ਬੈਚਲਰ ਪਾਰਟੀ ’ਚ ਜਾਂਦੇ ਸਮੇਂ ਵਰੁਣ ਧਵਨ ਦੀ ਕਾਰ ਹੋਈ ਹਾਦਸਾਗ੍ਰਸਤ

Sunday, Jan 24, 2021 - 10:19 AM (IST)

ਬੈਚਲਰ ਪਾਰਟੀ ’ਚ ਜਾਂਦੇ ਸਮੇਂ ਵਰੁਣ ਧਵਨ ਦੀ ਕਾਰ ਹੋਈ ਹਾਦਸਾਗ੍ਰਸਤ

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਵਰੁਣ ਧਵਨ ਬਹੁਤ ਜਲਦ ਵਿਆਹ ਦੇ ਬੰਧਨ ’ਚ ਬੱਝ ਰਹੇ ਹਨ। ਉਹ ਆਪਣੀ ਪ੍ਰੇਮਿਕਾ ਨਤਾਸ਼ਾ ਦਲਾਲ ਨਾਲ ਵਿਆਹ ਕਰਵਾਉਣ ਜਾ ਰਹੇ ਹਨ। ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। ਅਜਿਹੇ ’ਚ ਵਰੁਣ ਧਵਨ ਤੇ ਨਤਾਸ਼ਾ ਦਲਾਲ ਦੇ ਵਿਆਹ ਦੀਆਂ ਰਸਮਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

ਦੱਸ ਦਈਏ ਕਿ ਵਿਆਹ ਦਾ ਪੂਰਾ ਸਮਾਗਮ ਅਲੀਬਾਗ ਦੇ ‘ਦਿ ਮੈਨਸ਼ਨ ਹਾਊਸ ਵਿਲਾ’ ’ਚ ਰੱਖਿਆ ਗਿਆ ਹੈ। ਉਥੇ ਹੀ ਵਰੁਣ ਧਵਨ ਨੇ ਆਪਣੇ ਦੋਸਤਾਂ ਨਾਲ ਇਕ ਬੈਚਲਰ ਪਾਰਟੀ ਰੱਖੀ ਸੀ ਪਰ ਉਨ੍ਹਾਂ ਦੀ ਕਾਰ ਦਾ ਛੋਟਾ ਜਿਹਾ ਐਕਸੀਡੈਂਟ ਹੋ ਗਿਆ। ਹਾਲਾਂਕਿ ਇਸ ਹਾਦਸੇ ’ਚ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਸੱਟ ਨਹੀਂ ਲੱਗੀ ਅਤੇ ਕਾਰ ਨੂੰ ਵੀ ਬਹੁਤਾ ਨੁਕਸਾਨ ਨਹੀਂ ਹੋਇਆ। 

ਵਰੁਣ ਧਵਨ ਤੇ ਨਤਾਸ਼ਾ ਦਲਾਲ 'ਅਲੀਬਾਗ ਦੇ ਮੈਂਸ਼ਨ ਹਾਊਸ' 'ਚ ਵਿਆਹ ਕਰ ਰਹੇ ਹਨ। ਖ਼ਬਰਾਂ ਮੁਤਾਬਿਕ ਇਸ ਵਿਲਾ ਦਾ ਇਕ ਦਿਨ ਦਾ ਕਿਰਾਇਆ 4 ਲੱਖ ਰੁਪਏ ਹੈ। ਵਰੁਣ ਧਵਨ ਆਪਣੀ ਪ੍ਰੇਮਿਕਾ ਨਤਾਸ਼ਾ ਦਲਾਲ ਨਾਲ 24 ਜਨਵਰੀ ਨੂੰ ਵਿਆਹ ਕਰ ਰਹੇ ਹਨ। ਇਸ ਮੌਕੇ 'ਤੇ ਪਰਿਵਾਰ ਤੇ ਕੁਝ ਖ਼ਾਸ ਦੋਸਤ ਮੌਜੂਦ ਰਹੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

sunita

Content Editor

Related News