ਵਿੱਕੀ-ਕੈਟਰੀਨਾ ਨੇ ਕੰਗਨਾ ਰਣੌਤ ਨੂੰ ਭੇਜਿਆ ਵਿਆਹ ਦਾ ਖ਼ਾਸ ਤੋਹਫ਼ਾ, ਅਦਾਕਾਰਾ ਨੇ ਕੀਤੀ ਖ਼ੂਬ ਤਾਰੀਫ਼

Sunday, Dec 12, 2021 - 03:25 PM (IST)

ਵਿੱਕੀ-ਕੈਟਰੀਨਾ ਨੇ ਕੰਗਨਾ ਰਣੌਤ ਨੂੰ ਭੇਜਿਆ ਵਿਆਹ ਦਾ ਖ਼ਾਸ ਤੋਹਫ਼ਾ, ਅਦਾਕਾਰਾ ਨੇ ਕੀਤੀ ਖ਼ੂਬ ਤਾਰੀਫ਼

ਮੁੰਬਈ : ਬਾਲੀਵੁੱਡ ਦੇ ਨਵੇਂ ਵਿਆਹੇ ਜੋੜੇ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਚਰਚਾਵਾਂ ਦਾ ਵਿਸ਼ਾ ਬਣੇ ਹੋਏ ਹਨ। ਵਿੱਕੀ ਤੇ ਕੈਟਰੀਨਾ ਨੇ ਬੀਤੇ ਸ਼ੁੱਕਰਵਾਰ 9 ਦਸੰਬਰ ਨੂੰ ਸਿਕਸ ਸੈਂਸ ਫੋਰਟ ’ਚ ਵਿਆਹ ਕਰਵਾਇਆ ਸੀ। ਦੋਵਾਂ ਨੇ ਆਪਣੇ ਵਿਆਹ ਦੇ ਫੰਕਸ਼ਨ ਨੂੰ ਬੇਹੱਦ ਪ੍ਰਾਈਵੇਟ ਰੱਖਿਆ ਸੀ। ਹੁਣ ਕੈਟ ਤੇ ਵਿੱਕੀ ਨੇ ਵਿਆਹ ’ਤੇ ਆਏ ਮਹਿਮਾਨਾਂ ਨੂੰ ਤੋਹਫ਼ਾ ਭੇਜਿਆ ਹੈ। ਉਥੇ ਹੀ ਸ਼ਨੀਵਾਰ ਨੂੰ ਅਦਾਕਾਰਾ ਕੰਗਨਾ ਰਣੌਤ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਵਿੱਕੀ ਤੇ ਕੈਟਰੀਨਾ ਵੱਲੋਂ ਭੇਜੇ ਗਏ ਤੋਹਫ਼ੇ ਦੀ ਤਸਵੀਰ ਸਾਂਝੀ ਕੀਤੀ ਹੈ।

PunjabKesari
ਕੰਗਨਾ ਨੇ ਇਸ ਤੋਹਫ਼ੇ ਦੀ ਖੂਬ ਤਾਰੀਫ਼ ਕੀਤੀ
ਵਿਆਹ ਤੋਂ ਬਾਅਦ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ ਆਪਣੇ ਮਹਿਮਾਨਾਂ ਨੂੰ ਵਿਆਹ ਦੇ ਤੋਹਫ਼ੇ ਭੇਜਣੇ ਸ਼ੁਰੂ ਕਰ ਦਿੱਤੇ ਹਨ। ਇਹੀ ਨਹੀਂ ਕੰਗਨਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਤੋਹਫ਼ੇ ਦੀ ਤਸਵੀਰ ਸਾਂਝੀ ਕਰਕੇ ਵਿੱਕੀ ਅਤੇ ਕੈਟ ਦੀ ਤਾਰੀਫ਼ ਕੀਤੀ ਹੈ। ਇੰਸਟਾਗ੍ਰਾਮ ਸਟੋਰੀ 'ਤੇ ਤਸਵੀਰ ਸਾਂਝੀ ਕਰਦੇ ਹੋਏ ਕੰਗਨਾ ਨੇ ਲਿਖਿਆ, 'ਨਵੇਂ ਵਿਆਹੇ ਜੋੜੇ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੁਆਰਾ ਭੇਜੇ ਗਏ ਸਵਾਦਿਸ਼ਟ ਦੇਸੀ ਘਿਓ ਦੇ ਲੱਡੂ। ਇਸ ਪਿਆਰੇ ਤੋਹਫ਼ੇ ਲਈ ਤੁਹਾਡਾ ਧੰਨਵਾਦ ਅਤੇ ਤੁਹਾਨੂੰ ਬਹੁਤ-ਬਹੁਤ ਵਧਾਈਆਂ'।

PunjabKesari
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਹਲਦੀ ਸਮਾਗਮ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਸ 'ਚ ਦੋਵੇਂ ਕਾਫ਼ੀ ਖੁਸ਼ ਅਤੇ ਮਸਤੀ ਕਰਦੇ ਨਜ਼ਰ ਆ ਰਹੇ ਹਨ। ਨਾਲ ਹੀ ਦੋਵਾਂ ਨੇ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਇਕੋ ਕੈਪਸ਼ਨ ਨਾਲ ਸਾਂਝੀਆਂ ਕੀਤੀਆਂ ਹਨ।


author

Aarti dhillon

Content Editor

Related News