ਰਮੇਸ਼ ਤੋਰਾਨੀ ਦੀ ਦੀਵਾਲੀ ਪਾਰਟੀ ’ਚ ਵਿੱਕੀ-ਕੈਟਰੀਨਾ ਨੇ ਦਿਖਾਏ ਜਲਵੇ, ਕੈਮਰੇ ’ਚ ਕੈਦ ਹੋਈਆਂ ਮਨਮੋਹਕ ਤਸਵੀਰਾਂ

Thursday, Oct 20, 2022 - 01:41 PM (IST)

ਰਮੇਸ਼ ਤੋਰਾਨੀ ਦੀ ਦੀਵਾਲੀ ਪਾਰਟੀ ’ਚ ਵਿੱਕੀ-ਕੈਟਰੀਨਾ ਨੇ ਦਿਖਾਏ ਜਲਵੇ, ਕੈਮਰੇ ’ਚ ਕੈਦ ਹੋਈਆਂ ਮਨਮੋਹਕ ਤਸਵੀਰਾਂ

ਬਾਲੀਵੁੱਡ ਡੈਸਕ- ਕੈਟਰੀਨਾ ਕੈਫ਼ ਅਤੇ ਵਿੱਕੀ ਕੌਸ਼ਲ ਬਾਲੀਵੁੱਡ ਇੰਡਸਟਰੀ ਦੇ ਸਭ ਤੋਂ ਮਸ਼ਹੂਰ ਜੋੜੀਆਂ ’ਚੋਂ ਇਕ ਹਨ। ਕੋਈ ਵੀ ਸਮਾਗਮ ਹੋਵੇ ਜਾਂ ਵਿਆਹ ਹੋਵੇ ਦੋਵੇਂ ਹਮੇਸ਼ਾ ਆਪਣੀ ਬਾਂਡਿੰਗ ਨਾਲ ਲੋਕਾਂ ਦਾ ਦਿਲ ਜਿੱਤ ਲੈਂਦੇ ਹਨ। ਇਸ ਦੌਰਾਨ ਬੁੱਧਵਾਰ ਰਾਤ ਨੂੰ ਰਮੇਸ਼ ਤੋਰਾਨੀ ਦੀ ਦੀਵਾਲੀ ਪਾਰਟੀ ’ਚ ਜੋੜੇ ਨੂੰ ਇਕੱਠੇ ਦੇਖਿਆ ਗਿਆ, ਜਿੱਥੇ ਦੋਵੇਂ ਆਪਣੇ ਲੁੱਕ ਨਾਲ ਦਿਲ ਜਿੱਤਦੇ ਨਜ਼ਰ ਆਏ। ਜੋੜੇ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ : ਫ਼ਿਲਮੀ ਪਰਦੇ ’ਤੇ ਆਉਣ ਤੋਂ ਪਹਿਲਾਂ ਜਾਹਨਵੀ ਕਪੂਰ ਨੇ ਭੈਣ ਖੁਸ਼ੀ ਨੂੰ ਦਿੱਤੀ ਅਜਿਹੀ ਸਲਾਹ, ਕਿਹਾ- ‘ਕਦੇ ਕਿਸੇ...’

ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਕੈਟਰੀਨਾ ਕੈਫ਼ ਲਾਲ ਰੰਗ ਦੀ ਸਾੜ੍ਹੀ ’ਚ ਕਾਫ਼ੀ ਖੂਬਸੂਰਤ ਲੱਗ ਰਹੀ ਸੀ। ਅਦਾਕਾਰਾ ਦੇ ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਮਿਨੀਮਲ ਮੇਕਅੱਪ ਅਤੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਸੀ। ਅਦਾਕਾਰਾ ਦੇ ਮੱਥੇ ’ਤੇ ਬਿੰਦੀ ਅਤੇ ਹੈਵੀ ਝੁਮਕੇ ਉਸ ਦੀ ਲੁੱਕ ਨੂੰ ਚਾਰ-ਚੰਨ ਲਗਾ ਰਹੇ ਸਨ। ਕੈਟਰੀਨਾ ਦੀ ਖ਼ੂਬਸੂਰਤੀ ਓਵਰਆਲ ਲੁੱਕ ’ਚ ਦੇਖਣ ਵਾਲੀ ਸੀ।

PunjabKesari

ਇਹ ਵੀ ਪੜ੍ਹੋ : ਕੀ ਸੱਚਮੁੱਚ ਮਾਂ ਬਣੀ ਬਿਪਾਸ਼ਾ ਬਸੂ! ਵਾਇਰਲ ਹੋ ਰਹੀ ਨਵਜੰਮੇ ਬੱਚੇ ਦੀ ਤਸਵੀਰ

ਦੂਜੇ ਪਾਸੇ ਵਿੱਕੀ ਕੌਸ਼ਲ ਦੀ ਗੱਲ ਕਰੀਏ ਤਾਂ ਅਦਾਕਾਰ ਨੀਲੇ ਅਤੇ ਚਿੱਟੇ ਪਹਿਰਾਵੇ ’ਚ ਪਰਫੈਕਟ ਲੱਗ ਰਹੇ ਸਨ। ਵਿੱਕੀ-ਕੈਟਰੀਨਾ ਦੀਵਾਲੀ ਪਾਰਟੀ ’ਚ ਇਕੱਠੇ ਕੈਮਰੇ ਸਾਹਮਣੇ ਜ਼ਬਰਦਸਤ ਪੋਜ਼ ਦਿੰਦੇ ਹੋਏ ਨਜ਼ਰ ਆਏ।

PunjabKesari

ਜੋੜੇ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਕੈਟਰੀਨਾ ਕੈਫ਼ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਫੋਨ ਭੂਤ’ ਦੇ ਪ੍ਰਮੋਸ਼ਨ ’ਚ ਰੁੱਝੇ ਹੋਏ ਹਨ। ਉੱਥੇ ਹੀ ਅਦਾਕਾਰਾ ਦੇ ਪਤੀ ਵਿੱਕੀ ਕੌਸ਼ਲ ਜਲਦ ਹੀ ਫ਼ਿਲਮ ‘ਸਾਮ ਬਹਾਦਰ’ ’ਚ ਨਜ਼ਰ ਆਉਣਗੇ।

PunjabKesari
 


author

Shivani Bassan

Content Editor

Related News