ਦਿੱਗਜ ਬਾਲੀਵੁੱਡ ਅਦਾਕਾਰ ਮੁਸ਼ਤਾਕ ਖਾਨ ਨੂੰ ਕੀਤਾ ਗਿਆ ਸਪੁਰਦ-ਏ-ਖਾਕ, ਹਰ ਅੱਖ ਹੋਈ ਨਮ

Friday, Sep 25, 2026 - 05:12 PM (IST)

ਦਿੱਗਜ ਬਾਲੀਵੁੱਡ ਅਦਾਕਾਰ ਮੁਸ਼ਤਾਕ ਖਾਨ ਨੂੰ ਕੀਤਾ ਗਿਆ ਸਪੁਰਦ-ਏ-ਖਾਕ, ਹਰ ਅੱਖ ਹੋਈ ਨਮ

ਐਂਟਰਟੇਨਮੈਂਟ ਡੈਸਕ- "ਵੈਲਕਮ," "ਗਦਰ" ਅਤੇ "ਹਮ ਹੈਂ ਰਾਹੀ ਪਿਆਰ ਕੇ" ਵਰਗੀਆਂ ਹਿੱਟ ਫਿਲਮਾਂ ਸਮੇਤ 500 ਤੋਂ ਵੱਧ ਫਿਲਮਾਂ ਵਿੱਚ ਆਪਣੀਆਂ ਭੂਮਿਕਾਵਾਂ ਲਈ ਮਸ਼ਹੂਰ ਅਦਾਕਾਰ ਮੁਸ਼ਤਾਕ ਖਾਨ ਦਾ 24 ਸਤੰਬਰ ਨੂੰ ਕੈਂਸਰ ਨਾਲ ਦੇਹਾਂਤ ਹੋ ਗਿਆ। ਉਹ 56 ਸਾਲ ਦੇ ਸਨ। 

ਇਹ ਵੀ ਪੜ੍ਹੋ: ਦਿੱਗਜ ਅਦਾਕਾਰ ਮੁਸ਼ਤਾਕ ਖਾਨ ਦੀ ਹਸਪਤਾਲ ਤੋਂ ਆਖਰੀ ਵੀਡੀਓ ਆਈ ਸਾਹਮਣੇ

PunjabKesari

ਉਨ੍ਹਾਂ ਨੂੰ ਸ਼ੁੱਕਰਵਾਰ ਦੁਪਹਿਰ ਨੂੰ ਅੰਤਿਮ ਵਿਦਾਈ ਦਿੱਤੀ ਗਈ ਅਤੇ ਯਾਰੀ ਰੋਡ ਸਥਿਤ ਕਬਰਸਤਾਨ ਵਿੱਚ ਦਫ਼ਨਾਇਆ ਗਿਆ। ਇਸ ਦੌਰਾਨ ਮੁਸ਼ਤਾਕ ਖਾਨ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਪਤਨੀ ਅਤੇ ਧੀ ਇੱਕ-ਦੂਜੇ ਨੂੰ ਸੰਭਾਲਦੀਆਂ ਨਜ਼ਰ ਆਈਆਂ। 

ਇਹ ਵੀ ਪੜ੍ਹੋ: 'ਇਹ ਸੋਚੀ-ਸਮਝੀ ਚਾਲ ਹੈ, ਮੇਰੀ ਇਮੇਜ ਖਰਾਬ ਕੀਤੀ ਜਾ ਰਹੀ'; ਰਾਣੀ ਨਾਲ ਅਫੇਅਰ ਦੀਆਂ ਖਬਰਾਂ 'ਤੇ ਬੋਲੇ ਗੋਵਿੰਦਾ

PunjabKesari

ਹਾਲਾਂਕਿ, ਇਸ ਦੁਖਦਾਈ ਮੌਕੇ 'ਤੇ ਕੁਝ ਹੀ ਫਿਲਮੀ ਸਿਤਾਰੇ ਦਿਖਾਈ ਦਿੱਤੇ, ਜਿਨ੍ਹਾਂ ਵਿੱਚ ਰਜਤ ਬੇਦੀ, ਰਾਜਪਾਲ ਯਾਦਵ, ਸ਼ਾਕਿਬ ਸਲੀਮ, ਜ਼ੈਦ ਦਰਬਾਰ, ਸ਼ਹਿਬਾਜ ਖਾਨ, ਸੰਜੇ ਮਿਸ਼ਰਾ, ਅਨੀਸ ਬਜਮੀ, ਅਲੀ ਖਾਨ, ਪਲਾਸ਼ ਮੁੱਛਲ, ਅਸ਼ੋਕ ਪੰਡਿਤ ਸ਼ਾਮਲ ਸਨ। 

ਇਹ ਵੀ ਪੜ੍ਹੋ: ਭਾਰਤ ਆਇਆ ਦੁਨੀਆ ਦਾ ਸਭ ਤੋਂ ਮਸ਼ਹੂਰ ਯੂਟਿਊਬਰ MrBeast, ਪਤਨੀ ਨਾਲ ਕੀਤੇ ਤਾਜ ਮਹਿਲ ਦੇ ਦੀਦਾਰ

ਮੁਸ਼ਤਾਕ ਖਾਨ ਨੂੰ ਲਗਭਗ 2 ਹਫ਼ਤੇ ਪਹਿਲਾਂ ਮੁੰਬਈ ਦੇ ਨਾਨਾਵਤੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਅਦਾਕਾਰ ਦੇ ਪੁੱਤਰ ਮੋਹਸਿਨ ਨੇ ਆਪਣੇ ਪਿਤਾ ਦੀ ਮੌਤ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਸ ਦੇ ਪਿਤਾ ਦਾ ਦੇਹਾਂਤ ਵੀਰਵਾਰ, 24 ਸਤੰਬਰ ਨੂੰ ਸ਼ਾਮ 7 ਵਜੇ ਦੇ ਕਰੀਬ ਨਾਨਾਵਤੀ ਹਸਪਤਾਲ ਵਿੱਚ ਹੋਇਆ। ਉਸ ਨੇ ਅੱਗੇ ਕਿਹਾ ਕਿ ਉਸ ਦੇ ਪਿਤਾ ਮੁਸ਼ਤਾਕ ਖਾਨ ਨੇ ਪੇਟ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਿਆ ਗਿਆ ਅਤੇ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੀ ਸਿਹਤ ਵਿਗੜਦੀ ਗਈ। ਉਸਨੇ ਕਿਹਾ ਕਿ ਉਹ ਠੀਕ ਸਨ ਅਤੇ ਉਨ੍ਹਾਂ ਨੂੰ ਕੋਈ ਵੱਡੀ ਸਮੱਸਿਆ ਨਹੀਂ ਸੀ। ਹਸਪਤਾਲ ਵਿੱਚ ਭਰਤੀ ਹੋਣ ਤੋਂ ਪਹਿਲਾਂ, ਉਹ ਸਲਮਾਨ ਖਾਨ ਦੇ ਬਾਡੀਗਾਰਡ ਦੇ ਪੁੱਤਰ ਸ਼ੇਰਾ ਦੀ ਪਹਿਲੀ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ।

 
 
 
 
 
 
 
 
 
 
 
 
 
 
 
 

A post shared by Bollywood Tadka Punjabi (@bollywoodtadkapunjabi)

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News