24 ਜਨਵਰੀ ਨੂੰ ਹੋਵੇਗਾ ਵਰੁਣ ਧਵਨ ਤੇ ਨਤਾਸ਼ਾ ਦਲਾਲ ਦਾ ਵਿਆਹ, ਚਾਚੇ ਨੇ ਕੀਤਾ ਖੁਲਾਸਾ

Thursday, Jan 21, 2021 - 01:16 PM (IST)

24 ਜਨਵਰੀ ਨੂੰ ਹੋਵੇਗਾ ਵਰੁਣ ਧਵਨ ਤੇ ਨਤਾਸ਼ਾ ਦਲਾਲ ਦਾ ਵਿਆਹ, ਚਾਚੇ ਨੇ ਕੀਤਾ ਖੁਲਾਸਾ

ਮੁੰਬਈ (ਬਿਊਰੋ)– ਅਦਾਕਾਰ ਵਰੁਣ ਧਵਨ ਤੇ ਨਤਾਸ਼ਾ ਦਲਾਲ ਦੇ ਵਿਆਹ ਦੀਆਂ ਤਾਰੀਖ਼ਾਂ ਨੂੰ ਲੈ ਕੇ ਲੱਗ ਰਹੀਆਂ ਕਿਆਸ ਅਕਾਈਆਂ ਹੁਣ ਖਤਮ ਹੋ ਗਈਆਂ ਹਨ। ਵਰੁਣ ਧਵਨ ਦੇ ਚਾਚਾ ਅਨਿਲ ਧਵਨ ਨੇ ਵਿਆਹ ਦੀ ਤਾਰੀਖ਼ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦਾ ਵਿਆਹ 24 ਜਨਵਰੀ ਨੂੰ ਹੋਣ ਵਾਲਾ ਹੈ। ਇਸ ਤੋਂ ਪਹਿਲਾਂ ਵੀ ਕੁਝ ਮੀਡੀਆ ਰਿਪੋਰਟਾਂ ’ਚ ਕਿਹਾ ਗਿਆ ਸੀ ਕਿ ਦੋਵੇਂ ਅਲੀਬਾਗ ’ਚ ਇਕ ਨਿੱਜੀ ਸਮਾਰੋਹ ’ਚ ਵਿਆਹ ਦੇ ਬੰਧਨ ’ਚ ਬੱਝਣ ਵਾਲੇ ਹਨ।

ਕਿਹਾ ਜਾ ਰਿਹ ਸੀ ਕਿ ਇਹ ਵਿਆਹ 5 ਦਿਨਾਂ ਤਕ ਚੱਲਣ ਵਾਲਾ ਹੈ। ਇਸ ’ਚ 50 ਦੇ ਕਰੀਬ ਮਹਿਮਾਨ ਸ਼ਾਮਲ ਹੋ ਸਕਦੇ ਹਨ। ਇਨ੍ਹਾਂ ਖਾਸ ਮਹਿਮਾਨਾਂ ਦੀ ਸੂਚੀ ’ਚ ਸੁਪਰਸਟਾਰ ਸ਼ਾਹਰੁਖ ਖ਼ਾਨ, ਸਲਮਾਨ ਖ਼ਾਨ ਤੇ ਫਿਲਮਸਾਜ਼ ਕਰਨ ਜੌਹਰ ਦਾ ਨਾਂ ਵੀ ਸਾਹਮਣੇ ਆ ਰਿਹਾ ਸੀ।

PunjabKesari

ਹੁਣ ਅਨਿਲ ਧਵਨ ਨੇ ਵਰੁਣ ਦੇ ਵਿਆਹ ਦੀ ਪੁਸ਼ਟੀ ਕਰਦਿਆਂ ਕਿਹਾ, ‘ਮੇਰੇ ਭਤੀਜੇ ਵਰੁਣ ਦਾ 24 ਜਨਵਰੀ ਨੂੰ ਵਿਆਹ ਹੋ ਰਿਹਾ ਹੈ। ਮੈਂ ਇਸ ਨੂੰ ਲੈ ਕੇ ਕਾਫੀ ਖੁਸ਼ ਹਾਂ।’ ਅਨਿਲ ਨੇ ਸਪਾਟਬੁਆਏ ਨਾਲ ਗੱਲਬਾਤ ’ਚ ਕਿਹਾ ਕਿ ਉਹ ਵੀ ਇਸ ਵਿਆਹ ਦਾ ਹਿੱਸਾ ਬਣਨ ਵਾਲੇ ਹਨ। ਇਸ ਤੋਂ ਪਹਿਲਾਂ ਇਸ ਮਹੀਨੇ ਦੀ ਸ਼ੁਰੂਆਤ ’ਚ ਅਨਿਲ ਧਵਨ ਨੇ ਵਰੁਣ ਤੇ ਨਤਾਸ਼ਾ ਦੇ ਵਿਆਹ ਦੀ ਖ਼ਬਰ ਤੋਂ ਇਨਕਾਰ ਕੀਤਾ ਸੀ।

ਉਨ੍ਹਾਂ ਵਿਆਹ ਦੇ ਸਵਾਲ ’ਤੇ ਕਿਹਾ ਸੀ, ‘ਵਾਹ, ਮੈਂ ਹੈਰਾਨ ਹਾਂ। ਉਹ ਇਸ ਮਹੀਨੇ ਵਿਆਹ ਕਰ ਰਹੇ ਹਨ ਤੇ ਸਾਨੂੰ ਕੋਈ ਖ਼ਬਰ ਵੀ ਨਹੀਂ ਹੈ। ਕੀ ਉਹ ਸਾਨੂੰ ਐਨ ਮੌਕੇ ’ਤੇ ਸੱਦਾ ਦੇਣ ਵਾਲੇ ਹਨ? ਕੀ ਵਿਆਹ ਨੂੰ ਇੰਨਾ ਸੀਕ੍ਰੇਟ ਰੱਖਿਆ ਜਾ ਰਿਹਾ ਹੈ?’

PunjabKesari

ਅਨਿਲ ਧਵਨ ਨੇ ਕਿਹਾ, ‘ਜੋ ਵੀ ਹੈ, ਪਰਿਵਾਰ ਦੇ ਤੌਰ ’ਤੇ ਅਸੀਂ ਲੋਕ ਉਨ੍ਹਾਂ ਨੂੰ ਵਿਆਹ ਲਈ ਕਹਿ ਰਹੇ ਹਾਂ। ਮੇਰਾ ਮੰਨਣਾ ਹੈ ਕਿ ਇਹ ਇਕ ਅਜਿਹੀ ਰਸਮ ਹੈ, ਜੋ ਸਮੇਂ ’ਤੇ ਹੋ ਜਾਣੀ ਚਾਹੀਦੀ ਹੈ। ਇਸ ’ਚ ਦੇਰੀ ਕਰਨ ਦੀ ਕੋਈ ਵਜ੍ਹਾ ਨਹੀਂ ਹੈ। ਜਾਂ ਤਾਂ ਇਸ ਨੂੰ ਤੁਸੀਂ ਸਮੇਂ ’ਤੇ ਕਰ ਲਓ ਜਾਂ ਫਿਰ ਕਦੇ ਨਾ ਕਰੋ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News