ਵਿਵਾਦਾਂ ਵਿਚਾਲੇ ਵੀਰ ਦਾਸ ਦਾ ਬਿਆਨ, ‘ਮੈਂ ਰੁਕਣ ਵਾਲਾ ਨਹੀਂ, ਇਹ ਮੇਰਾ ਕੰਮ ਹੈ’

11/23/2021 1:53:53 PM

ਮੁੰਬਈ : ਮਸ਼ਹੂਰ ਕਾਮੇਡੀਅਨ ਵੀਰ ਦਾਸ ਨੇ ਹਾਲ ਹੀ 'ਚ ਅਮਰੀਕਾ ਵਿਚ ਇਕ ਸ਼ੋਅ ਦੌਰਾਨ ਬਿਆਨ ਦਿੱਤਾ ਸੀ ਕਿ ਭਾਰਤ 'ਚ ‘ਦਿਨ ਵਿਚ ਔਰਤਾਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਰਾਤ ਨੂੰ ਸ਼ੋਸ਼ਣ ਕੀਤਾ ਜਾਂਦਾ ਹੈ’। ਵੀਰ ਦਾਸ ਦੇ ਇਸ ਬਿਆਨ ਤੋਂ ਬਾਅਦ ਭਾਰਤ 'ਚ ਹੰਗਾਮਾ ਮਚ ਗਿਆ ਸੀ। ਕਾਮੇਡੀਅਨ ਦੇ ਇਸ ਬਿਆਨ 'ਤੇ ਸਿਆਸਤਦਾਨਾਂ ਤੋਂ ਲੈ ਕੇ ਮਸ਼ਹੂਰ ਹਸਤੀਆਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕੁਝ ਉਸ ਦੇ ਬਿਆਨ ਨਾਲ ਸਹਿਮਤ ਸਨ ਅਤੇ ਕੁਝ ਨਾਰਾਜ਼। ਹਾਲਾਂਕਿ ਮਾਮਲਾ ਵਧਦਾ ਦੇਖ ਕੇ ਵੀਰ ਦਾਸ ਨੇ ਇਸ ਮਾਮਲੇ 'ਤੇ ਮਾਫੀ ਮੰਗ ਲਈ ਹੈ ਪਰ ਫਿਰ ਵੀ ਲੋਕਾਂ ਦਾ ਗੁੱਸਾ ਸ਼ਾਂਤ ਨਹੀਂ ਹੋ ਰਿਹਾ ਹੈ।
ਹੁਣ ਇਸ ਪੂਰੇ ਮਾਮਲੇ 'ਤੇ ਵੀਰ ਦਾਸ ਨੇ ਇਕ ਵਾਰ ਫਿਰ ਪ੍ਰਤੀਕਿਰਿਆ ਦਿੱਤੀ ਹੈ। ਇੰਡੀਆ ਟੂਡੇ ਨਾਲ ਗੱਲਬਾਤ ਦੌਰਾਨ ਕਾਮੇਡੀਅਨ ਨੇ ਕਿਹਾ, 'ਮੇਰਾ ਕੰਮ ਲੋਕਾਂ ਨੂੰ ਹਸਾਉਣਾ ਹੈ, ਜੇਕਰ ਕੋਈ ਮੇਰੇ ਮਜ਼ਾਕ 'ਤੇ ਹੱਸਦਾ ਨਹੀਂ ਤਾਂ ਉਸ ਨੂੰ ਹੱਸਣਾ ਨਹੀਂ ਚਾਹੀਦਾ'। ਵੀਰ ਦਾਸ ਨੇ ਕਿਹਾ, 'ਮੈਂ ਸਿਰਫ਼ ਸ਼ੋਅ ਕਰ ਰਿਹਾ ਸੀ, ਸ਼ੋਅ ਇਕ ਪੂਰਾ ਪੈਕ ਸੀ, ਉਹ ਮੇਰੇ ਦਰਸ਼ਕ ਸਨ ਅਤੇ ਮੈਂ ਉਨ੍ਹਾਂ ਲਈ ਇਕ ਟੁਕੜਾ ਤਿਆਰ ਕੀਤਾ ਸੀ। ਤੁਸੀਂ ਬਸ ਉਮੀਦ ਕਰਦੇ ਹੋ ਕਿ ਕਮਰੇ 'ਚ ਲੋਕ ਤੁਹਾਡੇ ਸ਼ਬਦਾਂ 'ਤੇ ਹੱਸਣਗੇ। ਮੈਂ ਇੱਥੇ ਆਪਣਾ ਕੰਮ ਕਰਨ ਆਇਆ ਹਾਂ ਅਤੇ ਕਰਦਾ ਰਹਾਂਗਾ। ਮੈਂ ਇਹ ਕਰਨਾ ਬੰਦ ਨਹੀਂ ਕਰਾਂਗਾ। ਮੇਰਾ ਕੰਮ ਹੈ ਲੋਕਾਂ ਨੂੰ ਹਸਾਉਣਾ, ਜੇਕਰ ਤੁਸੀਂ ਨਹੀਂ ਹੱਸਣਾ ਚਾਹੁੰਦੇ ਤਾਂ ਨਾ ਹੱਸੋ।


Aarti dhillon

Content Editor

Related News