ਦਿਵਿਆ ਅਗਰਵਾਲ ਨਾਲ ਬ੍ਰੇਕਅੱਪ ’ਤੇ ਵਰੁਣ ਸੂਦ ਦੇ ਪਿਤਾ ਦਾ ਬਿਆਨ ਆਇਆ ਸਾਹਮਣੇ

Wednesday, Mar 09, 2022 - 04:27 PM (IST)

ਦਿਵਿਆ ਅਗਰਵਾਲ ਨਾਲ ਬ੍ਰੇਕਅੱਪ ’ਤੇ ਵਰੁਣ ਸੂਦ ਦੇ ਪਿਤਾ ਦਾ ਬਿਆਨ ਆਇਆ ਸਾਹਮਣੇ

ਮੁੰਬਈ (ਬਿਊਰੋ)– ਕਦੇ ਟੀ. ਵੀ. ਦੇ ਕਿਊਟ ਕੱਪਲ ਮੰਨੇ ਜਾਣ ਵਾਲੇ ਵਰੁਣ ਸੂਦ ਤੇ ਦਿਵਿਆ ਅਗਰਵਾਲ ਦੇ ਬ੍ਰੇਕਅੱਪ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਹੈਰਾਨ ਰਹਿ ਗਏ। ਦੋਵੇਂ 4 ਸਾਲ ਦੇ ਰਿਲੇਸ਼ਨਸ਼ਿਪ ’ਚ ਸਨ। ਇਹੀ ਨਹੀਂ, ਇਸ ਸਾਲ ਉਨ੍ਹਾਂ ਦਾ ਵਿਆਹ ਦਾ ਵੀ ਪਲਾਨ ਸੀ ਪਰ ਹੁਣ ਉਨ੍ਹਾਂ ਨੇ ਆਪਣੇ ਰਸਤੇ ਅਲੱਗ ਕਰ ਲਏ ਹਨ।

ਇਹ ਖ਼ਬਰ ਵੀ ਪੜ੍ਹੋ : ਪਹਿਲੀ ਵਾਰ ਗੈਰੀ ਸੰਧੂ ਨੇ ਆਪਣੇ ਪੁੱਤਰ ਅਵਤਾਰ ਸੰਧੂ ਦੀ ਵੀਡੀਓ ਕੀਤੀ ਸਾਂਝੀ

ਦਿਵਿਆ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਲਿਖ ਕੇ ਦੱਸਿਆ ਕਿ ਕੁਝ ਚੀਜ਼ਾਂ ਚੱਲ ਨਹੀਂ ਪਾਉਂਦੀਆਂ। ਵਰੁਣ ਤੇ ਉਹ ਹਮੇਸ਼ਾ ਦੋਸਤ ਰਹਿਣਗੇ। ਇਸ ਤੋਂ ਬਾਅਦ ਵਰੁਣ ਨੇ ਟਵਿਟਰ ’ਤੇ ਇਕ ਤਸਵੀਰ ਸਾਂਝੀ ਕੀਤੀ, ਜਿਸ ’ਤੇ ਲਿਖਿਆ ਸੀ, ‘ਹਮੇਸ਼ਾ ਤੇ ਹਮੇਸ਼ਾ ਲਈ।’ ਜਦੋਂ ਇਕ ਯੂਜ਼ਰ ਨੇ ਪੁੱਛਿਆ, ‘ਨਾਂ ਦੱਸ ਦਿਓ ਕਿਹੜੀ ਵਾਲੀ ਨਾਲ?’ ਤਾਂ ਵਰੁਣ ਨੇ ਲਿਖਿਆ, ‘ਦਿਵਿਆ ਨਾਲ।’

ਵਰੁਣ ਨੂੰ ਟਰੋਲ ਵੀ ਕੀਤਾ ਜਾ ਰਿਹਾ ਹੈ। ਇਸ ਵਿਚਾਲੇ ਉਨ੍ਹਾਂ ਦੇ ਪਿਤਾ ਵਿਨੀਤ ਸੂਦ ਬਚਾਅ ’ਚ ਉਤਰੇ ਤੇ ਵਰੁਣ ਦੇ ਉਸੇ ਟਵੀਟ ’ਤੇ ਆਪਣੀ ਗੱਲ ਰੱਖੀ। ਉਨ੍ਹਾਂ ਲਿਖਿਆ ਕਿ ਉਹ ਦਿਵਿਆ ਦੇ ਫ਼ੈਸਲੇ ਦਾ ਸਨਮਾਨ ਕਰਦੇ ਹਨ। ਉਨ੍ਹਾਂ ਦੇ ਮਨ ’ਚ ਦਿਵਿਆ ਲਈ ਕੋਈ ਗਲਤ ਭਾਵਨਾ ਨਹੀਂ ਹੈ।

PunjabKesari

ਵਰੁਣ ਦੇ ਪਿਤਾ ਨੇ ਟਵੀਟ ਕੀਤਾ, ‘ਦਿਵਿਆ ਦੇ ਫ਼ੈਸਲੇ ਦਾ ਸਨਮਾਨ ਕਰਦੇ ਹਾਂ। ਦੋਵਾਂ ਨੇ ਹੀ ਇਕ-ਦੂਜੇ ਨੂੰ ਬਹੁਤ ਪਿਆਰ ਕੀਤਾ। ਹੁਣ ਵੀ ਕਰਦੇ ਹਨ। ਇਹੀ ਜ਼ਿੰਦਗੀ ਹੈ। ਦਿਵਿਆ ਨੂੰ ਲੈ ਕੇ ਮੈਨੂੰ ਕੋਈ ਨਾਕਾਰਾਤਮਕਤਾ ਨਹੀਂ ਹੈ। ਉਸ ਲਈ ਮੇਰਾ ਪਿਆਰ ਤੇ ਕੇਅਰ ਹਮੇਸ਼ਾ ਸੀ ਤੇ ਰਹੇਗੀ। ਦੋਵਾਂ ਦਾ ਇਕੱਠਿਆਂ ਜੋ ਸਮਾਂ ਲੰਘਿਆ, ਉਸ ਨੂੰ ਦੋਵਾਂ ਨੇ ਇੰਜੁਆਏ ਕੀਤਾ। ਅੱਗੇ ਲਈ ਦਿਿਵਆ ਨੂੰ ਵਧਾਈ। ਮਾਂ ਤੇ ਮੈਂ ਤੁਹਾਡੇ ਅੱਗੇ ਦੀ ਜ਼ਿੰਦਗੀ ਲਈ ਸ਼ੁਭਕਾਮਨਾਵਾਂ ਦਿੰਦੇ ਹਾਂ। ਰੌਕ ਆਨ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News