ਇੰਡੋਨੇਸ਼ੀਆ ਪੁੱਜ ਕੇ ਵਿਧੁਤ ਜਾਮਵਾਲ ਨੇ ‘ਕ੍ਰੈਕ’ ਡਾਇਰੈਕਟਰ ਨੂੰ ਦਿੱਤਾ ਸਰਪ੍ਰਾਈਜ਼

02/01/2024 6:04:41 PM

ਮੁੰਬਈ (ਬਿਊਰੋ) - ਅਦਾਕਾਰ ਵਿਧੁਤ ਜਾਮਵਾਲ ਨੇ ਫਿਲਮ ‘ਕ੍ਰੈਕ’ ਦੇ ਨਿਰਦੇਸ਼ਕ ਆਦਿੱਤਿਆ ਦੱਤ ਨੂੰ ਉਨ੍ਹਾਂ ਦੇ 40ਵੇਂ ਜਨਮ ਦਿਨ ’ਤੇ ਸਰਪ੍ਰਾਈਜ਼ ਦਿੱਤਾ ਹੈ। ਨਿਰਦੇਸ਼ਕ ਨਾਲ ਸਮਾਂ ਬਿਤਾਉਣ ਲਈ, ਵਿਧੁਤ ਨੇ ਇਕ ਦਿਨ ਦੀ ਛੁੱਟੀ ਲਈ ਤੇ 11 ਘੰਟੇ ਦੀ ਯਾਤਰਾ ਕਰ ਕੇ ਇੰਡੋਨੇਸ਼ੀਆ ਗਿਆ। 

ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਦਾ ਵੱਖਰਾ ਤੇ ਡ੍ਰੀਮ ਪ੍ਰਾਜੈਕਟ ‘ਵਾਰਨਿੰਗ 2’ ਸਾਲ ਦੀ ਪਹਿਲੀ ਐਕਸ਼ਨ ਫ਼ਿਲਮ

ਨਿਰਦੇਸ਼ਕ ਦੀ ਪਤਨੀ ਨਾਲ ਤਾਲਮੇਲ ਕਰਕੇ ਇਸ ਪਲ ਨੂੰ ਹੋਰ ਯਾਦਗਾਰ ਬਣਾਇਆ। ਆਦਿੱਤਿਆ ਆਪਣੇ ਜਨਮ ਦਿਨ ’ਤੇ ਖਾਸ ਤੇ ਕਰੀਬੀ ਦੋਸਤਾਂ ਦੀ ਮੌਜੂਦਗੀ ਚਾਹੁੰਦਾ ਸੀ। ਵਿਧੁਤ ਨੂੰ ਦੇਖ ਕੇ ਉਹ ਕਾਫੀ ਪ੍ਰਭਾਵਿਤ ਹੋਏ। ਤੁਹਾਨੂੰ ਦੱਸ ਦੇਈਏ ਕਿ ਆਦਿੱਤਿਆ ਤੇ ਵਿਧੁਤ ਫਿਲਮ ‘ਕਮਾਂਡੋ-3’ ’ਚ ਕੰਮ ਕਰ ਚੁੱਕੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News