ਵੀਰ ਦਾਸ ਅੰਤਰਰਾਸ਼ਟਰੀ ਐਮੀ ਐਵਾਰਡ ਸਮਾਰੋਹ ਦੀ ਮੇਜ਼ਬਾਨੀ ਕਰਨ ਵਾਲੇ ਪਹਿਲੇ ਭਾਰਤੀ ਹੋਣਗੇ

Friday, Sep 13, 2024 - 10:51 AM (IST)

ਨਵੀਂ ਦਿੱਲੀ : ਕਾਮੇਡੀਅਨ ਵੀਰ ਦਾਸ ਨੂੰ 52ਵੇਂ ਅੰਤਰਰਾਸ਼ਟਰੀ ਐਮੀ ਐਵਾਰਡ ਸਮਾਰੋਹ ਦੇ ਮੇਜ਼ਬਾਨ ਵਜੋਂ ਐਲਾਨਿਆ ਗਿਆ ਹੈ। ਦਾਸ ਅਮਰੀਕਾ ਵਿਚ ਹੋਣ ਵਾਲੇ ਸਾਲਾਨਾ ਪੁਰਸਕਾਰ ਸਮਾਰੋਹ ਦੀ ਮੇਜ਼ਬਾਨੀ ਕਰਨ ਵਾਲੇ ਪਹਿਲੇ ਭਾਰਤੀ ਹੋਣਗੇ। ਐਵਾਰਡ ਸਮਾਰੋਹ 25 ਨਵੰਬਰ ਨੂੰ ਨਿਊਯਾਰਕ ਸਿਟੀ ਵਿਚ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ ਪ੍ਰਸਿੱਧ ਅਦਾਕਾਰਾ ਨੇ ਪੁਲਸ ਅੱਗੇ ਕੀਤਾ ਆਤਮ ਸਮਰਪਣ, ਜਾਣੋ ਪੂਰਾ ਮਾਮਲਾ

2023 ਵਿਚ ਆਪਣੇ ਨੈੱਟਫਲਿਕਸ ਸਟੈਂਡਅਪ ਸਪੈਸ਼ਲ ‘ਵੀਰ ਦਾਸ ਲੈਂਡਿੰਗ’ ਲਈ ਸਰਵੋਤਮ ਕਾਮੇਡੀ ਅਵਾਰਡ ਜਿੱਤਣ ਤੋਂ ਬਾਅਦ ਅੰਤਰਰਾਸ਼ਟਰੀ ਐਮੀ ਮੰਚ ’ਤੇ ਇਹ ਦਾਸ ਦੀ ਫਿਰ ਵਾਪਸੀ ਹੈ।

ਇਹ ਖ਼ਬਰ ਵੀ ਪੜ੍ਹੋ ਨਮ ਅੱਖਾਂ ਨਾਲ ਪਿਤਾ ਦੇ ਘਰ ਪੁੱਜੀ ਮਲਾਇਕਾ ਅਰੋੜਾ, ਸਾਹਮਣੇ ਆਈ ਵੀਡੀਓ

‘ਗੋ ਗੋਆ ਗੋਨ’ ਅਤੇ ‘ਦਿੱਲੀ ਬੇਲੀ’ ਵਰਗੀਆਂ ਫਿਲਮਾਂ ਨਾਲ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਕਾਮੇਡੀਅਨ ਨੇ ਕਿਹਾ ਕਿ ਉਹ ਆਪਣੇ ਸਾਥੀ ਕਲਾਕਾਰਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਅਤੇ ਪੁਰਸਕਾਰਾਂ ਦੀ ਰਾਤ ਨੂੰ ਹਾਸੇ ਨਾਲ ਭਰਪੂਰ ਬਣਾਉਣ ਲਈ ਉਤਸਕ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News