ਕਲਾਕਾਰ ਹੋਣ ਨਾਅਤੇ ਵਾਣੀ ਲਈ ਬੇਹੱਦ ਸ਼ਾਨਦਾਰ ਰਿਹੈ ਸਾਲ 2021

Thursday, Dec 30, 2021 - 04:52 PM (IST)

ਕਲਾਕਾਰ ਹੋਣ ਨਾਅਤੇ ਵਾਣੀ ਲਈ ਬੇਹੱਦ ਸ਼ਾਨਦਾਰ ਰਿਹੈ ਸਾਲ 2021

ਮੁੰਬਈ (ਬਿਊਰੋ)– ਬਾਲੀਵੁੱਡ ਦੀ ਬੇਹੱਦ ਖ਼ੂਬਸੂਰਤ ਅਦਾਕਾਰਾ ਵਾਣੀ ਕਪੂਰ ਨੇ ਫ਼ਿਲਮ ‘ਚੰਡੀਗੜ੍ਹ ਕਰੇ ਆਸ਼ਿਕੀ’ ’ਚ ਆਪਣੇ ਕਰੀਅਰ ਦਾ ਸਭ ਤੋਂ ਚੰਗਾ ਪ੍ਰਦਰਸ਼ਨ ਦਿੱਤਾ ਹੈ, ਜਿਸ ’ਚ ਉਸ ਨੇ ਬੜੀ ਗੰਭੀਰਤਾ ਨਾਲ ਇਕ ਟਰਾਂਸਜੈਂਡਰ ਔਰਤ ਦੇ ਕਿਰਦਾਰ ਨੂੰ ਪਰਦੇ ’ਤੇ ਨਿਭਾਇਆ ਹੈ। ਦਰਸ਼ਕਾਂ ਦੇ ਨਾਲ-ਨਾਲ ਮੀਡੀਆ ਜਗਤ ਨੇ ਇਸ ਫ਼ਿਲਮ ’ਚ ਉਸ ਦੇ ਅਭਿਨੈ ਦੀ ਕਾਫੀ ਤਾਰੀਫ਼ ਕੀਤੀ ਹੈ।

ਲੋਕਾਂ ਨੂੰ ਉਸ ਦਾ ਕਿਰਦਾਰ ਬਹੁਦ ਪਸੰਦ ਆਇਆ ਹੈ। ਉਹ ਇਸ ਗੱਲ ਤੋਂ ਰੋਮਾਂਚਿਤ ਹੈ ਕਿ ਸਿਨੇਮਾ ਜਗਤ ’ਚ ਇਹ ਸਾਲ ਉਸ ਲਈ ਬੇਹੱਦ ਸ਼ਾਨਦਾਰ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਓਮੀਕ੍ਰੋਨ ਦੇ ਖ਼ਤਰੇ ਤੋਂ ਡਰੀ ‘ਦਿ ਕਪਿਲ ਸ਼ਰਮਾ ਸ਼ੋਅ’ ਦੀ ਟੀਮ, ਇਕ ਹਫ਼ਤੇ ਲਈ ਸ਼ੂਟਿੰਗ ਕੀਤੀ ਰੱਦ

ਵਾਣੀ ਕਹਿੰਦੀ ਹੈ ਕਿ ਇਕ ਆਰਟਿਸਟ ਦੇ ਤੌਰ ’ਤੇ ਮੇਰੇ ਲਈ ਇਹ ਸਾਲ ਬੇਹੱਦ ਸ਼ਾਨਦਾਰ ਰਿਹਾ ਹੈ। ਫ਼ਿਲਮ ‘ਚੰਡੀਗੜ੍ਹ ਕਰੇ ਆਸ਼ਿਕੀ’ ’ਚ ਮੈਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ ਹੈ ਤੇ ਉਨ੍ਹਾਂ ਨੂੰ ਮੇਰਾ ਕੰਮ ਪਸੰਦ ਆਇਆ ਹੈ, ਜੋ ਮੇਰੇ ਲਈ ਬੜੀ ਖ਼ੁਸ਼ੀ ਦੀ ਗੱਲ ਹੈ।

ਸਾਲ 2021 ਦੇ ਅਖੀਰ ’ਚ ਇਸ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਹੈ। ਵਾਣੀ ਵਾਈ. ਆਰ. ਐੱਫ. ਦੀ ਆਉਣ ਵਾਲੀ ਫ਼ਿਲਮ ‘ਸ਼ਮਸ਼ੇਰਾ’ ’ਚ ਰਣਬੀਰ ਕਪੂਰ ਨਾਲ ਨਜ਼ਰ ਆਵੇਗੀ, ਜੋ 18 ਮਾਰਚ, 2022 ਨੂੰ ਰਿਲੀਜ਼ ਹੋਣ ਵਾਲੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News