‘ਵਿਕਰਮ ਵੇਧਾ’ ਦੀ ਕਹਾਣੀ ਦਾ ਆਰੀਜਨ ‘ਵਿਕਰਮ ਬੇਤਾਲ’ ਦੀਆਂ ਪ੍ਰਸਿੱਧ ਲੋਕ ਕਥਾਵਾਂ ਤੋਂ ਪ੍ਰੇਰਿਤ
Sunday, Sep 04, 2022 - 03:36 PM (IST)
ਮੁੰਬਈ (ਬਿਊਰੋ)– ਬਾਲੀਵੁੱਡ ਦੇ ਗ੍ਰੀਕ ਗਾਡ ਰਿਤਿਕ ਰੌਸ਼ਨ ਤੇ ਸੈਫ ਅਲੀ ਖ਼ਾਨ ਸਟਾਰਰ ਫ਼ਿਲਮ ‘ਵਿਕਰਮ ਵੇਧਾ’ ਦੀ ਇਕ ਝਲਕ ਤੋਂ ਬਾਅਦ ਪ੍ਰਸ਼ੰਸਕ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਹਾਲ ਹੀ ’ਚ ਰਿਲੀਜ਼ ਹੋਏ ‘ਵਿਕਰਮ ਵੇਧਾ’ ਦੇ ਟੀਜ਼ਰ ਨੂੰ ਹਰ ਪਾਸਿਓਂ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ।
ਅਜਿਹੀ ਸਥਿਤੀ ’ਚ ਸਿਨੇਮਾਘਰਾਂ ’ਚ ਸੈਫ ਤੇ ਰਿਤਿਕ ਵਲੋਂ ‘ਵਿਕਰਮਾਦਿੱਤਿਆ’ ਤੇ ‘ਬੇਤਾਲ’ ਦੀਆਂ ਕਹਾਣੀਆਂ ਨੂੰ ‘ਵਿਕਰਮ ਵੇਧਾ’ ਦੇ ਰੂਪ ’ਚ ਮੁੜ ਪ੍ਰਭਾਸ਼ਿਤ ਕੀਤੇ ਗਏ ਆਧੁਨਿਕ ਸਮੇਂ ਦੇ ਰੂਪਾਂਤਰ ਨੂੰ ਦੇਖਣ ਲਈ ਫ਼ਿਲਮ ਪ੍ਰੇਮੀ ਹੁਣ ਉਤਸ਼ਾਹਿਤ ਹਨ।
ਇਹ ਖ਼ਬਰ ਵੀ ਪੜ੍ਹੋ : ਈਮੇਲ ਰਾਹੀਂ ਧਮਕੀ ਮਿਲਣ ਮਗਰੋਂ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਵਿਦੇਸ਼ ਲਈ ਹੋਏ ਰਵਾਨਾ
ਫ਼ਿਲਮ ’ਚ ਆਪਣੇ ਨਿਰਦੇਸ਼ਨ ਬਾਰੇ ਗੱਲ ਕਰਦਿਆਂ ਪੁਸ਼ਕਰ ਤੇ ਗਾਇਤਰੀ ਨੇ ਕਿਹਾ ਹੈ ਕਿ ‘ਵਿਕਰਮ ਵੇਧਾ’ ਦੀ ਕਹਾਣੀ ਦਾ ਆਰੀਜਨ ‘ਵਿਕਰਮ ਬੇਤਾਲ’ ਦੀਆਂ ਮਸ਼ਹੂਰ ਲੋਕ ਕਥਾਵਾਂ ਤੋਂ ਪ੍ਰੇਰਿਤ ਹੈ। ਅਸੀਂ ਵਿਕਰਮ ਬੇਤਾਲ ਵਲੋਂ ਸਾਂਝੀ ਕੀਤੀ ਗਤੀਸ਼ੀਲਤਾ ਤੋਂ ਕਾਫ਼ੀ ਆਕਰਸ਼ਿਤ ਹੋਏ, ਇਸ ਲਈ ਜਦੋਂ ਅਸੀਂ ਆਪਣੀ ਫ਼ਿਲਮ ਦੀ ਕਹਾਣੀ ਲਿਖਣੀ ਸ਼ੁਰੂ ਕੀਤੀ, ਤਾਂ ਅਸੀਂ ਉਨ੍ਹਾਂ ਪੁਰਾਣੀਆਂ ਯਾਦਾਂ ਨੂੰ ਵਿਕਰਮ ਤੇ ਵੇਧਾ ਦੇ ਕਿਰਦਾਰਾਂ ’ਚ ਪਾ ਦਿੱਤਾ।
ਉਨ੍ਹਾਂ ਕਿਹਾ ਕਿ ਫ਼ਿਲਮ ’ਚ ਵਿਕਰਮ ਤੇ ਵੇਧਾ ਆਪਣੇ ਖ਼ੁਦ ਦੇ ਪ੍ਰਾਣੀ ਹਨ ਤੇ ਇਸ ਦੇ ਆਧਾਰ ’ਤੇ ਫ਼ਿਲਮ ਦੀ ਪਿੱਠਭੂਮੀ ਨੂੰ ਐਕਸ਼ਨ ਥ੍ਰਿਲਰ ਵਜੋਂ ਰੱਖਿਆ ਗਿਆ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।