ਵਿਦਿਆ ਬਾਲਨ ਨੇ ਤਿਰੁਮਲਾ ਮੰਦਰ ਦਾ ਕੀਤਾ ਦੌਰਾ, ਭਗਵਾਨ ਵੈਂਕਟੇਸ਼ਵਰ ਦਾ ਲਿਆ ਆਸ਼ੀਰਵਾਦ
Saturday, Jun 21, 2025 - 05:31 PM (IST)

ਮੁੰਬਈ (ਏਜੰਸੀ)- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਵਿਦਿਆ ਬਾਲਨ ਨੇ ਹਾਲ ਹੀ ਵਿੱਚ ਆਪਣੇ ਪਰਿਵਾਰ ਸਮੇਤ ਤਿਰੁਪਤੀ ਦੇ ਪ੍ਰਸਿੱਧ ਤਿਰੁਮਲਾ ਮੰਦਰ ਦਾ ਦੌਰਾ ਕੀਤਾ। ਉਨ੍ਹਾਂ ਨੇ ਭਗਵਾਨ ਵੈਂਕਟੇਸ਼ਵਰ ਦੇ ਚਰਨਾਂ ‘ਚ ਮੱਥਾ ਟੇਕ ਕੇ ਆਸ਼ੀਰਵਾਦ ਲਿਆ। ਪੂਜਾ ਕਰਨ ਤੋਂ ਬਾਅਦ ਵਿਦਿਆ ਬਾਲਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਮੰਦਰ ਵਿੱਚ ਇੱਕ ਰਵਾਇਤੀ ਪ੍ਰਥਾ ਹੁੰਡੀ ਰਾਹੀਂ ਦੇਵਤਾ ਨੂੰ ਭੇਟ ਚੜ੍ਹਾਈ।
ਇਹ ਵੀ ਪੜ੍ਹੋ: ਵਿਆਹ ਦੇ 15 ਸਾਲ ਬਾਅਦ ਪਤੀ ਤੋਂ ਵੱਖ ਹੋਈ ‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ਫੇਮ ਲਤਾ ਸਭਰਵਾਲ
ਮੰਦਰ ਦਰਸ਼ਨ ਦੌਰਾਨ ਵਿਦਿਆ ਨੇ ਰਵਾਇਤੀ ਪੋਸ਼ਾਕ ਪਹਿਨੀ ਹੋਈ ਸੀ। ਉਨ੍ਹਾਂ ਨੇ ਪੁਜਾਰੀਆਂ ਤੋਂ ਵੀ ਆਸ਼ੀਰਵਾਦ ਲਿਆ ਅਤੇ ਮੰਦਰ ਵਿਚ ਅਧਿਕਾਰੀਆਂ ਨੇ ਉਨ੍ਹਾਂ ਨੂੰ ਪ੍ਰਸਾਦ ਅਤੇ ਸ਼ੇਸ਼ਵਸਤ੍ਰਮ ਭੇਂਟ ਕੀਤਾ। ਦਰਸ਼ਨ ਮਗਰੋਂ ਵਿਦਿਆ ਮੰਦਰ ਤੋਂ ਬਾਹਰ ਨਿਕਲੀ ਤਾਂ ਉਨ੍ਹਾਂ ਨੂੰ ਪ੍ਰਸ਼ੰਸਕਾਂ ਅਤੇ ਫੈਨਜ਼ ਨੇ ਘੇਰ ਲਿਆ। ਵਿਦਿਆ ਹੱਸਦੀ ਹੋਈ ਆਪਣੇ ਚਾਹੁਣ ਵਾਲਿਆਂ ਨੂੰ ਹੱਥ ਹਿਲਾ ਕੇ ਮਿਲਦੀ ਰਹੀ ਅਤੇ ਲੋਕਾਂ ਨੇ ਉਨ੍ਹਾਂ ਨਾਲ ਤਸਵੀਰਾਂ ਵੀ ਖਿੱਚਵਾਈਆਂ।
ਇਹ ਵੀ ਪੜ੍ਹੋ: ਛਾ ਗਿਆ ਦੋਸਾਂਝਾਂ ਆਲਾ, PM ਮੋਦੀ ਨੇ ਦਿਲਜੀਤ ਨੂੰ 'X' 'ਤੇ ਕੀਤਾ ਫਾਲੋ
ਪਿਛਲੇ ਮਹੀਨੇ ਮਾਰਚ ਵਿੱਚ ਵੀ ਵਿਦਿਆ ਬਾਲਨ ਚਰਚਾ ‘ਚ ਰਹੀ ਸੀ, ਜਦੋਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਫੇਕ ਵੀਡੀਓ ਨੂੰ ਲੈ ਕੇ ਸਾਫ਼-ਸਾਫ਼ ਕਿਹਾ ਸੀ ਕਿ “ਇਹ ਵੀਡੀਓਜ਼ ਜੋ ਮੇਰੇ ਨਾਮ ‘ਤੇ ਚਲ ਰਹੇ ਹਨ, ਇਹ AI-ਜਨਰੇਟਡ ਅਤੇ ਨਕਲੀ ਹਨ। ਮੇਰਾ ਉਨ੍ਹਾਂ ਨਾਲ ਕੋਈ ਲੈਣਾ-ਦੇਣਾ ਨਹੀਂ। ਇਹ ਨਾ ਤਾਂ ਮੇਰੇ ਵਿਚਾਰ ਹਨ, ਨਾ ਹੀ ਮੇਰੇ ਕੰਮ ਦੀ ਨੁਮਾਇੰਦਗੀ ਕਰਦੇ ਹਨ।” ਉਨ੍ਹਾਂ ਨੇ ਲੋਕਾਂ ਨੂੰ ਡੀਪ ਫੇਕ ਜਾਣਕਾਰੀ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਸੀ ਅਤੇ ਕਿਹਾ ਸੀ ਕਿ, “ਕਿਰਪਾ ਕਰਕੇ ਸੋਸ਼ਲ ਮੀਡੀਆ ਜਾਂ ਵਟਸਐਪ 'ਤੇ ਆ ਰਹੀ ਕਿਸੇ ਵੀ ਜਾਣਕਾਰੀ ਨੂੰ ਸੱਚ ਨਾ ਮੰਨੋ। ਸੱਚ ਦੀ ਪੁਸ਼ਟੀ ਕਰੋ, ਅੱਗੇ ਸ਼ੇਅਰ ਕਰਨ ਤੋਂ ਪਹਿਲਾਂ ਸੋਚੋ। #FakeAlert #StayAware”
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਆਇਸ਼ਾ ਖਾਨ ਨੇ ਦੁਨੀਆ ਨੂੰ ਕਿਹਾ ਅਲਵਿਦਾ, ਘਰ 'ਚੋਂ ਮਿਲੀ ਲਾਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8