ਛੋਟੇ ਪਰਦੇ ’ਤੇ ਮਸ਼ਹੂਰ ਅਤੇ ‘ਯੇ ਰਿਸ਼ਤਾ ਕਿਯਾ ਕਹਿਲਾਤਾ ਹੈ’ ਦੀ ਅਦਾਕਾਰਾ ਵੈਸ਼ਾਲੀ ਠੱਕਰ ਨੇ ਕੀਤੀ ਖ਼ੁਦਕੁਸ਼ੀ

Sunday, Oct 16, 2022 - 01:51 PM (IST)

ਛੋਟੇ ਪਰਦੇ ’ਤੇ ਮਸ਼ਹੂਰ ਅਤੇ ‘ਯੇ ਰਿਸ਼ਤਾ ਕਿਯਾ ਕਹਿਲਾਤਾ ਹੈ’ ਦੀ ਅਦਾਕਾਰਾ ਵੈਸ਼ਾਲੀ ਠੱਕਰ ਨੇ ਕੀਤੀ ਖ਼ੁਦਕੁਸ਼ੀ

ਮੁੰਬਈ: ਹਾਲ ਹੀ ’ਚ ਟੀ.ਵੀ ਇੰਡਸਟਰੀ ਤੋਂ ਇਕ ਦੁੱਖ ਭਰੀ ਖ਼ਬਰ ਸਾਹਮਣੇ ਆਈ ਹੈ। ‘ਯੇ ਰਿਸ਼ਤਾ ਕਿਯਾ ਕਹਿਲਾਤਾ ਹੈ’ ਫ਼ੇਮ ਵੈਸ਼ਾਲੀ ਠੱਕਰ ਸਾਡੇ ਵਿਚਕਾਰ ਨਹੀਂ ਰਹੀ। ਖ਼ਬਰਾਂ ਮੁਤਾਬਕ ਵੈਸ਼ਾਲੀ ਟੱਕਰ ਨੇ ਖ਼ੁਦਕੁਸ਼ੀ ਕਰ ਲਈ ਹੈ। ਅਦਾਕਾਰਾ ਨੇ 30 ਸਾਲ ਦੀ ਉਮਰ ’ਚ ਦੁਨੀਆ ਨੂੰ ਅਲਵਿਦਾ ਆਖ ਦਿੱਤਾ। 

PunjabKesari

ਇਹ ਵੀ ਪੜ੍ਹੋ : ਮਨਕੀਰਤ ਔਲਖ ਨੇ ਦੇਬੀ ਮਖਸੂਸਪੁਰੀ ਦੀ ਵੀਡੀਓ ਕੀਤੀ ਸਾਂਝੀ, ਕਿਹਾ- ‘ਹਮੇਸ਼ਾ ਤੁਹਾਡੀ ਇੱਜ਼ਤ...’

ਵੈਸ਼ਾਲੀ ਟੱਕਰ ਦੀ ਲਾਸ਼ ਇੰਦੌਰ ਸਥਿਤ ਉਨ੍ਹਾਂ ਦੇ ਘਰ ਤੋਂ ਬਰਾਮਦ ਹੋਈ ਹੈ। ਮਾਮਲਾ ਤੇਜਾਜੀ ਨਗਰ ਥਾਣਾ ਖ਼ੇਤਰ ਨਾਲ ਸਬੰਧਤ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

PunjabKesari

ਇਸ ਦੇ ਨਾਲ ਹੀ ਵੈਸ਼ਾਲੀ ਠੱਕਰ ਕੋਲੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ 'ਚ ਪ੍ਰੇਮ ਸਬੰਧਾਂ ਦੇ ਨਾਲ-ਨਾਲ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਜ਼ਿਕਰ ਕੀਤਾ ਗਿਆ ਹੈ। ਫਿਲਹਾਲ ਪੁਲਸ ਨੇ ਸੁਸਾਈਡ ਨੋਟ ਨੂੰ ਜ਼ਬਤ ਕਰਕੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵੈਸ਼ਾਲੀ ਠੱਕਰ ਉਨ੍ਹਾਂ ਟੀਵੀ ਸਿਤਾਰਿਆਂ ’ਚੋਂ ਇਕ ਸੀ ਜੋ ਸੁਸ਼ਾਂਤ ਸਿੰਘ ਰਾਜਪੂਤ ਨੂੰ ਚੰਗੀ ਤਰ੍ਹਾਂ ਜਾਣਦੀ ਸੀ। ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਵੈਸ਼ਾਲੀ ਠੱਕਰ ਨੇ ਆਵਾਜ਼ ਉਠਾਈ ਸੀ।

PunjabKesari

ਇਹ ਵੀ ਪੜ੍ਹੋ : ਹੇਮਾ ਮਾਲਿਨੀ ਮਨਾ ਰਹੀ 74ਵਾਂ ਜਨਮਦਿਨ, ਜਾਣੋ ਫ਼ਿਲਮੀ ਕਰੀਅਰ ਤੋਂ ਲੈ ਕੇ ਸਿਆਸੀ ਸਫ਼ਰ

ਦੱਸ ਦੇਈਏ ਕਿ ਵੈਸ਼ਾਲੀ ਠੱਕਰ ਬੀਤੇ ਸਾਲ ਅਪ੍ਰੈਲ ’ਚ ਡਾਕਟਰ ਅਭਿਨੰਦਨ ਸਿੰਘ ਨਾਲ ਮੰਗਣੀ ਕੀਤੀ ਸੀ। ਇਸ ਸਮਾਰੋਹ ’ਚ ਸਿਰਫ਼ ਅਦਾਕਾਰਾ ਦੇ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਏ ਸਨ। ਵੈਸ਼ਾਲੀ ਵੀ ਜਲਦ ਹੀ ਵਿਆਹ ਕਰਨ ਵਾਲੀ ਹੈ, ਫਿਰ ਅਚਾਨਕ ਉਸ ਨੇ ਇੰਨਾ ਵੱਡਾ ਕਦਮ ਕਿਉਂ ਚੁੱਕਿਆ, ਇਹ ਹੁਣ ਵੱਡਾ ਸਵਾਲ ਹੈ।

PunjabKesari

ਵੈਸ਼ਾਲੀ ਠੱਕਰ ਦੇ ਟੀ.ਵੀ ਸੀਰੀਅਲ ਦੀ ਗੱਲ ਕਰੀਏ ਤਾਂ ਅਦਾਕਾਰਾ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਤੋਂ ਇਲਾਵਾ ‘ਸਸੁਰਾਲ ਸਿਮਰ ਕਾ’ ਅਤੇ ‘ਯੇ ਵਦਾ ਰਹਾ’ ਵਰਗੇ ਸ਼ੋਅਜ਼ ’ਚ ਵੀ ਨਜ਼ਰ ਆ ਚੁੱਕੀ ਹੈ। ਪ੍ਰਸ਼ੰਸਕਾਂ ਨੇ ਇਨ੍ਹਾਂ ਸ਼ੋਅਜ਼ ’ਚ ਉਨ੍ਹਾਂ ਦੇ ਕਿਰਦਾਰ ਨੂੰ ਕਾਫ਼ੀ ਪਿਆਰ ਦਿੱਤਾ।


author

Shivani Bassan

Content Editor

Related News