''ਬੰਬੂਕਾਟ'' ਫੇਮ ਅਦਾਕਾਰਾ ਦੀ ਖ਼ਾਸ ਅੰਦਾਜ਼ ''ਚ ਹੋਈ ''ਗੋਦ ਭਰਾਈ'', ਸਾਹਮਣੇ ਆਈਆਂ ਤਸਵੀਰਾਂ

Wednesday, Dec 13, 2023 - 11:05 AM (IST)

''ਬੰਬੂਕਾਟ'' ਫੇਮ ਅਦਾਕਾਰਾ ਦੀ ਖ਼ਾਸ ਅੰਦਾਜ਼ ''ਚ ਹੋਈ ''ਗੋਦ ਭਰਾਈ'', ਸਾਹਮਣੇ ਆਈਆਂ ਤਸਵੀਰਾਂ

ਐਂਟਰਟੇਨਮੈਂਟ ਡੈਸਕ :  ਪੰਜਾਬੀ ਫ਼ਿਲਮ 'ਬੰਬੂਕਾਟ' ਦੀ ਮਸ਼ਹੂਰ ਅਦਾਕਾਰਾ ਸ਼ੀਤਲ ਠਾਕੁਰ ਦੇ ਘਰ ਬਹੁਤ ਜਲਦ ਬੱਚੇ ਦੀਆਂ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਹਾਲ ਹੀ 'ਚ ਸ਼ੀਤਲ ਦੀ ਗੋਦ ਭਰਾਈ ਦੀ ਰਸਮ ਕੀਤੀ ਗਈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਸ਼ੀਤਲ ਤੇ ਪਤੀ ਵਿਕਰਾਤ ਮੈਸੀ ਦੇ ਚਿਹਰੇ 'ਤੇ ਮਾਪੇ ਬਣਨ ਦਾ ਨੂਰ ਸਾਫ਼ ਨਜ਼ਰ ਆ ਰਿਹਾ ਸੀ। 

PunjabKesari

ਦੱਸ ਦਈਏ ਕਿ ਮਾਪੇ ਬਣਨ ਦੀ ਖ਼ੁਸ਼ਖਬਰੀ ਵਿਕਰਾਂਤ ਮੈਸੀ ਤੇ ਸ਼ੀਤਲ ਠਾਕੁਰ ਨੇ ਸਤੰਬਰ ਮਹੀਨੇ 'ਚ ਸੋਸ਼ਲ ਮੀਡੀਆ 'ਤੇ ਫੈਨਜ਼ ਨਾਲ ਸਾਂਝੀ ਕੀਤੀ ਸੀ। ਉਨ੍ਹਾਂ ਨੇ ਇਕ ਪੋਸਟ ਸ਼ੇਅਰ ਕਰਕੇ ਇਸ ਖ਼ੁਸ਼ਖਬਰੀ ਦਾ ਐਲਾਨ ਕੀਤਾ ਸੀ।

PunjabKesari

ਦੱਸ ਦਈਏ ਕਿ ਵਿਕਰਾਤ ਮੈਸੀ ਤੇ ਸ਼ੀਤਲ ਠਾਕੁਰ ਜਲਦ ਹੀ ਆਪਣੇ ਆਉਣ ਵਾਲੇ ਪਹਿਲੇ ਬੱਚੇ ਦੀ ਤਿਆਰੀ ਕਰ ਰਹੇ ਹਨ। ਇਸ ਨਾਲ ਹੀ ਉਨ੍ਹਾਂ ਦਾ ਇਹ ਬੱਚਾ ਕਦੋ ਦੁਨੀਆ ’ਚ ਆਉਣ ਵਾਲਾ ਹੈ, ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਹੈ।

PunjabKesari

ਪੋਸਟ ਸ਼ੇਅਰ ਕਰਦੇ ਹੋਏ ਵਿਕਰਾਂਤ ਨੇ ਕੈਪਸ਼ਨ 'ਚ ਲਿਖਿਆ ਸੀ,‘ਅਸੀਂ ਆਪਣਾ ਪਹਿਲਾ ਬੇਬੀ ਸਵੀਕਾਰ ਕਰ ਰਹੇ ਹਨ। ਬੇਬੀ 2024 ’ਚ ਆਵੇਗਾ। ਇਸ ਪੋਸਟ ਨਾਲ ਹੀ ਉਨ੍ਹਾਂ ਨੇ ਆਪਣੀ ਤੇ ਸ਼ੀਤਲ ਠਾਕੁਰ ਦੇ ਵਿਆਹ ਵਾਲੀ ਤਸਵੀਰ ਤੇ ਉਸ ਨਾਲ ਸੈਫਟੀ ਪਿਨ ਨਾਲ ਬਣਾਈ ਗਈ ਇਕ ਸੁੰਦਰ ਜਿਹੀ ਤਸਵੀਰ ਸ਼ੇਅਰ ਕੀਤੀ ਸੀ। 

PunjabKesari

ਦੱਸਣਯੋਗ ਹੈ ਕਿ ਵਿਕਰਾਂਤ ਤੇ ਸ਼ੀਤਲ ਨੇ ਵਿਆਹ ਤੋਂ ਪਹਿਲੇ ਕਰੀਬ ਸੱਤ ਸਾਲ ਤਕ ਇਕ-ਦੂਜੇ ਨੂੰ ਡੇਟ ਕੀਤਾ ਸੀ। ਇਸ ਤੋਂ ਬਾਅਦ ਦੋਵਾਂ ਨੇ ਸਾਲ 2019 ’ਚ ਕੁੜਮਾਈ ਕਰਵਾਈ ਤੇ ਫਰਵਰੀ 2022 ’ਚ ਵਿਆਹ ਕਰਵਾਇਆ ਸੀ।

PunjabKesari

ਇਨ੍ਹਾਂ ਦੋਵਾਂ ਦੀ ਮੁਲਾਕਾਤ ਵੈੱਬ ਸ਼ੋਅ ‘ਬ੍ਰੋਕਨ ਬਟ ਬਿਊਟੀਫੁਲ’ ਦੇ ਸੈੱਟ ’ਤੇ ਹੋਈ ਸੀ।

PunjabKesari

PunjabKesari

PunjabKesari


author

sunita

Content Editor

Related News