ਵਿਕਰਾਂਤ ਮੇਸੀ ਤੇ ਸ਼ੀਤਲ ਠਾਕੁਰ ਨੇ ਬੇਹੱਦ ਖ਼ਾਸ ਜਗ੍ਹਾ ਲਏ ਸਨ ਫੇਰੇ, ਦੇਖੋ ਖ਼ੂਬਸੂਰਤ ਵੀਡੀਓ

Tuesday, Mar 01, 2022 - 05:15 PM (IST)

ਵਿਕਰਾਂਤ ਮੇਸੀ ਤੇ ਸ਼ੀਤਲ ਠਾਕੁਰ ਨੇ ਬੇਹੱਦ ਖ਼ਾਸ ਜਗ੍ਹਾ ਲਏ ਸਨ ਫੇਰੇ, ਦੇਖੋ ਖ਼ੂਬਸੂਰਤ ਵੀਡੀਓ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਵਿਕਰਾਂਤ ਮੇਸੀ ਆਪਣੀ ਗਰਲਫਰੈਂਡ ਸ਼ੀਤਲ ਠਾਕੁਰ ਨਾਲ ਇਕ ਇੰਟੀਮੇਟ ਸੈਰੇਮਨੀ ’ਚ 18 ਫਰਵਰੀ, 2022 ਨੂੰ ਵਿਆਹ ਦੇ ਬੰਧਨ ’ਚ ਬੱਝ ਗਏ ਹਨ। ਇਸ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਯੂ. ਕੇ. ’ਚ ਲਾਈਵ ਸ਼ੋਅ ਦੌਰਾਨ ਸ਼ੈਰੀ ਮਾਨ ਨਾਲ ਸਟੇਜ ’ਤੇ ਹੋਈ ਬਦਤਮੀਜ਼ੀ, ਪੁੱਟੇ ਵਾਲ (ਵੀਡੀਓ)

ਸ਼ੀਤਲ ਦਾ ਬ੍ਰਾਈਡਲ ਲੁੱਕ ਤੇ ਵਿਰਕਾਂਤ ਦਾ ਬਿੰਦਾਸ ਅੰਦਾਜ਼ ਲੋਕਾਂ ਨੂੰ ਕਾਫੀ ਪਸੰਦ ਆਇਆ। ਹੁਣ ਹਾਲ ਹੀ ’ਚ ਸ਼ੀਤਲ ਨੇ ਆਪਣੇ ਵਿਆਹ ਦਾ ਇਕ ਟੀਜ਼ਰ ਸਾਂਝਾ ਕੀਤਾ ਹੈ, ਜਿਸ ’ਚ ਉਸ ਦੇ ਅਸਲੀ ਕਿਰਦਾਰ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ, ਜੋ ਪ੍ਰੰਪਰਾਵਾਂ ਨਾਲ ਜੁੜੀ ਹੋਈ ਹੈ।

ਇਸ ਵੀਡੀਓ ’ਚ ਉਸ ਦੀ ਸ਼ੁਰੂਆਤ ਕੁਕਰ ਦੀ ਸੀਟੀ ਵੱਜਣ ਨਾਲ ਹੁੰਦੀ ਹੈ ਤੇ ਫਿਰ ਉਹ ਅੱਗੇ ਇਹ ਦੱਸਦੀ ਹੈ ਕਿ ਆਪਣੇ ਜੀਵਨ ਦੀ ਸ਼ੁਰੂਆਤ ਉਹ ਉਥੋਂ ਕਰਨਾ ਚਾਹੁੰਦੀ ਸੀ, ਜਿਥੇ ਉਹ ਵੱਡੀ ਹੋਈ ਹੈ। ਸ਼ੀਤਲ ਨੇ ਦੱਸਿਆ ਕਿ ਲੋਕ ਇਸ ਨੂੰ ਇਕ ਪਿੰਡ ਕਹਿੰਦੇ ਹਨ ਪਰ ਇਹ ਉਸ ਦੇ ਦਾਦੀ ਦਾ ਘਰ ਹੈ, ਜੋ ਉਸ ਦੇ ਜੀਵਨ ’ਚ ਕਾਫੀ ਮਾਇਨੇ ਰੱਖਦਾ ਹੈ।

ਵਿਆਹ ਦੇ ਅਨਮੋਲ ਪਲਾਂ ਨੂੰ ਵੀਡੀਓ ’ਚ ਦੇਖਿਆ ਜਾ ਸਕਦਾ ਹੈ, ਜਿਸ ’ਚ ਹਲਦੀ ਤੋਂ ਲੈ ਕੇ ਫੇਰਿਆਂ ਤਕ ਦੀਆਂ ਰਸਮਾਂ ਸ਼ਾਮਲ ਹਨ। ਇਸ ਵੀਡੀਓ ਨੂੰ ਸਾਂਝਾ ਕਰਦਿਆਂ ਸ਼ੀਤਲ ਨੇ ਲਿਖਿਆ, ‘ਮੇਰੇ ਦਿਲ ਦਾ ਇਕ ਟੁਕੜਾ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News