ਰਸ਼ਮਿਕਾ ਮੰਦਾਨਾ ਨਾਲ ਮੰਗਣੀ ਦੀਆਂ ਅਫਵਾਹਾਂ ’ਤੇ ਵਿਜੇ ਦੇਵਰਕੋਂਡਾ ਨੇ ਦਿੱਤੀ ਪ੍ਰਤੀਕਿਰਿਆ, ਆਖੀ ਇਹ ਗੱਲ

Saturday, Jan 20, 2024 - 06:09 PM (IST)

ਰਸ਼ਮਿਕਾ ਮੰਦਾਨਾ ਨਾਲ ਮੰਗਣੀ ਦੀਆਂ ਅਫਵਾਹਾਂ ’ਤੇ ਵਿਜੇ ਦੇਵਰਕੋਂਡਾ ਨੇ ਦਿੱਤੀ ਪ੍ਰਤੀਕਿਰਿਆ, ਆਖੀ ਇਹ ਗੱਲ

ਮੁੰਬਈ (ਬਿਊਰੋ)– ਸਾਊਥ ਦੇ ਸੁਪਰਸਟਾਰ ਵਿਜੇ ਦੇਵਰਕੋਂਡਾ ਤੇ ਅਦਾਕਾਰਾ ਰਸ਼ਮਿਕਾ ਮੰਦਾਨਾ ਪਿਛਲੇ ਕੁਝ ਸਮੇਂ ਤੋਂ ਸੁਰਖ਼ੀਆਂ ’ਚ ਹਨ। ਅਫਵਾਹ ਹੈ ਕਿ ਇਹ ਦੋਵੇਂ ਸਿਤਾਰੇ ਪਿਛਲੇ ਕੁਝ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਦੋਵਾਂ ਦੀਆਂ ਇਕੱਠਿਆਂ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ ’ਚ ਇਹ ਵੀ ਅਫਵਾਹ ਸੀ ਕਿ ਵਿਜੇ ਤੇ ਰਸ਼ਮਿਕਾ ਜਲਦ ਹੀ ਮੰਗਣੀ ਕਰਨ ਵਾਲੇ ਹਨ। ਹੁਣ ਵਿਜੇ ਦੇਵਰਕੋਂਡਾ ਨੇ ਇਨ੍ਹਾਂ ਅਫਵਾਹਾਂ ’ਤੇ ਜਵਾਬ ਦਿੱਤਾ ਹੈ।

ਇਕ ਇੰਟਰਵਿਊ ’ਚ ਵਿਜੇ ਨੇ ਰਸ਼ਮਿਕਾ ਨਾਲ ਡੇਟਿੰਗ ਤੇ ਮੰਗਣੀ ਦੀ ਚਰਚਾ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ। ਅਦਾਕਾਰ ਨੇ ਕਿਹਾ ਕਿ ਉਹ ਫਰਵਰੀ ’ਚ ਨਾ ਤਾਂ ਮੰਗਣੀ ਕਰ ਰਹੇ ਹਨ ਤੇ ਨਾ ਹੀ ਵਿਆਹ ਕਰ ਰਹੇ ਹਨ। ਵਿਜੇ ਨੇ ਅੱਗੇ ਕਿਹਾ, ‘‘ਮੈਨੂੰ ਲੱਗਦਾ ਹੈ ਜਿਵੇਂ ਪ੍ਰੈੱਸ (ਮੀਡੀਆ) ਚਾਹੁੰਦਾ ਹੈ ਕਿ ਮੈਂ ਹਰ ਦੋ ਸਾਲਾਂ ਬਾਅਦ ਵਿਆਹ ਕਰਵਾ ਲਵਾਂ। ਮੈਂ ਹਰ ਸਾਲ ਇਹ ਅਫਵਾਹ ਸੁਣਦਾ ਹਾਂ। ਪ੍ਰੈੱਸ ਸਿਰਫ਼ ਮੇਰੇ ਵਿਆਹ ਦੀ ਉਡੀਕ ਕਰ ਰਹੀ ਹੈ।’’

ਇਹ ਖ਼ਬਰ ਵੀ ਪੜ੍ਹੋ : ਹਾਏ ਮੇਰੇ ਰੱਬਾ! ਮਸ਼ਹੂਰ ਰੈਪਰ ਨੇ ਲਗਵਾਏ ਹੀਰਿਆਂ ਤੋਂ ਵੀ ਮਹਿੰਗੇ ਦੰਦ, ਕੀਮਤ ਜਾਣ ਖੁੱਲ੍ਹੀਆਂ ਰਹਿ ਜਾਣਗੀਆਂ ਅੱਖਾਂ

ਵਿਜੇ ਦੇ ਇਸ ਖ਼ੁਲਾਸੇ ਨੇ ਰਸ਼ਮਿਕਾ ਦੇ ਨਾਲ ਉਨ੍ਹਾਂ ਦੀ ਮੰਗਣੀ ਦੀਆਂ ਅਫਵਾਹਾਂ ਨੂੰ ਖ਼ਤਮ ਕਰ ਦਿੱਤਾ ਪਰ ਦੋਵਾਂ ਦੀਆਂ ਇੰਸਟਾਗ੍ਰਾਮ ਪੋਸਟਾਂ ਨੂੰ ਦੇਖਦਿਆਂ ਉਨ੍ਹਾਂ ਦੀ ਡੇਟਿੰਗ ਦੀਆਂ ਅਫਵਾਹਾਂ ਅਜੇ ਵੀ ਸੁਰਖ਼ੀਆਂ ’ਚ ਹਨ। ਹਾਲ ਹੀ ’ਚ ਦੋਵਾਂ ਸਿਤਾਰਿਆਂ ਦੇ ਵਿਦੇਸ਼ ’ਚ ਇਕੱਠੇ ਛੁੱਟੀਆਂ ਮਨਾਉਣ ਦੀ ਖ਼ਬਰ ਵੀ ਸਾਹਮਣੇ ਆਈ ਸੀ।

ਵਿਜੇ ਦੀਆਂ ਆਉਣ ਵਾਲੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਕੋਲ ਇਕ ਤੋਂ ਬਾਅਦ ਇਕ ਕਈ ਫ਼ਿਲਮਾਂ ਹਨ। ਵਿਜੇ ਅਦਾਕਾਰਾ ਮ੍ਰਿਣਾਲ ਠਾਕੁਰ ਨਾਲ ‘ਫੈਮਿਲੀ ਸਟਾਰ’ ’ਚ ਨਜ਼ਰ ਆਉਣਗੇ। ‘ਫੈਮਿਲੀ ਸਟਾਰ’ ਵਿਜੇ ਦੀ ਪਿਛਲੀ ਸੁਪਰਹਿੱਟ ਫ਼ਿਲਮ ‘ਗੀਤਾ ਗੋਵਿੰਦਮ’ ਵਾਂਗ ਪਰਿਵਾਰਕ ਮਨੋਰੰਜਨ ਹੋਵੇਗੀ।

‘ਫੈਮਿਲੀ ਸਟਾਰ’ ਫ਼ਿਲਮ ‘ਗੀਤਾ ਗੋਵਿੰਦਮ’ ਦੇ ਨਿਰਦੇਸ਼ਕ ਪਰਸ਼ੂਰਾਮ ਪੇਟਲਾ ਵਲੋਂ ਲਿਖੀ ਤੇ ਨਿਰਦੇਸ਼ਿਤ ਕੀਤੀ ਗਈ ਹੈ। ਇਹ ਫ਼ਿਲਮ ਪਹਿਲਾਂ ਸੰਕ੍ਰਾਂਤੀ ’ਤੇ ਰਿਲੀਜ਼ ਹੋਣੀ ਸੀ ਪਰ ਇਸ ਦੌਰਾਨ ਕਈ ਫ਼ਿਲਮਾਂ ਦੀ ਰਿਲੀਜ਼ ਨੂੰ ਦੇਖਦਿਆਂ ਇਸ ਨੂੰ ਟਾਲ ਦਿੱਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News