ਫ਼ਿਲਮ ''ਸਰਦਾਰ ਊਧਮ'' ਦਾ ਟੀਜ਼ਰ ਰਿਲੀਜ਼, ਵਿੱਕੀ ਕੌਸ਼ਲ ਨੂੰ ਪਛਾਣਨਾ ਹੋਇਆ ਔਖਾ (ਵੀਡੀਓ)

Tuesday, Sep 28, 2021 - 12:18 PM (IST)

ਫ਼ਿਲਮ ''ਸਰਦਾਰ ਊਧਮ'' ਦਾ ਟੀਜ਼ਰ ਰਿਲੀਜ਼, ਵਿੱਕੀ ਕੌਸ਼ਲ ਨੂੰ ਪਛਾਣਨਾ ਹੋਇਆ ਔਖਾ (ਵੀਡੀਓ)

ਮੁੰਬਈ (ਬਿਊਰੋ) - ਬਾਲੀਵੁੱਡ ਦੀ ਆਉਣ ਵਾਲੀ ਫ਼ਿਲਮ 'ਸਰਦਾਰ ਊਧਮ ਸਿੰਘ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ 'ਚ ਵਿੱਕੀ ਕੌਸ਼ਲ ਊਧਮ ਸਿੰਘ ਦੀ ਭੂਮਿਕਾ 'ਚ ਨਜ਼ਰ ਆਉਣਗੇ। 46 ਸੈਕਿੰਟ ਦੇ ਟੀਜ਼ਰ 'ਚ ਵਿੱਕੀ ਦੀ ਖ਼ਾਸ ਝਲਕ ਨਹੀਂ ਵੇਖਣ ਨੂੰ ਮਿਲੀ ਪਰ ਪਾਸਪੋਰਟ 'ਤੇ ਉਨ੍ਹਾਂ ਦਾ ਚਿਹਰਾ ਨਜ਼ਰ ਆ ਰਿਹਾ ਹੈ। ਟੀਜ਼ਰ 'ਚ ਕਈ ਪਾਸਪੋਰਟਾਂ ਦੇ ਨਾਲ ਸਰਦਾਰ ਊਧਮ ਸਿੰਘ ਦਾ ਪਾਸਪੋਰਟ ਵੀ ਤਿਆਰ ਕੀਤਾ ਜਾ ਰਿਹਾ ਹੈ। ਇਸ ਪਾਸਪੋਰਟ 'ਚ ਵਿੱਕੀ ਕੌਸ਼ਲ ਊਧਮ ਸਿੰਘ ਦੇ ਲੁੱਕ 'ਚ ਨਜ਼ਰ ਆ ਰਹੇ ਹਨ। ਸਿਰ 'ਤੇ ਪੱਗ, ਚਿਹਰੇ 'ਤੇ ਵੱਡੀ ਦਾੜ੍ਹੀ ਅਤੇ ਅੱਖਾਂ 'ਚ ਜਨੂੰਨ ਨਾਲ ਵਿੱਕੀ ਨੂੰ ਇਸ ਲੁੱਕ 'ਚ ਪਛਾਣਨਾ ਮੁਸ਼ਕਲ ਹੋ ਰਿਹਾ ਹੈ। ਇਸ ਤੋਂ ਇਲਾਵਾ ਟੀਜ਼ਰ 'ਚ ਸ਼ਾਨਦਾਰ ਬੈਕਗਰਾਂਊਂਡ ਸੰਗੀਤ ਸੁਣਿਆ ਜਾ ਸਕਦਾ ਹੈ।

ਇਸ ਟੀਜ਼ਰ ਨੂੰ ਸ਼ੇਅਰ ਕਰਦਿਆਂ ਵਿੱਕੀ ਕੌਸ਼ਲ ਨੇ ਕਿਹਾ, ''ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਦੇ ਮੌਕੇ 'ਤੇ, ਮੈਂ ਮਾਣ ਨਾਲ ਸਰਦਾਰ ਊਧਮ ਸਿੰਘ ਦੀ ਕਹਾਣੀ ਪੇਸ਼ ਕਰਦਾ ਹਾਂ। ਇੱਕ ਆਦਮੀ ਦੀ ਕਹਾਣੀ, ਕਈ ਉਪਨਾਮ, ਇੱਕ ਮਿਸ਼ਨ। ਸਰਦਾਰ ਊਧਮ ਸਿੰਘ ਨੇ ਮਾਈਕਲ ਓਡਵਾਇਰ, ਜਿਨ੍ਹਾਂ ਨੇ 1919 'ਚ ਜਲ੍ਹਿਆਂਵਾਲਾ ਬਾਗ ਕਾਂਡ ਦੇ ਕਾਰਨ, ਲੰਡਨ 'ਚ ਉਨ੍ਹਾਂ ਦੇ ਘਰ ਦੇ ਸਾਹਮਣੇ 1940 'ਚ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਸੀ। ਇਤਿਹਾਸ ਦੇ ਪੰਨਿਆਂ 'ਚ ਬਹਾਦਰੀ ਦੀਆਂ ਇੱਕ ਤੋਂ ਵੱਧ ਕਹਾਣੀਆਂ ਦਰਜ ਹਨ ਅਤੇ ਵਿੱਕੀ ਇਨ੍ਹਾਂ ਕਹਾਣੀਆਂ ਨੂੰ ਸਕਰੀਨ 'ਤੇ ਊਧਮ ਸਿੰਘ ਦੇ ਰੂਪ 'ਚ ਵੱਡੇ ਪਰਦੇ 'ਤੇ ਲਿਆਉਣ ਲਈ ਆ ਰਿਹਾ ਹੈ।''

 
 
 
 
 
 
 
 
 
 
 
 
 
 
 
 

A post shared by Vicky Kaushal (@vickykaushal09)

ਇਸ ਫ਼ਿਲਮ ਨੂੰ ਇਸ ਸਾਲ ਦੁਸਹਿਰੇ ਦੇ ਖ਼ਾਸ ਮੌਕੇ 'ਤੇ ਰਿਲੀਜ਼ ਕੀਤਾ ਜਾਵੇਗਾ। ਇਹ ਸਿਨੇਮਾਘਰਾਂ 'ਚ ਹੀ ਨਹੀਂ ਸਗੋਂ ਓਟੀਟੀ ਪਲੇਟਫਾਰਮ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਕੀਤੀ ਜਾਏਗੀ। ਇਸ ਫ਼ਿਲਮ ਦੇ ਡਾਇਰੈਕਟਰ ਸ਼ੂਜੀਤ ਸਰਕਾਰ ਹਨ। ਬਨੀਤਾ ਸੰਧੂ ਫ਼ਿਲਮ 'ਚ ਵਿੱਕੀ ਦੇ ਨਾਲ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। 

PunjabKesari


author

sunita

Content Editor

Related News