ਸ਼ੋਅ ਦੇ ਬਾਹਰ ਵੀ ਹੋ ਚੁੱਕੀ ਹੈ ਵਿੱਕੀ-ਅੰਕਿਤਾ ਦੀ ਲੜਾਈ, ਸੁਣਾਇਆ ਦਿਲ ਦਾ ਦਰਦ

Wednesday, Dec 13, 2023 - 06:12 PM (IST)

ਸ਼ੋਅ ਦੇ ਬਾਹਰ ਵੀ ਹੋ ਚੁੱਕੀ ਹੈ ਵਿੱਕੀ-ਅੰਕਿਤਾ ਦੀ ਲੜਾਈ, ਸੁਣਾਇਆ ਦਿਲ ਦਾ ਦਰਦ

ਮੁੰਬਈ (ਬਿਊਰੋ)– ਜਦੋਂ ਤੋਂ ਅੰਕਿਤਾ ਲੋਖੰਡੇ ਤੇ ਵਿੱਕੀ ਜੈਨ ਨੇ ਸ਼ੋਅ ’ਚ ਐਂਟਰੀ ਕੀਤੀ ਹੈ, ਉਦੋਂ ਤੋਂ ਹੀ ਦੋਵਾਂ ਵਿਚਾਲੇ ਕਾਫ਼ੀ ਲੜਾਈ ਹੋਈ ਹੈ। ਕਿਸੇ ਨਾ ਕਿਸੇ ਕਾਰਨ ਦੋਵੇਂ ਇਕ-ਦੂਜੇ ਨਾਲ ਟਕਰਾਅ ਜਾਂਦੇ ਹਨ। ਹਾਲ ਹੀ ’ਚ ਰਸੋਈ ’ਚ ਖਾਣੇ ਨੂੰ ਲੈ ਕੇ ਦੋਵਾਂ ’ਚ ਬਹਿਸ ਹੋ ਗਈ ਸੀ ਤੇ ਇਸ ਕਾਰਨ ਅੰਕਿਤਾ ਰੋਣ ਲੱਗ ਪਈ ਸੀ। ਇਸ ਤੋਂ ਬਾਅਦ ਜਦੋਂ ਖਾਨਜ਼ਾਦੀ ਅੰਕਿਤਾ ਨੂੰ ਵਿੱਕੀ ਤੇ ਉਸ ਦੀ ਪ੍ਰੇਮ ਕਹਾਣੀ ਬਾਰੇ ਪੁੱਛਦੀ ਹੈ ਤਾਂ ਅੰਕਿਤਾ ਦੱਸਦੀ ਹੈ ਕਿ ਕਿਵੇਂ ਇਕ ਵਾਰ ਵਿੱਕੀ ਉਸ ਨੂੰ ਛੱਡ ਗਿਆ ਸੀ।

ਵਿੱਕੀ ਨੇ ਅੰਕਿਤਾ ਨੂੰ ਛੱਡ ਦਿੱਤਾ
ਤਾਜ਼ਾ ਐਪੀਸੋਡ ’ਚ ਅਸੀਂ ਦੇਖਿਆ ਕਿ ਖਾਨਜ਼ਾਦੀ ਵਿੱਕੀ ਤੇ ਅੰਕਿਤਾ ਨੂੰ ਉਨ੍ਹਾਂ ਦੀ ਲਵ ਸਟੋਰੀ ਬਾਰੇ ਪੁੱਛਦੀ ਹੈ, ‘‘ਕੀ ਤੁਹਾਨੂੰ ਦੋਵਾਂ ਨੂੰ ਪਤਾ ਸੀ ਕਿ ਤੁਸੀਂ ਵਿਆਹ ਕਰਾਓਗੇ?’’ ਇਸ ’ਤੇ ਅੰਕਿਤਾ ਕਹਿੰਦੀ ਹੈ, ‘‘ਸ਼ੁਰੂ ’ਚ ਨਹੀਂ ਪਰ ਵਿੱਕੀ ਨੇ ਮੈਨੂੰ ਬਾਅਦ ’ਚ ਪ੍ਰਪੋਜ਼ ਕੀਤਾ। ਹਾਲਾਂਕਿ ਵਿੱਕੀ ਨੇ ਮੈਨੂੰ ਇਕ ਸਾਲ ਲਈ ਛੱਡ ਦਿੱਤਾ ਤੇ ਫਿਰ ਵਾਪਸ ਆ ਕੇ ਵਿਆਹ ਲਈ ਪ੍ਰਪੋਜ਼ ਕੀਤਾ।’’

ਇਹ ਖ਼ਬਰ ਵੀ ਪੜ੍ਹੋ : ਮਲਾਇਕਾ ਨਾਲ ਤਲਾਕ ਮਗਰੋਂ ਅਰਬਾਜ਼ ਖ਼ਾਨ ਦਾ ਗਰਲਫਰੈਂਡ ਜਾਰਜੀਆ ਨਾਲ ਹੋਇਆ ਬ੍ਰੇਕਅੱਪ, ਜਾਣੋ ਵੱਖ ਹੋਣ ਦੀ ਵਜ੍ਹਾ

ਕਿਉਂ ਛੱਡਿਆ ਸੀ?
ਖਾਨਜ਼ਾਦੀ ਨੇ ਪੁੱਛਿਆ ਕਿ ਵਿੱਕੀ ਕਿਉਂ ਛੱਡ ਗਿਆ ਸੀ? ਇਸ ’ਤੇ ਅੰਕਿਤਾ ਕਹਿੰਦੀ ਹੈ ਕਿ ਮੇਰੇ ਕਾਰਨ ਸਾਡੇ ਵਿਚਕਾਰ ਲੜਾਈ ਹੋਈ ਸੀ ਪਰ ਫਿਰ ਉਸ ਨੇ ਮੈਨੂੰ ਮੁਆਫ਼ ਕਰ ਦਿੱਤਾ। ਹਾਲਾਂਕਿ ਘਰ ’ਚ ਕਈ ਝਗੜਿਆਂ ਤੋਂ ਬਾਅਦ ਅੰਕਿਤਾ ਵਿੱਕੀ ਕੋਲ ਜਾਂਦੀ ਹੈ ਪਰ ਅਦਾਕਾਰਾ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਕਰਦੀ ਹੈ, ਉਸ ਨੂੰ ਦੇਖ ਕੇ ਉਹ ਸੋਸ਼ਲ ਮੀਡੀਆ ’ਤੇ ਟ੍ਰੋਲ ਹੋ ਜਾਂਦੀ ਹੈ।

ਖਾਣੇ ਨੂੰ ਲੈ ਕੇ ਮਾਰਿਆ ਤਾਅਨਾ
ਹਾਲ ਹੀ ’ਚ ਜਦੋਂ ਅੰਕਿਤਾ ਖਾਣਾ ਬਣਾ ਰਹੀ ਸੀ ਤਾਂ ਖਾਨਜ਼ਾਦੀ ਨੇ ਉਸ ਨੂੰ ਵਾਰ-ਵਾਰ ਅਜਿਹਾ ਕਰਨ ਲਈ ਕਿਹਾ। ਇਸ ਤੋਂ ਅੰਕਿਤਾ ਬਹੁਤ ਪ੍ਰੇਸ਼ਾਨ ਹੋ ਜਾਂਦੀ ਹੈ ਤੇ ਕਹਿੰਦੀ ਹੈ ਕਿ ਤੂੰ ਹੀ ਕਰ ਲੈ ਫਿਰ। ਵਿੱਕੀ ਫਿਰ ਖਾਨਜ਼ਾਦੀ ਨੂੰ ਖ਼ੁਦ ਖਾਣਾ ਬਣਾਉਣ ਲਈ ਕਹਿੰਦਾ ਹੈ। ਇਸ ਕਾਰਨ ਅੰਕਿਤਾ ਬਹੁਤ ਦੁਖੀ ਹੈ ਤੇ ਕਹਿੰਦੀ ਹੈ ਕਿ ਤੁਸੀਂ ਮੇਰੇ ਹੱਥ ਦਾ ਖਾਣਾ ਨਹੀਂ ਖਾਣਾ ਚਾਹੁੰਦੇ। ਇਸ ’ਤੇ ਵਿੱਕੀ ਕਹਿੰਦੇ ਹਨ, ‘‘ਬਿੱਗ ਬੌਸ ਦੇ ਬਾਹਰ ਇੰਨੇ ਸਾਲਾਂ ’ਚ ਤੁਸੀਂ ਮੇਰੇ ਲਈ ਕਿੰਨੀ ਵਾਰ ਖਾਣਾ ਬਣਾਇਆ ਹੈ?’’ ਅੰਕਿਤਾ ਬਹੁਤ ਉਦਾਸ ਹੋ ਜਾਂਦੀ ਹੈ ਤੇ ਰੋਣ ਲੱਗ ਜਾਂਦੀ ਹੈ। ਉਸ ਦਾ ਕਹਿਣਾ ਹੈ ਕਿ ਵਿੱਕੀ ਮੇਰੇ ਵਲੋਂ ਤਿਆਰ ਕੀਤਾ ਖਾਣਾ ਨਹੀਂ ਖਾਂਦਾ ਤੇ ਜੇਕਰ ਕੋਈ ਹੋਰ ਤਿਆਰ ਕਰਦਾ ਹੈ ਤਾਂ ਉਹ ਖਾ ਲੈਂਦਾ ਹੈ। ਮੈਂ ਇਥੇ ਉਸ ਲਈ ਖਾਣਾ ਬਣਾਉਂਦੀ ਹਾਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News