''ਕਹਾਨੀ-2'' ''ਚ ਵੀ ਹੋਵੇਗੀ ਵਿੱਦਿਆ ਬਾਲਨ : ਸੁਜੋਏ ਘੋਸ਼
Monday, Feb 08, 2016 - 06:41 PM (IST)

ਕੋਲਕਾਤਾ : ਨਿਰਦੇਸ਼ਕ ਸੁਜੋਏ ਘੋਸ਼ ਨੇ ਸਾਲ 2012 ''ਚ ਆਈ ਫਿਲਮ ''ਕਹਾਨੀ'' ਦੇ ਸੀਕੁਏਲ ''ਚ ਵੀ ਵਿੱਦਿਆ ਬਾਲਨ ਦੇ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਫਿਲਮ ਦੀ ਸ਼ੂਟਿੰਗ ਛੇਤੀ ਹੀ ਸ਼ੁਰੂ ਕੀਤੀ ਜਾਵੇਗੀ ਅਤੇ ਫਿਲਮ ਦੇ ਮੁਖ ਦ੍ਰਿਸ਼ ਸ਼ਹਿਰ ਤੋਂ ਬਾਹਰ ਫਿਲਮਾਏ ਜਾਣਗੇ।
ਨਿਰਦੇਸ਼ਕ ਅਨੁਸਾਰ, ''''ਹਾਂ, ''ਕਹਾਨੀ-2'' ਆਉਣ ਵਾਲੀ ਹੈ। ਅਜੇ ਫਿਲਮ ਨਿਰਮਾਣ ਤੋਂ ਪਹਿਲਾਂ ਦੇ ਕੰਮ ਕੀਤੇ ਜਾ ਰਹੇ ਹਨ। ਫਿਲਮ ''ਚ ਵਿੱਦਿਆ ਬਾਲਨ ਹੀ ਹੋਵੇਗੀ। ਫਿਲਮ ਦੇ ਮੁਖ ਦ੍ਰਿਸ਼ ਕੋਲਕਾਤਾ ''ਚ ਹੀ ਫਿਲਮਾਏ ਜਾਣਗੇ।''''
ਵਿੱਦਿਆ ਬਾਲਨ ਦੀ ਆਉਣ ਵਾਲੀ ਫਿਲਮ ''ਟੀ3ਈਐੱਨ.'' ਦੇ ਨਿਰਮਾਤਾ ਵੀ ਸੁਜੋਏ ਹਨ। ''ਟੀ3ਈਐੱਨ.'' ਦਾ ਨਿਰਦੇਸ਼ਨ ਰਿਭੂ ਦਾਸਗੁਪਤਾ ਨੇ ਕੀਤਾ ਹੈ। ਫਿਲਮ ''ਚ ਅਮਿਤਾਭ ਬੱਚਨ ਅਤੇ ਨਵਾਜੂਦੀਨ ਸਿੱਦੀਕੀ ਵਰਗੇ ਵੱਡੇ ਸਿਤਾਰੇ ਵੀ ਹਨ।