''ਏਕ ਹਜ਼ਾਰੋਂ ਮੇਂ ਮੇਰੀ ਬਹਿਨਾ ਹੈ'' ਫੇਮ ਅਦਾਕਾਰਾ ਦਾ ਦਿਹਾਂਤ, ਨਿਆ ਸ਼ਰਮਾ ਨੇ ਦਿੱਤੀ ਸ਼ਰਧਾਂਜਲੀ

Monday, Jun 07, 2021 - 01:54 PM (IST)

''ਏਕ ਹਜ਼ਾਰੋਂ ਮੇਂ ਮੇਰੀ ਬਹਿਨਾ ਹੈ'' ਫੇਮ ਅਦਾਕਾਰਾ ਦਾ ਦਿਹਾਂਤ, ਨਿਆ ਸ਼ਰਮਾ ਨੇ ਦਿੱਤੀ ਸ਼ਰਧਾਂਜਲੀ

ਨਵੀਂ ਦਿੱਲੀ : ਟੀ. ਵੀ. ਜਗਤ ਦੀ ਮੰਨੀ-ਪ੍ਰਮੰਨੀ ਸੀਨੀਅਰ ਅਦਾਕਾਰਾ ਤਰਲਾ ਜੋਸ਼ੀ ਦਾ ਦਿਹਾਂਤ ਹੋ ਗਿਆ ਹੈ। ਖ਼ਬਰਾਂ ਦੀ ਮੰਨੀਏ ਤਾਂ ਐਤਵਾਰ ਸਵੇਰੇ ਤਰਲਾ ਜੋਸ਼ੀ ਨੇ ਆਖ਼ਰੀ ਸਾਹ ਲਿਆ, ਉਨ੍ਹਾਂ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਹੈ।

PunjabKesari

ਤਰਲਾ ਇੰਡਸਟਰੀ ਦੀ ਮੰਨੀ-ਪ੍ਰਮੰਨੀ ਅਦਾਕਾਰਾ ਰਹਿ ਚੁੱਕੀ ਹੈ। ਤਰਲਾ ਨੇ 'ਏਕ ਹਜ਼ਾਰੋਂ ਮੇਂ ਮੇਰੀ ਬਹਿਨਾ ਹੈ' ਅਤੇ 'ਸਾਰਾਭਾਈ ਵਰਸਿਸ ਸਾਰਾਭਾਈ' ਵਰਗੇ ਹਿੱਟ ਸ਼ੋਅਜ਼ 'ਚ ਕੰਮ ਕੀਤਾ ਸੀ। ਇਸ ਤੋਂ ਇਲਾਵਾ ਵੀ ਉਹ ਕਈ ਸੀਰੀਅਲਜ਼ 'ਚ ਨਜ਼ਰ ਆਈ ਸੀ।

PunjabKesari

ਤਰਲਾ ਜੋਸ਼ੀ ਦੇ  ਦਿਹਾਂਤ ਤੋਂ ਬਾਅਦ ਉਨ੍ਹਾਂ ਨਾਲ 'ਏਕ ਹਜ਼ਾਰੋਂ ਮੇਂ ਮੇਰੀ ਬਹਿਨਾ ਹੈ' 'ਚ ਨਜ਼ਰ ਆ ਚੁੱਕੀ ਫੇਮਸ ਟੀ. ਵੀ. ਅਦਾਕਾਰਾ ਨਿਆ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ 'ਤੇ 'ਵੱਡੀ ਬੀਜ਼ੀ' ਨਾਲ ਕਾਫ਼ੀ ਅਨਸੀਨ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਨਿਆ ਨਾਲ ਤਰਲਾ ਜੋਸ਼ੀ ਅਤੇ ਬਾਕੀ ਦੇ ਸਟਾਰਸ ਵੀ ਨਜ਼ਰ ਆ ਰਹੇ ਹਨ।

PunjabKesari

ਤਸਵੀਰ ਸ਼ੇਅਰ ਕਰਦੇ ਹੋਏ ਨਿਆ ਨੇ ਲਿਖਿਆ ਹੈ 'RIP ਵੱਡੀ ਬੀਜ਼ੀ ਤੁਹਾਨੂੰ ਮਿਸ ਕੀਤਾ ਜਾਵੇਗਾ, ਤਰਲਾ ਜੀ ਤੁਸੀਂ ਹਮੇਸ਼ਾ ਸਾਡੀ ਵੱਡੀ ਬੀਜ਼ੀ ਰਹੋਗੇ।'

PunjabKesari


author

sunita

Content Editor

Related News