''ਪਾਪਾ ਮੈਨੂੰ ਤੇ ਮਾਂ ਨੂੰ ਮਾਰਦੇ ਹਨ...ਖਾਣਾ ਨਹੀਂ ਦਿੰਦੇ'' ਫੀਮੇਲ ਫੈਨ ਨੇ ਵਰੁਣ ਧਵਨ ਨੂੰ ਲਗਾਈ ਮਦਦ ਦੀ ਗੁਹਾਰ

Tuesday, Jun 07, 2022 - 03:23 PM (IST)

''ਪਾਪਾ ਮੈਨੂੰ ਤੇ ਮਾਂ ਨੂੰ ਮਾਰਦੇ ਹਨ...ਖਾਣਾ ਨਹੀਂ ਦਿੰਦੇ'' ਫੀਮੇਲ ਫੈਨ ਨੇ ਵਰੁਣ ਧਵਨ ਨੂੰ ਲਗਾਈ ਮਦਦ ਦੀ ਗੁਹਾਰ

ਮੁੰਬਈ- ਅਦਾਕਾਰ ਵਰੁਣ ਧਵਨ ਦੀ ਸੋਸ਼ਲ ਮੀਡੀਆ 'ਤੇ ਕਾਫੀ ਚੰਗੀ ਫੈਨ ਫੋਲੋਇੰਗ ਹੈ। ਅਦਾਕਾਰ ਦੀ ਇਕ ਫੀਮੇਲ ਫੈਨ ਨੇ ਮਦਦ ਮੰਗੀ ਹੈ। ਵਰੁਣ ਨੇ ਇਸ 'ਤੇ ਆਪਣੀ ਪ੍ਰਤੀਕਿਰਿਆ ਦੇ ਕੇ ਲੋਕਾਂ ਦਾ ਦਿਲ ਜਿੱਤ ਲਿਆ। ਅਦਾਕਾਰ ਦੀ ਫੀਮੇਲ ਫੈਨ ਗੁਜਰਾਤ ਦੀ ਹੈ। ਫੈਨ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦੀ ਮਾਂ ਕਈ ਸਾਲ ਤੋਂ ਘਰੇਲੂ ਹਿੰਸਾ ਦੀ ਸ਼ਿਕਾਰ ਹੋ ਰਹੀ ਹੈ। ਵਿਰੋਧ ਕਰਨ 'ਤੇ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦਾ ਖਾਣਾ ਪੀਣਾ ਬੰਦ ਕਰ ਦਿੱਤਾ ਹੈ। ਵਰੁਣ ਨੇ ਫੈਨ ਦੀ ਦਰਦ ਭਰੀ ਕਹਾਣੀ ਸੁਣ ਕੇ ਮਦਦ ਦਾ ਭਰੋਸਾ ਦਿੱਤਾ ਹੈ।

PunjabKesari
ਫੀਮੇਲ ਫੈਨ ਨੇ ਵਰੁਣ ਧਵਨ ਨੂੰ ਟੈਗ ਕਰਦੇ ਹੋਏ ਟਵਿੱਟਰ 'ਤੇ ਲਿਖਿਆ-'ਸਰ ਮੇਰੇ ਪਿਤਾ ਮੇਰੇ ਅਤੇ ਮੇਰੀ ਮਾਂ ਦੇ ਨਾਲ ਮਾਰਕੁੱਟ ਅਤੇ ਗਾਲ੍ਹਾਂ ਕੱਢਦੇ ਹਨ। ਵਿਰੋਧ ਕਰਨ 'ਤੇ ਮਾਰਨ ਦੀ ਧਮਕੀ ਦਿੰਦੇ ਹਨ। ਉਨ੍ਹਾਂ ਨੇ ਸਾਡਾ ਖਾਣਾ-ਪੀਣਾ ਬੰਦ ਕਰਵਾ ਦਿੱਤਾ ਹੈ। ਅਸੀਂ ਕਈ ਦਿਨਾਂ ਤੋਂ ਭੁੱਖੇ ਹਾਂ। ਉਸ ਦੇ ਪਿਤਾ ਰੋਜ਼ ਸ਼ਰਾਬ ਪੀ ਕੇ ਘਰ ਆਉਂਦੇ ਹਨ ਅਤੇ ਉਨ੍ਹਾਂ ਦੇ ਨਾਲ ਮਾਰਕੁੱਟ ਕਰਦੇ ਹਨ ਅਤੇ ਇਹ ਸਿਲਸਿਲਾ ਸਾਲਾਂ ਤੋਂ ਚੱਲ ਰਿਹਾ ਹੈ। ਮਹਿਲਾ ਨੇ ਪਿਤਾ ਅਤੇ ਉਸ ਦੀ ਮਾਂ ਨੂੰ ਧੋਖਾ ਦੇਣ ਅਤੇ ਦੂਜੀ ਮਹਿਲਾ ਦੇ ਨਾਲ ਸਬੰਧ ਰੱਖਣ ਦਾ ਦੋਸ਼ ਵੀ ਲਗਾਇਆ ਹੈ। ਲੜਕੀ ਆਪਣੇ ਪਿਤਾ ਦੇ ਖ਼ਿਲਾਫ਼ ਪੁਲਸ ਸ਼ਿਕਾਇਤ ਵੀ ਕਰਵਾ ਚੁੱਕੀ ਹੈ। ਕਾਰਵਾਈ ਦੇ ਤੌਰ 'ਤੇ ਉਸ ਦੇ ਪਿਤਾ ਨੂੰ ਕੁਝ ਘੰਟਿਆਂ ਤੱਕ ਲਾਕਅਪ 'ਚ ਰੱਖਿਆ ਗਿਆ ਸੀ ਅਤੇ ਬਾਅਦ 'ਚ ਛੱਡ ਦਿੱਤਾ ਗਿਆ ਸੀ। ਵਰੁਣ ਨੇ ਫੀਮੇਲ ਫੈਨ ਨੂੰ ਮਦਦ ਦਾ ਭਰੋਸਾ ਦਿੱਤਾ ਹੈ। ਅਦਾਕਾਰ ਨੇ ਗੁਜਰਾਤ ਪੁਲਸ ਨੂੰ ਟੈਗ ਕਰਦੇ ਹੋਏ ਉਸ ਦੀ ਮਦਦ ਦੀ ਗੁਜਾਇਸ਼ ਕੀਤੀ ਹੈ। ਵਰੁਣ ਨੇ ਮਹਿਲਾ ਦੇ ਟਵੀਟ ਨੂੰ ਰਿਟਵੀਟ ਕਰਦੇ ਹੋਏ ਲਿਖਿਆ-'ਇਹ ਇਕ ਬਹੁਤ ਗੰਭੀਰ ਮਾਮਲਾ ਹੈ ਅਤੇ ਜੇਕਰ ਇਹ ਸੱਚ ਹੈ ਤਾਂ ਮੈਂ ਤੁਹਾਡੀ ਮਦਦ ਕਰਾਂਗਾ ਅਤੇ ਅਧਿਕਾਰੀਆਂ ਨਾਲ ਗੱਲ ਕਰਾਂਗਾ। ਪ੍ਰਸ਼ੰਸਕ ਇਸ ਟਵੀਟ ਨੂੰ ਪਸੰਦ ਕਰ ਰਹੇ ਹਨ ਅਤੇ ਅਦਾਕਾਰ ਦੀ ਤਾਰੀਫ਼ ਕਰ ਰਹੇ ਹਨ।

PunjabKesari
ਕੰਮਕਾਰ ਦੀ ਗੱਲ ਕਰੀਏ ਤਾਂ ਵਰੁਣ ਬਹੁਤ ਜਲਦ ਫਿਲਮ 'ਜੁਗ ਜੁਗ ਜਿਓ' 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ 'ਚ ਅਦਾਕਾਰ ਦੇ ਨਾਲ ਕਿਆਰਾ ਅਡਵਾਨੀ, ਨੀਤੂ ਕਪੂਰ ਅਤੇ ਅਨਿਲ ਕਪੂਰ ਨਜ਼ਰ ਆਉਣਗੇ। ਫਿਲਮ 24 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ। ਹਾਲ ਹੀ 'ਚ ਫਿਲਮ ਦਾ ਟ੍ਰੇਲਰ ਲਾਂਚ ਕੀਤਾ ਗਿਆ ਸੀ ਜਿਸ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਗਿਆ।


author

Aarti dhillon

Content Editor

Related News