ਵਿੱਕੀ ਜੈਨ ਨੇ ਮੰਨਾਰਾ ਚੋਪੜਾ ’ਤੇ ਕੀਤੀ ਗੰਦੀ ਟਿੱਪਣੀ, ਕਿਹਾ– ‘ਮੁਨੱਵਰ ਦੀ ਗੋਦ ’ਚ ਬੈਠੀ...’

Thursday, Jan 18, 2024 - 01:59 PM (IST)

ਵਿੱਕੀ ਜੈਨ ਨੇ ਮੰਨਾਰਾ ਚੋਪੜਾ ’ਤੇ ਕੀਤੀ ਗੰਦੀ ਟਿੱਪਣੀ, ਕਿਹਾ– ‘ਮੁਨੱਵਰ ਦੀ ਗੋਦ ’ਚ ਬੈਠੀ...’

ਮੁੰਬਈ (ਬਿਊਰੋ)– ਹਾਲ ਹੀ ’ਚ ‘ਬਿੱਗ ਬੌਸ 17’ ’ਚ ਟਾਰਚਰ ਟਾਸਕ ਹੋਇਆ ਤੇ ਇਸ ’ਚ ਵਿੱਕੀ ਜੈਨ, ਅੰਕਿਤਾ ਲੋਖੰਡੇ, ਆਇਸ਼ਾ ਖ਼ਾਨ ਤੇ ਈਸ਼ਾ ਮਾਲਵੀਆ ਦੀ ਟੀਮ ਮੁਨੱਵਰ ਫਾਰੂਕੀ, ਅਭਿਸ਼ੇਕ ਕੁਮਾਰ, ਅਰੁਣ ਤੇ ਮੰਨਾਰਾ ਚੋਪੜਾ ਤੋਂ ਹਾਰ ਗਈ। ਉਦੋਂ ਤੋਂ ਹੀ ਦੋਵੇਂ ਟੀਮਾਂ ਦੇ ਮੁਕਾਬਲੇਬਾਜ਼ ਇਕ-ਦੂਜੇ ਦੇ ਖ਼ਿਲਾਫ਼ ਖੜ੍ਹੇ ਹਨ। ਹੁਣ ਤਾਜ਼ਾ ਐਪੀਸੋਡ ’ਚ ਦੋਵਾਂ ਟੀਮਾਂ ਦੇ ਮੁਕਾਬਲੇਬਾਜ਼ਾਂ ’ਚ ਲੜਾਈ ਹੋਈ, ਜਿਸ ਤੋਂ ਬਾਅਦ ਵਿੱਕੀ ਤੇ ਈਸ਼ਾ ਨੇ ਮੰਨਾਰਾ ਨੂੰ ਲੈ ਕੇ ਅਜਿਹੀਆਂ ਟਿੱਪਣੀਆਂ ਕੀਤੀਆਂ ਕਿ ਦੋਵਾਂ ਨੂੰ ਸੋਸ਼ਲ ਮੀਡੀਆ ’ਤੇ ਟ੍ਰੋਲ ਕੀਤਾ ਜਾ ਰਿਹਾ ਹੈ।

ਮੰਨਾਰਾ ਨੂੰ ਕਿਹਾ ਘਟੀਆ
ਮੰਨਾਰਾ ਅਸਲ ’ਚ ਮੁਨੱਵਰ ਦੇ ਕੋਲ ਬੈਠੀ ਸੀ। ਵਿੱਕੀ ਫਿਰ ਟਿੱਪਣੀ ਕਰਦੇ ਹਨ ਕਿ ਉਸ ਨੂੰ ਇੰਝ ਮੁਨੱਵਰ ਦੀ ਗੋਦ ’ਚ ਨਹੀਂ ਬੈਠਣਾ ਚਾਹੀਦਾ। ਤੁਸੀਂ ਘਟੀਆ ਲੱਗ ਰਹੇ ਹੋ। ਈਸ਼ਾ ਅੱਗੇ ਕਹਿੰਦੀ ਹੈ ਕਿ ਮੰਨਾਰਾ ਮੁਨੱਵਰ ਦੀ ਸਹਾਇਕ ਹੈ। ਕਦੇ ਉਹ ਸਮਰਥ ਦਾ ਪਿੱਛਾ ਕਰਦੀ ਹੈ ਤੇ ਕਦੇ ਮੁਨੱਵਰ ਦਾ ਪਿੱਛਾ ਕਰਦੀ ਹੈ। ਹੁਣ ਦਰਸ਼ਕਾਂ ਨੂੰ ਇਹ ਪਸੰਦ ਨਹੀਂ ਆਇਆ ਤੇ ਉਹ ਤਿੰਨਾਂ ਦਾ ਵਿਰੋਧ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ‘ਫਾਈਟਰ’ ਦਾ ਟਰੇਲਰ ਦੇਖ ਭੜਕੇ ਪਾਕਿਸਤਾਨੀ ਕਲਾਕਾਰ, ਦੋਵਾਂ ਦੇਸ਼ਾਂ ਵਿਚਾਲੇ ਨਫ਼ਰਤ ਫੈਲਾਉਣ ਦੀ ਆਖੀ ਗੱਲ

ਲੋਕ ਹੋਏ ਗੁੱਸੇ
ਇਕ ਯੂਜ਼ਰ ਨੇ ਕੁਮੈਂਟ ਕੀਤਾ, ‘‘ਅੱਜ ਉਸ ਦੀ ਸੋਚ ਦਾ ਸੱਚ ਸਾਹਮਣੇ ਆ ਗਿਆ ਹੈ। ਕਿਵੇਂ ਵਿੱਕੀ ਜੈਨ, ਅੰਕਿਤਾ ਲੋਖੰਡੇ ਤੇ ਈਸ਼ਾ ਮਾਲਵੀਆ ਮੰਨਾਰਾ ਦੇ ਕਿਰਦਾਰ ’ਤੇ ਗੰਦੀਆਂ ਟਿੱਪਣੀਆਂ ਕਰ ਰਹੇ ਹਨ।’’ ਦੂਜੇ ਨੇ ਲਿਖਿਆ, ‘‘ਮੈਂ ਵੀ ਮੰਨਾਰਾ ਚੋਪੜਾ ਨੂੰ ਪਸੰਦ ਨਹੀਂ ਕਰਦੀ ਪਰ ਅੰਕਿਤਾ, ਵਿੱਕੀ ਤੇ ਈਸ਼ਾ ਨੂੰ ਇਸ ਤਰ੍ਹਾਂ ਦੀ ਟਿੱਪਣੀ ਨਹੀਂ ਕਰਨੀ ਚਾਹੀਦੀ।’’

ਚਾਰ ਮੁਕਾਬਲੇਬਾਜ਼ ਹੋਏ ਨਾਮੀਨੇਟ
ਤੁਹਾਨੂੰ ਦੱਸ ਦੇਈਏ ਕਿ ਇਸ ਹਫ਼ਤੇ 4 ਮੁਕਾਬਲੇਬਾਜ਼ਾਂ ਨੂੰ ਘਰੋਂ ਬੇਦਖ਼ਲ ਕਰਨ ਲਈ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ’ਚ ਅੰਕਿਤਾ ਲੋਖੰਡੇ, ਵਿੱਕੀ ਜੈਨ, ਆਇਸ਼ਾ ਖ਼ਾਨ ਤੇ ਈਸ਼ਾ ਮਾਲਵੀਆ ਦੇ ਨਾਂ ਸ਼ਾਮਲ ਹਨ। ਕਿਹਾ ਜਾ ਰਿਹਾ ਹੈ ਕਿ ਇਸ ਹਫ਼ਤੇ 2 ਮੁਕਾਬਲੇਬਾਜ਼ ਸ਼ੋਅ ਤੋਂ ਬਾਹਰ ਹੋ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News