ਵੈਸ਼ਾਲੀ ਠੱਕਰ ਦੇ ਦੋਸਤਾਂ ਨੇ ਕੀ ਕਿਹਾ ਅਦਾਕਾਰਾ ਦੀ ਆਤਮ ਹੱਤਿਆ ਬਾਰੇ?

Tuesday, Oct 18, 2022 - 03:59 PM (IST)

ਵੈਸ਼ਾਲੀ ਠੱਕਰ ਦੇ ਦੋਸਤਾਂ ਨੇ ਕੀ ਕਿਹਾ ਅਦਾਕਾਰਾ ਦੀ ਆਤਮ ਹੱਤਿਆ ਬਾਰੇ?

ਮੁੰਬਈ (ਬਿਊਰੋ)– ਕਹਿੰਦੇ ਹਨ ਹਰ ਮੁਸਕਾਨ ਦੇ ਪਿੱਛੇ ਕੋਈ ਨਾ ਕੋਈ ਦਰਦ ਲੁਕਿਆ ਹੁੰਦਾ ਹੈ। ਅਜਿਹਾ ਹੀ ਕੁਝ ਟੀ. ਵੀ. ਅਦਾਕਾਰਾ ਵੈਸ਼ਾਲੀ ਠੱਕਰ ਨਾਲ ਵੀ ਸੀ। ਵੈਸ਼ਾਲੀ ਹਮੇਸ਼ਾ ਹੱਸਦੀ-ਖੇਡਦੀ ਰਹਿੰਦੀ ਸੀ ਪਰ ਉਹ ਅੰਦਰ ਹੀ ਅੰਦਰ ਕਾਫੀ ਤਕਲੀਫ ’ਚ ਸੀ। ਵੈਸ਼ਾਲੀ ਨੇ ਅਖੀਰ ’ਚ ਹਾਰ ਮੰਨ ਕੇ ਫਾਹਾ ਲਗਾ ਲਿਆ ਤੇ ਹਮੇਸ਼ਾ ਲਈ ਦੁਨੀਆ ਨੂੰ ਅਲਵਿਦਾ ਆਖ ਦਿੱਤਾ।

ਵੈਸ਼ਾਲੀ ਦੇ ਆਤਮ ਹੱਤਿਆ ਕਰਨ ਨੂੰ ਲੈ ਕੇ ਨਵੇਂ-ਨਵੇਂ ਅਪਡੇਟ ਸਾਹਮਣੇ ਆ ਰਹੇ ਹਨ। ਹੁਣ ਅਦਾਕਾਰ ਵਿਕਾਸ ਸੇਠੀ ਨੇ ਆਪਣੀ ਦੋਸਤ ਵੈਸ਼ਾਲੀ ਦੀ ਮੌਤ ਬਾਰੇ ਗੱਲਬਾਤ ਕੀਤੀ ਹੈ। ਵਿਕਾਸ ਨੇ ਕਿਹਾ ਕਿ ਵੈਸ਼ਾਲੀ ਨੇ ਉਸ ਨੂੰ ਤੇ ਉਸ ਦੀ ਪਤਨੀ ਜਾਨ੍ਹਵੀ ਨੂੰ ਕਿਹਾ ਸੀ ਕਿ ਉਹ ਜਲਦ ਹੀ ਉਨ੍ਹਾਂ ਨੂੰ ਮਿਲੇਗੀ ਕਿਉਂਕਿ ਉਹ ਆਪਣੇ ਵਿਆਹ ਦੀ ਸ਼ਾਪਿੰਗ ਲਈ ਮੁੰਬਈ ਆਉਣ ਵਾਲੀ ਸੀ।

ਵੈਸ਼ਾਲੀ ਦਾ ਮਿਤੇਸ਼ ਨਾਂ ਦੇ ਸਾਫਟਵੇਅਰ ਇੰਜੀਨੀਅਰ ਨਾਲ ਵਿਆਹ ਹੋਣ ਵਾਲਾ ਸੀ ਪਰ ਅਫਸੋਸ ਵਿਆਹ ਤੋਂ ਪਹਿਲਾਂ ਹੀ ਵੈਸ਼ਾਲੀ ਨੇ ਆਪਣੀ ਜਾਨ ਦੇ ਕੇ ਦੁਨੀਆ ਨੂੰ ਅਲਵਿਦਾ ਆਖ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਵੈਸ਼ਾਲੀ ਦੇ ਪਿੱਛੇ ਪਿਆ ਸੀ ਵਿਆਹੁਤਾ ਰਾਹੁਲ ਨਵਲਾਨੀ, ਪਰਿਵਾਰ ਨੇ ਦੱਸਿਆ ਆਤਮ ਹੱਤਿਆ ਦਾ ਸੱਚ

ਵਿਕਾਸ ਸੇਠੀ ਦੀ ਪਤਨੀ ਤੇ ਜਾਨ੍ਹਵੀ ਇਕ-ਦੂਜੇ ਨੂੰ ਲਗਭਗ 10 ਸਾਲਾਂ ਤੋਂ ਜਾਣਦੇ ਸਨ। ਵੈਸ਼ਾਲੀ ਜਦੋਂ ਅਦਾਕਾਰੀ ’ਚ ਕਰੀਅਰ ਬਣਾਉਣ ਮੁੰਬਈ ਆਈ ਸੀ ਤਾਂ ਉਹ ਕੁਝ ਸਾਲਾਂ ਤਕ ਜਾਨ੍ਹਵੀ ਨਾਲ ਹੀ ਰਹਿੰਦੀ ਸੀ। ਵੈਸ਼ਾਲੀ ਬਾਰੇ ਗੱਲ ਕਰਦਿਆਂ ਜਾਨ੍ਹਵੀ ਨੇ ਕਿਹਾ, ‘‘ਅਸੀਂ ਦੋਵੇਂ ਭੈਣਾਂ ਵਾਂਗ ਸੀ ਤੇ ਇਕ-ਦੂਜੇ ਨਾਲ ਹਰ ਗੱਲ ਸਾਂਝੀ ਕਰਦੇ ਸੀ। ਵਿਕਾਸ਼ ਨਾਲ ਵੀ ਮੈਨੂੰ ਵੈਸ਼ਾਲੀ ਨੇ ਹੀ ਮਿਲਵਾਇਆ ਸੀ। ਵਿਕਾਸ ਵੈਸ਼ਾਲੀ ਦੇ ‘ਸਸੁਰਾਲ ਸਿਮਰ ਕਾ’ ਸ਼ੋਅ ’ਚ ਕੋ-ਸਟਾਰ ਸਨ।’’

ਉਥੇ ਵਿਕਾਸ ਨੇ ਵੈਸ਼ਾਲੀ ਬਾਰੇ ਗੱਲ ਕਰਦਿਆਂ ਕਿਹਾ, ‘‘ਉਹ ਸਾਡੇ ਹਰ ਜਸ਼ਨ ਦਾ ਹਿੱਸਾ ਹੁੰਦੀ ਸੀ। ਉਸ ਨੇ ਹੀ ਪਹਿਲੀ ਵਾਰ ਸਾਡੇ ਬੱਚਿਆਂ ਨੂੰ ਗੋਦ ’ਚ ਲਿਆ ਸੀ। ਉਹ ਬਹੁਤ ਫਨ ਲਵਿੰਗ ਸੀ। ਉਸ ਨਾਲ ਕਦੇ ਕੋਈ ਵੀ ਪਲ ਫਿੱਕਾ ਨਹੀਂ ਲੱਗਦਾ ਸੀ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News