ਵਿਨ ਡੀਜ਼ਲ ਨੇ ਅਸਿਸਟੈਂਟ ਨਾਲ ਕੀਤੀ ਗੰਦੀ ਹਰਕਤ, ਲਾਸ ਏਂਜਲਸ ''ਚ ਦਾਇਰ ਹੋਇਆ ਕੇਸ

Saturday, Dec 23, 2023 - 01:02 PM (IST)

ਵਿਨ ਡੀਜ਼ਲ ਨੇ ਅਸਿਸਟੈਂਟ ਨਾਲ ਕੀਤੀ ਗੰਦੀ ਹਰਕਤ, ਲਾਸ ਏਂਜਲਸ ''ਚ ਦਾਇਰ ਹੋਇਆ ਕੇਸ

ਐਂਟਰਟੇਨਮੈਂਟ ਡੈਸਕ :  ਹਾਲੀਵੁੱਡ ਅਦਾਕਾਰ ਵਿਨ ਡੀਜ਼ਲ 'ਤੇ ਉਸ ਦੀ ਸਾਬਕਾ ਸਹਾਇਕ ਆਸਟਾ ਜੌਹਨਸਨ ਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਵੀਰਵਾਰ ਨੂੰ ਆਸਟਾ  ਨੇ ਲਾਸ ਏਂਜਲਸ 'ਚ ਕੇਸ ਵੀ ਦਾਇਰ ਕਰਵਾਇਆ ਹੈ। ਇਸ ਸ਼ਿਕਾਇਤ 'ਚ ਆਸਟਾ ਜੌਹਨਸਨ ਨੇ ਵਿਨ 'ਤੇ ਕਈ ਗੰਭੀਰ ਦੋਸ਼ ਲਗਾਏ ਹਨ। 

ਇਹ ਖ਼ਬਰ ਵੀ ਪੜ੍ਹੋ - ਮਨਕੀਰਤ ਔਲਖ ਨੇ ਪੁੱਤਰ ਨਾਲ ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ, ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਕੀਤਾ ਯਾਦ

ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਵਿਨ ਡੀਜ਼ਲ ਨੇ ਸਾਲ 2010 'ਚ ਅਟਲਾਂਟਾ 'ਚ ਫ਼ਿਲਮ 'ਫਾਸਟ ਫਾਈਵ' ਦੀ ਸ਼ੂਟਿੰਗ ਦੌਰਾਨ ਮੇਰੇ ਨਾਲ ਜਿਨਸੀ ਸ਼ੋਸ਼ਣ ਕੀਤਾ। ਉਸ ਨੇ ਇਹ ਵੀ ਦੱਸਿਆ ਕਿ ਉਹ ਉਸ ਸਮੇਂ ਉਸ ਨਾਲ ਕੰਮ ਕਰਦੀ ਸੀ ਅਤੇ ਉੱਥੇ ਸਭ ਕੁਝ ਸੰਭਾਲਦੀ ਸੀ। ਸ਼ੂਟਿੰਗ ਖ਼ਤਮ ਹੋਣ ਮਗਰੋਂ ਵਿਨ ਡੀਜ਼ਲ ਨੇ ਮੈਨੂੰ ਆਪਣੇ ਹੋਟਲ ਦੇ ਕਮਰੇ 'ਚ ਬੁਲਾਇਆ। ਅੰਦਰ ਆ ਕੇ ਵਿਨ ਨੇ ਮੇਰੇ ਸਾਹਮਣੇ ਅਸ਼ਲੀਲ ਹਰਕਤਾਂ ਕੀਤੀਆਂ ਅਤੇ ਉਸ ਨੇ ਬਹੁਤ ਵਾਰ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ - ਬੀ ਪਰਾਕ ਨੇ ਪਤਨੀ ਮੀਰਾ ਨਾਲ ਦੂਜੀ ਵਾਰ ਕਰਵਾਇਆ ਵਿਆਹ, ਗਾਇਕ ਨੇ ਸਾਂਝੀਆਂ ਕੀਤੀਆਂ ਤਸਵੀਰਾਂ

ਦੱਸ ਦਈਏ ਕਿ ਜੌਹਨਸਨ ਨੇ ਕਿਹਾ ਕਿ ਸਾਲ 2010 'ਚ ਵਿਨ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਵਿਨ ਡੀਜ਼ਲ ਇੱਕ ਕਲੱਬ ਪਾਰਟੀ ਤੋਂ ਵਾਪਸ ਆਇਆ ਸੀ ਅਤੇ ਮੇਰੇ ਕਮਰੇ 'ਚ ਆ ਕੇ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਮੈਨੂੰ ਬਿਸਤਰੇ 'ਤੇ ਖਿੱਚ ਲਿਆ ਅਤੇ ਫਿਰ ਮੇਰੇ ਕੱਪੜੇ ਉਤਾਰ ਦਿੱਤੇ। ਜੌਹਨਸਨ ਨੇ ਸ਼ਿਕਾਇਤ 'ਚ ਦੱਸਿਆ ਕਿ ਡੀਜ਼ਲ ਨੇ ਉਸ ਨੂੰ ਇੰਝ ਫੜਿਆ ਹੋਇਆ ਸੀ ਕਿ ਉਹ ਭੱਜਣ ਦੇ ਵੀ ਯੋਗ ਨਹੀਂ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

sunita

Content Editor

Related News