇ ਯੋਗਦਾਨ ਨਾਲ ਕੀਤੀ ਸੀ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਸੀ ਕਿ ਮੁਸ਼ਕਿਲ ਸਮੇਂ ’ਚ ਲੋਕਾਂ ਦੀ ਮਦਦ ਲਈ ਅੱਗੇ ਆਓ। ਜਿਸ ਤੋਂ ਬਾਅਦ ਕੋਵਿਡ-19 ਰਿਲੀਫ਼ ਫੰਡ ’ਚ ਸਿਰਫ਼ 24 ਘੰਟਿਆਂ ਦੇ ਅੰਦਰ 3 ਕਰੋੜ 60 ਲੱਖ ਰੁਪਏ ਦੀ ਰਕਮ ਇਕੱਠੀ ਹੋ ਗਈ’।  

PunjabKesari
ਵਿਰਾਟ ਅਤੇ ਅਨੁਸ਼ਕਾ ਨੇ ਕੀਤਾ ਪ੍ਰਸ਼ੰਸਕਾਂ ਦਾ ਧੰਨਵਾਦ
ਲੋਕਾਂ ਦੀ ਇਸ ਮਦਦ ਭਰੇ ਰਵੱਈਏ ਦਾ ਧੰਨਵਾਦ ਕਰਨ ਲਈ ਦੋਵਾਂ ਨੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਇਕ ਧੰਨਵਾਦ ਗਿਵਿੰਗ ਨੋਟ ਵੀ ਸਾਂਝਾ ਕੀਤਾ ਹੈ। ਅਨੁਸ਼ਕਾ ਨੇ ਲਿਖਿਆ ਕਿ ਇਸ ਮੁਹਿੰਮ ’ਚ ਯੋਗਦਾਨ ਦੇਣ ਵਾਲੇ ਲੋਕਾਂ ਦਾ ਧੰਨਵਾਦ। ਅਸੀਂ ਅੱਧੇ ਤੋਂ ਜ਼ਿਆਦਾ ਦਾ ਟੀਚਾ ਹਾਸਲ ਕਰ ਲਿਆ ਹੈ। ਚੱਲੋ ਇਸ ਨੂੰ ਪੂਰਾ ਕਰਦੇ ਹਾਂ। ਉੱਧਰ ਇਸ ਨੂੰ ਲੈ ਕੇ ਵਿਰਾਟ ਕੋਹਲੀ ਨੇ ਲਿਖਿਆ ਕਿ ਸਿਰਫ਼ 24 ਘੰਟਿਆਂ ’ਚ 3.6 ਕਰੋੜ ਰੁਪਏ, ਇਹ ਦਿਲ ਖੁਸ਼ ਕਰਨ ਵਾਲਾ ਹੈ। ਚੱਲੋ ਦੇਸ਼ ਦੇ ਲੋਕਾਂ ਦੀ ਮਦਦ ਲਈ ਇੰਝ ਹੀ ਲਗਾਤਾਰ ਲੜਦੇ ਰਹੀਏ।

PunjabKesari 
ਮਦਦ ਲਈ ਸਿਤਾਰੇ ਚਲਾ ਰਹੇ ਹਨ ਮੁਹਿੰਮ
ਦੇਸ਼ ’ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕਾਫ਼ੀ ਭਿਆਨਕ ਹੈ। ਇਸ ਦੌਰਾਨ ਕਈ ਸਿਤਾਰੇ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਉੱਧਰ ਇਸ ਦੌਰਾਨ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਇਹ ਮੁਹਿੰਮ ਕਾਫ਼ੀ ਲੋਕਾਂ ਦੀ ਮਦਦ ਕਰ ਸਕਦੀ ਹੈ। ਸਾਫ਼ ਹੈ ਕਿ ਅਜਿਹੇ ਮੁਸ਼ਕਿਲ ਸਮੇਂ ’ਚ ਲੱਖਾਂ ਲੋਕਾਂ ਨੂੰ ਮਦਦ ਦੀ ਲੋੜ ਹੈ ਅਤੇ ਅਜਿਹੀਆਂ ਮੁਹਿੰਮਾਂ ਇਸ ਸੰਕਟ ’ਚ ਲੜਣ ਲਈ ਬਹੁਤ ਜ਼ਰੂਰੀ ਵੀ ਹਨ। 


author

Aarti dhillon

Content Editor

Related News