ਮਹਾਰਾਸ਼ਟਰ ''ਚ ਬੰਦ ਪਏ ਸਿਨੇਮਾਘਰਾਂ ਨੂੰ ਲੈ ਕੇ ਵਰੁਣ ਧਵਨ ਨੇ ਆਖੀ ਇਹ ਗੱਲ
Friday, Aug 20, 2021 - 12:28 PM (IST)
ਮੁੰਬਈ- ਅਦਾਕਾਰ ਵਰੁਣ ਧਵਨ ਫਿਲਮਾਂ 'ਚ ਆਪਣੇ ਕਿਰਦਾਰ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਆਪਣੀਆਂ ਪੋਸਟਾਂ ਨੂੰ ਲੈ ਕੇ ਵੀ ਚਰਚਾ 'ਚ ਰਹਿੰਦੇ ਹਨ। ਹਾਲ ਹੀ 'ਚ ਉਨ੍ਹਾਂ ਨੇ ਆਪਣੀ ਇਕ ਇੰਸਟਾਗ੍ਰਾਮ ਪੋਸਟ ਦੇ ਰਾਹੀਂ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ ਹੈ ਜਿਸ 'ਚ ਉਨ੍ਹਾਂ ਨੇ ਥਿਏਟਰ ਬੰਦ ਹੋਣ 'ਤੇ ਆਪਣੀ ਭੜਾਸ ਕੱਢੀ ਹੈ। ਉਨ੍ਹਾਂ ਦੀ ਇਹ ਪੋਸਟ ਹੁਣ ਖੂਬ ਵਾਇਰਲ ਹੋ ਰਹੀ ਹੈ।
ਦਰਅਸਲ ਵਰੁਣ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਕ ਵੀਡੀਓ ਸਾਂਝੀ ਕੀਤੀ ਜਿਸ 'ਚ ਬਾਂਦਰਾ ਦੀ ਸੜਕ 'ਤੇ ਕਾਫੀ ਗੱਡੀਆਂ ਨਜ਼ਰ ਆ ਰਹੀਆਂ ਹਨ। ਇਸ ਦੌਰਾਨ ਵਰੁਣ ਦੀ ਗੱਡੀ ਵੀ ਉਥੇ ਮੌਜੂਦ ਸੀ ਜੋ ਟ੍ਰੈਫਿਕ ਜਾਮ 'ਚ ਫਸੀ ਹੋਈ ਹੈ। ਉਧਰ ਵੀਡੀਓ ਦੇ ਨਾਲ ਵਰੁਣ ਨੇ ਕੈਪਸ਼ਨ 'ਚ ਲਿਖਿਆ-' ਸਭ ਕੁਝ ਖੁੱਲਿਆ ਹੋਇਆ ਹੈ ਪਰ ਸਿਨੇਮਾਘਰ ਬੰਦ ਹਨ'।
ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਸੈਡ ਚਿਹਰੇ ਵਾਲੀ ਇਮੋਜ਼ੀ ਵੀ ਸ਼ੇਅਰ ਕੀਤੀ ਹੈ। ਉਨ੍ਹਾਂ ਦੀ ਇਸ ਪੋਸਟ ਤੋਂ ਸਾਫ ਜ਼ਾਹਿਰ ਹੈ ਕਿ ਵਰੁਣ ਮਹਾਰਾਸ਼ਟਰ 'ਚ ਸਿਨੇਮਾਘਰ ਦੇ ਹੁਣ ਵੀ ਬੰਦ ਹੋਣ ਦੀ ਵਜ੍ਹਾ ਨਾਲ ਕਾਫੀ ਦੁਖੀ ਹਨ।
ਕੰਮ ਦੀ ਗੱਲ ਕਰੀਏ ਤਾਂ ਵਰੁਣ ਦੀ ਆਉਣ ਵਾਲੀ ਫਿਲਮ 'ਭੇੜੀਆ' ਹੈ ਜਿਸ 'ਚ ਉਹ ਅਦਾਕਾਰਾ ਕ੍ਰਿਤੀ ਸੇਨਨ ਦੇ ਨਾਲ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਨ੍ਹਾਂ ਦੇ ਕੋਲ ਫਿਲਮ 'ਜੁਗ ਜੁਗ ਜੀਓ' ਵੀ ਹੈ ਜਿਸ 'ਚ ਉਨ੍ਹਾਂ ਦੇ ਨਾਲ ਅਨਿਲ ਕਪੂਰ, ਨੀਤੂ ਕਪੂਰ ਅਤੇ ਕਿਆਰਾ ਅਡਵਾਨੀ ਵੀ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ।