ਨਹੀਂ ਰਹੇ ਬਾਲੀਵੁੱਡ ਦੀ ਜੋੜੀ 'ਰਾਮ ਲਕਸ਼ਮਣ' ਦੇ ਸੰਗੀਤਕਾਰ ਲਕਸ਼ਮਣ, ਮਿਥੁਨ ਦੀਆਂ ਫ਼ਿਲਮਾਂ 'ਚ ਦਿੱਤੇ ਹਿੱਟ ਗਾਣੇ

Saturday, May 22, 2021 - 11:40 AM (IST)

ਨਹੀਂ ਰਹੇ ਬਾਲੀਵੁੱਡ ਦੀ ਜੋੜੀ 'ਰਾਮ ਲਕਸ਼ਮਣ' ਦੇ ਸੰਗੀਤਕਾਰ ਲਕਸ਼ਮਣ, ਮਿਥੁਨ ਦੀਆਂ ਫ਼ਿਲਮਾਂ 'ਚ ਦਿੱਤੇ ਹਿੱਟ ਗਾਣੇ

ਮੁੰਬਈ (ਬਿਊਰੋ) - ਮਨੋਰੰਜਨ ਜਗਤ ਤੋਂ ਇਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਸੰਗੀਤਕਾਰ ਵਿਜੈ ਪਾਟਿਲ, ਜਿਨ੍ਹਾਂ ਨੂੰ 'ਰਾਮ ਲਕਸ਼ਮਣ' ਦੇ ਨਾਂ ਫ਼ਿਲਮ ਇੰਡਸਟਰੀ 'ਚ ਜਾਣਿਆ ਜਾਂਦਾ ਸੀ, ਅੱਜ (ਸ਼ਨੀਵਾਰ) ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ। ਬਾਲੀਵੁੱਡ ਦੀ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਨੇ ਟਵੀਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ।

ਵਿਜੇ ਪਾਟਿਲ ਪਹਿਲਾਂ 'ਰਾਮ ਲਕਸ਼ਮਣ' ਦੇ ਲਕਸ਼ਮਣ ਵਜੋਂ ਜਾਣੇ ਜਾਂਦੇ ਸਨ। ਉਨ੍ਹਾਂ ਨਾਲ ਰਾਮ ਜੋੜੀ ਸੀ ਅਤੇ ਹਿੰਦੀ ਸਿਨੇਮਾ 'ਚ 'ਰਾਮ ਲਕਸ਼ਮਣ' ਮਿਲ ਕੇ ਸੰਗੀਤ ਦਿੰਦੇ ਸਨ। ਫ਼ਿਲਮ 'ਏਜੰਟ ਵਿਨੋਦ' 'ਚ ਗੀਤ ਗਾਉਣ ਤੋਂ ਬਾਅਦ ਅਚਾਨਕ ਰਾਮ ਦਾ ਦਿਹਾਂਤ ਹੋ ਗਿਆ ਸੀ। ਇਸ ਤੋਂ ਬਾਅਦ ਵਿਜੇ ਪਾਟਿਲ ਨੇ ਆਪਣਾ ਪੂਰਾ ਨਾਂ 'ਰਾਮ ਲਕਸ਼ਮਣ' ਰੱਖ ਲਿਆ। ਉਨ੍ਹਾਂ ਨੇ ਆਪਣੇ ਪਿਤਾ ਅਤੇ ਚਾਚੇ ਤੋਂ ਸੰਗੀਤ ਦੀ ਸਿੱਖਿਆ ਲਈ। 

'ਰਾਮ ਲਕਸ਼ਮਣ' ਨੇ ਲਗਭਗ 75 ਫ਼ਿਲਮਾਂ 'ਚ ਸੰਗੀਤ ਦਿੱਤਾ ਸੀ। ਸੂਰਜ ਬਡਜਾਤਿਆ ਨਾਲ ਮਿਲ ਕੇ ਉਨ੍ਹਾਂ ਨੇ ਕਈ ਹਿੱਟ ਗਾਣੇ ਦਿੱਤੇ। ਉਨ੍ਹਾਂ ਨੂੰ ਫ਼ਿਲਮ 'ਮੈਂਨੇ ਪਿਆਰ ਕੀਆ' ਨਾਲ ਵੱਡਾ ਬਰੇਕ ਮਿਲਿਆ ਸੀ। ਇਸ ਫ਼ਿਲਮ ਦੇ ਗਾਣੇ ਬਹੁਤ ਹਿੱਟ ਹੋਏ ਸਨ। 


author

sunita

Content Editor

Related News