ਵਿਰਾਟ- ਅਨੁਸ਼ਕਾ ਦੇ ਪੁੱਤਰ ਦੀ Fake ਤਸਵੀਰ ਹੋਈ ਵਾਇਰਲ

Monday, Nov 25, 2024 - 04:50 PM (IST)

ਵਿਰਾਟ- ਅਨੁਸ਼ਕਾ ਦੇ ਪੁੱਤਰ ਦੀ Fake ਤਸਵੀਰ ਹੋਈ ਵਾਇਰਲ

ਮੁੰਬਈ- ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਆਸਟ੍ਰੇਲੀਆ 'ਚ ਹਨ। ਵਿਰਾਟ ਕੋਹਲੀ ਆਸਟ੍ਰੇਲੀਆ ਦੇ ਪਰਥ ਵਿੱਚ ਬਾਰਡਰ-ਗਾਵਸਕਰ ਟਰਾਫੀ ਲਈ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਹਨ ਪਰ ਇਸ ਵਿਚਾਲੇ ਵਿਰਾਟ ਕੋਹਲੀ ਦੇ ਪੁੱਤਰ  ਨਾਲ ਜੁੜੀ ਇੱਕ ਤਸਵੀਰ ਵਾਈਰਲ ਹੋ ਰਹੀ ਹੈ। ਲੋਕ ਅੰਦਾਜ਼ਾ ਲਗਾ ਰਹੇ ਹਨ ਕਿ ਇਹ ਤਸਵੀਰ ਵਿਰਾਟ ਕੋਹਲੀ ਦੇ ਪੁੱਤਰ ਅਕਾਯ ਕੋਹਲੀ ਦੀ ਹੋ ਸਕਦੀ ਹੈ।

ਜਾਣੋ ਕੀ ਹੈ ਤਸਵੀਰ 'ਚ?
ਦਰਅਸਲ, ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਤਸਵੀਰ 'ਚ ਅਨੁਸ਼ਕਾ ਸ਼ਰਮਾ ਨਜ਼ਰ ਆ ਰਹੀ ਹੈ। ਉਹ ਇੱਕ ਸਟੇਡੀਅਮ ਵਿੱਚ ਟੀਮ ਇੰਡੀਆ ਲਈ ਚੀਅਰ ਕਰ ਰਹੀ ਹੈ। ਉਨ੍ਹਾਂ ਦੇ ਨਾਲ ਇੱਕ ਬਹੁਤ ਹੀ ਖੂਬਸੂਰਤ ਬੱਚਾ ਹੈ। ਇਹ ਬੱਚਾ ਵਿਰਾਟ-ਅਨੁਸ਼ਕਾ ਦਾ ਪੁੱਤਰ ਦੱਸਿਆ ਜਾ ਰਿਹਾ ਹੈ। ਜੋ ਉਸ ਦੀ ਪਹਿਲੀ ਤਸਵੀਰ ਹੈ ਜੋ ਇੰਟਰਨੈੱਟ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਹੀ ਹੈ।

ਇਹ ਵੀ ਪੜ੍ਹੋ- ਹਿਮਾਂਸ਼ੀ ਖੁਰਾਣਾ ਦੇ ਪਿਤਾ ਦਾ ਸਨਸਨੀਖੇਜ ਖੁਲ੍ਹਾਸਾ, ਪਤਨੀ 'ਤੇ ਲਗਾਏ ਗੰਭੀਰ ਦੋਸ਼

ਕੀ ਹੈ ਵਾਇਰਲ ਤਸਵੀਰ ਦਾ ਸੱਚ?
ਸੋਸ਼ਲ ਮੀਡੀਆ 'ਤੇ ਵਾਇਰਲ ਉਸ ਤਸਵੀਰ ਦੀ ਜਾਂਚ ਤੋਂ ਬਾਅਦ ਇੱਕ ਹੈਰਾਨ ਕਰਨ ਵਾਲਾ ਸੱਚ ਸਾਹਮਣੇ ਆਇਆ ਹੈ। ਜਿਸ ਤਸਵੀਰ ਨੂੰ ਅਨੁਸ਼ਕਾ-ਵਿਰਾਟ ਦੇ ਪੁੱਤਰ ਅਕਾਯ ਦੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਸ 'ਚ ਅਕਾਯ ਨਹੀਂ ਹੈ। ਦੋਵਾਂ ਦਿੱਗਜਾਂ ਦੇ ਕਰੀਬੀ ਲੋਕਾਂ ਮੁਤਾਬਕ ਇਹ ਤਸਵੀਰ ਅਨੁਸ਼ਕਾ-ਵਿਰਾਟ ਦੇ ਦੋਸਤ ਦੀ ਧੀ ਦੀ ਹੈ। ਦਰਅਸਲ, ਅਨੁਸ਼ਕਾ ਅਤੇ ਵਿਰਾਟ ਕੋਹਲੀ ਨੇ ਆਪਣੇ ਦੋ ਬੱਚਿਆਂ ਵਾਮਿਕਾ ਅਤੇ ਅਕਾਯ ਦੀਆਂ ਤਸਵੀਰਾਂ ਨੂੰ ਜਨਤਕ ਨਾ ਕਰਨ ਦਾ ਫੈਸਲਾ ਕੀਤਾ ਹੈ। ਉਹ ਅਜੇ ਵੀ ਇਸ ਗੱਲ 'ਤੇ ਕਾਇਮ ਹੈ ਪਰ ਸੋਸ਼ਲ ਮੀਡੀਆ 'ਤੇ ਫਰਜ਼ੀ ਤਸਵੀਰਾਂ ਪਾ ਕੇ ਲਗਾਤਾਰ ਦਾਅਵੇ ਕੀਤੇ ਜਾ ਰਹੇ ਹਨ।

ਵਿਰਾਟ-ਅਨੁਸ਼ਕਾ ਦੇ ਸਮਰਥਨ 'ਚ ਆਏ ਫੈਨਜ਼
ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦਾ ਵਿਆਹ ਸਾਲ 2017 'ਚ ਹੋਇਆ ਸੀ। ਆਪਣੀ ਧੀ ਦੇ ਜਨਮ ਦੌਰਾਨ, ਇਹ ਜੋੜਾ ਲੰਡਨ ਸ਼ਿਫਟ ਹੋ ਗਿਆ ਅਤੇ ਉੱਥੇ ਉਨ੍ਹਾਂ ਦੇ ਪੁੱਤਰ ਅਕਾਯ ਨੇ ਜਨਮ ਲਿਆ। ਵਿਰਾਟ ਅਤੇ ਅਨੁਸ਼ਕਾ ਨੇ ਹੁਣ ਤੱਕ ਆਪਣੇ ਦੋਹਾਂ ਬੱਚਿਆਂ ਨੂੰ ਕੈਮਰੇ ਅਤੇ ਇੰਡਸਟਰੀ ਤੋਂ ਦੂਰ ਰੱਖਿਆ ਹੈ। ਜੋੜੇ ਦੇ ਪ੍ਰਸ਼ੰਸਕ ਵੀ ਹੁਣ ਦੋਵਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹਨ ਅਤੇ ਅਜਿਹੀਆਂ ਤਸਵੀਰਾਂ ਸ਼ੇਅਰ ਕਰਨ ਵਾਲੇ ਉਪਭੋਗਤਾਵਾਂ 'ਤੇ ਗੁੱਸੇ ਹੁੰਦੇ ਵੀ ਨਜ਼ਰ ਆ ਰਹੇ ਹਨ। ਇਸ ਵਾਰ ਵੀ ਅਜਿਹਾ ਹੀ ਹੋਇਆ ਹੈ। ਸੋਸ਼ਲ ਮੀਡੀਆ 'ਤੇ ਵਿਰਾਟ ਅਤੇ ਅਨੁਸ਼ਕਾ ਦੇ ਪ੍ਰਸ਼ੰਸਕਾਂ ਨੇ ਫਰਜ਼ੀ ਤਸਵੀਰ ਸੱਚ ਹੋਣ ਦਾ ਦਾਅਵਾ ਕਰਨ ਵਾਲਿਆਂ ਦੀ ਆਲੋਚਨਾ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Priyanka

Content Editor

Related News