ਕਿੰਗ ਖਾਨ ਦੀ ਫਿਲਮ ''ਚ ਕੰਮ ਕਰਨ ਤੋਂ ਵਰੁਣ ਨੇ ਕੀਤਾ ਇਨਕਾਰ

Saturday, May 07, 2016 - 02:16 PM (IST)

ਮੁੰਬਈ : ਬਾਲੀਵੁੱਡ ਦੇ ਉਭਰਦੇ ਅਦਾਕਾਰ ਵਰੁਣ ਧਵਨ ਨੇ ਸ਼ਾਹਰੁਖ ਖਾਨ ਦੀ ਫਿਲਮ ''ਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਸ਼ਾਹਰੁਖ ਖਾਨ ਫਿਲਮ ''ਇਤੇਫਾਕ'' ਦਾ ਰੀਮੇਕ ਬਣਾਉਣ ਜਾ ਰਹੇ ਹਨ। ਬੀ.ਆਰ. ਚੋਪੜਾ ਨੇ ਸਾਲ 1969 ''ਚ ਆਪਣੇ ਬੈਨਰ ਹੇਠ ਫਿਲਮ ''ਇਤੇਫਾਕ'' ਦਾ ਨਿਰਮਾਣ ਕੀਤਾ ਸੀ। ਉਸ ਸਮੇਂ ਇਹ ਫਿਲਮ ਬਿਨਾਂ ਗੀਤਾਂ ਵਾਲੀ ਸੀ, ਜਿਸ ਨੇ ਆਪਣੀ ਪੇਸ਼ਕਾਰੀ, ਸ਼ਾਨਦਾਰ ਅਭਿਨੈ ਅਤੇ ਨਿਰਦੇਸ਼ਨ ਦੇ ਦਮ ''ਤੇ ਉਸ ਸਮੇਂ ਧੂਮ ਮਚਾ ਦਿੱਤੀ ਸੀ। ਹੁਣ ਬੀ.ਆਰ. ਚੋਪੜਾ ਦੇ ਪੋਤੇ ਅਭੈ ਚੋਪੜਾ ਆਪਣੇ ਦਾਦਾ ਦੀ ਫਿਲਮ ''ਇਤੇਫਾਕ'' ਦਾ ਰੀਮੇਕ ਬਣਾਉਣ ਜਾ ਰਹੇ ਹਨ, ਜਿਸ ''ਚ ਰਾਜੇਸ਼ ਖੰਨਾ ਅਤੇ ਨੰਦਾ ਨੇ ਮੁਖ ਭੁਮਿਕਾ ਨਿਭਾਈ ਸੀ। ਅਭੈ ਚੋਪੜਾ ਇਹ ਫਿਲਮ ਸ਼ਾਹਰੁਖ ਖਾਨ ਅਤੇ ਕਰਨ ਜੌਹਰ ਦੇ ਨਾਲ ਮਿਲ ਕੇ ਬਣਾਉਣਗੇ। ਇਸ ਰੀਮੇਕ ''ਚ ਸਿਧਾਰਥ ਮਲਹੋਤਰਾ ਅਤੇ ਸੋਨਾਕਸ਼ੀ ਸਿਨਹਾ ਨੂੰ ਵੀ ਲੈਣ ਦੀ ਚਰਚਾ ਚੱਲ ਰਹੀ ਹੈ। ਇਹ ਦੋਵੇ ਰਾਜੇਸ਼ ਅਤੇ ਨੰਦਾ ਦਾ ਕਿਰਦਾਰ ਨਿਭਾਉਣਗੇ। 
ਜ਼ਿਕਰਯੋਗ ਇਸ ਫਿਲਮ ਬਾਰੇ ਇਹ ਵੀ ਚਰਚਾ ਸੀ ਕਿ ਸ਼ਾਹਰੁਖ ਦੀ ਪਹਿਲੀ ਪਸੰਦ ਵਰੁਣ ਧਵਨ ਸਨ ਅਤੇ ਵਰੁਣ ਨੂੰ ਇਹ ਫਿਲਮ ਆਫਰ ਵੀ ਕੀਤੀ ਗਈ ਸੀ ਪਰ ਬਿਜ਼ੀ ਸ਼ੈਡਿਊਲ ਕਾਰਨ ਵਰੁਣ ਨੇ ਇਸ ਫਿਲਮ ''ਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ। ਜਾਣਕਾਰੀ ਅਨੁਸਾਰ ਵਰੁਣ ਸ਼ਾਹਰੁਖ ਦੀ ਫਿਲਮ ''ਦਿਲਵਾਲੇ'' ''ਚ ਕੰਮ ਕਰ ਚੁੱਕੇ ਹਨ।


Related News