ਵਿਕਰਾਂਤ ਮੈਸੀ ਨੂੰ ‘12ਵੀਂ ਫੇਲ’ ਲਈ ਮਿਲਿਆ ਬੈੱਸਟ ਅਦਾਕਾਰ ਦਾ ਨੈਸ਼ਨਲ ਐਵਾਰਡ!
Thursday, Sep 25, 2025 - 09:37 AM (IST)

ਐਂਟਰਟੇਨਮੈਂਟ ਡੈਸਕ- ਵਿਕਰਾਂਤ ਮੈਸੀ ਨੇ ਆਪਣੀ ਸ਼ਾਨਦਾਰ ਪ੍ਰਫਾਰਮੈਂਸ ਲਈ ਫਿਲਮ ‘12ਵੀਂ ਫੇਲ’ ਵਿਚ ‘ਨੈਸ਼ਨਲ ਐਵਾਰਡ ਫਾਰ ਬੈੱਸਟ ਐਕਟਰ’ ਜਿੱਤ ਕੇ ਭਾਰਤੀ ਸਿਨੇਮਾ ਦੇ ਇਤਿਹਾਸ ਵਿਚ ਆਪਣਾ ਨਾਂ ਦਰਜ ਕਰ ਲਿਆ ਹੈ। ਲਗਾਤਾਰ ਚੰਗੇ ਅਭਿਨੈ ਅਤੇ ਪ੍ਰਫਾਰਮੈਂਸ ਲਈ ਜਾਣੇ ਜਾਣ ਵਾਲੇ ਵਿਕਰਾਂਤ ਨੇ ਆਪਣੇ ਆਪ ਨੂੰ ਇਸ ਪੀੜ੍ਹੀ ਦੇ ਸਭ ਤੋਂ ਚੰਗੇ ਅਦਾਕਾਰ ਵਜੋਂ ਸਥਾਪਤ ਕਰ ਲਿਆ ਹੈ।
‘12ਵੀਂ ਫੇਲ’ ਵਿਚ ਉਨ੍ਹਾਂ ਨੇ ਮਨੋਜ ਕੁਮਾਰ ਸ਼ਰਮਾ ਦਾ ਕਿਰਦਾਰ ਨਿਭਾਇਆ ਹੈ, ਜੋ ਮੁਸ਼ਕਲ ਹਾਲਾਤ ਪਾਰ ਕਰ ਕੇ ਆਈ.ਪੀ.ਐੱਸ. ਆਫਿਸਰ ਬਣਦੇ ਹਨ।