PICS : ਵੈਲੇਨਟਾਈਨ ਸਪੈਸ਼ਲ ਲਈ ਦੁਲਹਨ ਬਣੀ ਭਾਰਤੀ ਸਿੰਘ ਲਈ ਅਖੀਰ ਮਿਲ ਹੀ ਗਿਆ ਲਾੜਾ
Wednesday, Feb 10, 2016 - 11:42 AM (IST)

ਮੁੰਬਈ : ਬੀਤੇ ਦਿਨੀਂ ਟੀ.ਵੀ. ਕਲਾਕਾਰਾਂ ਨੇ ਵੈਲੇਨਟਾਈਨ ਸਪੈਸ਼ਲ ਪ੍ਰੋਗਰਾਮ ''ਇਸ਼ਕੀਆਂ ਢਿਸ਼ਕੀਆਂ'' ਦੀ ਸ਼ੂਟਿੰਗ ਕੀਤੀ। ਇਸ ਮੌਕੇ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਦੁਲਹਨ ਦੇ ਲਿਬਾਸ ''ਚ ਆਪਣੀਆਂ ਹਾਸੋ-ਹੀਣੀਆਂ ਅਦਾਵਾਂ ਦਿਖਾਉਂਦੀ ਨਜ਼ਰ ਆਈ ਅਤੇ ''ਬਿਗ ਬੌਸ 9'' ਦੇ ਉਮੀਦਵਾਰ ਰਹਿ ਚੁੱਕੇ ਕਿਸ਼ਵਰ ਮਰਚੈਂਟ ਅਤੇ ਸੁਯਸ਼ ਰਾਏ ਉਨ੍ਹਾਂ ਲਈ ਲਾੜਾ ਲੱਭਦੇ ਨਜ਼ਰ ਆਏ।
ਪੂਰੇ ਪ੍ਰੋਗਰਾਮ ਦਾ ਘਟਨਾਕ੍ਰਮ ਬੇਹੱਦ ਮਨੋਰੰਜਕ ਹੈ। ਅਖੀਰ ਉਹ ਵਰੁਣ ਸ਼ਰਮਾ ਨੂੰ ਭਾਰਤੀ ਸਿੰਘ ਲਈ ਲਾੜੇ ਵਜੋਂ ਚੁਣਦੇ ਹਨ। ਇਸ ਦੌਰਾਨ ਚਾਰਾਂ ਕਲਾਕਾਰਾਂ ਨੇ ''ਲੰਦਨ ਠੁਮਕਦਾ'', ''ਅੰਮ੍ਰਿਤਸਰੀ ਚੂੜੀਆਂ'', ''ਆਜ ਕੀ ਪਾਰਟੀ'' ਅਤੇ ''ਘਣੀ ਬਾਵਰੀ'' ਵਰਗੇ ਕਈ ਗੀਤਾਂ ''ਤੇ ਪੇਸ਼ਕਾਰੀ ਵੀ ਦਿੱਤੀ। ਇਸ ਪੂਰੇ ਪ੍ਰੋਗਰਾਮ ਦੌਰਾਨ ਭਾਰਤੀ ਸਿੰਘ ਵਾਕਈ ਇਕ ਖੂਬਸੂਰਤ ਦੁਲਹਨ ਲੱਗ ਰਹੀ ਸੀ।