ਆਯੁਸ਼ਮਾਨ ਵਰਗੇ ਅਦਾਕਾਰ ਲਈ ਖ਼ੁਦ ਨੂੰ ਅਜਮਾਉਂਦੇ ਰਹਿਣਾ ਹਿੰਮਤ ਤੇ ਹੌਸਲੇ ਦਾ ਕੰਮ : ਵਾਣੀ ਕਪੂਰ

Thursday, Dec 23, 2021 - 09:56 AM (IST)

ਆਯੁਸ਼ਮਾਨ ਵਰਗੇ ਅਦਾਕਾਰ ਲਈ ਖ਼ੁਦ ਨੂੰ ਅਜਮਾਉਂਦੇ ਰਹਿਣਾ ਹਿੰਮਤ ਤੇ ਹੌਸਲੇ ਦਾ ਕੰਮ : ਵਾਣੀ ਕਪੂਰ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਵਾਣੀ ਕਪੂਰ ਦੀ 'ਚੰਡੀਗੜ ਕਰੇ ਆਸ਼ਿਕੀ' 'ਚ ਜ਼ਬਰਦਸਤ ਐਕਟਿੰਗ ਪੂਰੇ ਦੇਸ਼ 'ਚ ਲੋਕਾਂ ਨੂੰ ਬੇਹਦ ਪਸੰਦ ਆ ਰਹੀ ਹੈ। ਉਨ੍ਹਾਂ ਨੇ ਸਕਰੀਨ 'ਤੇ ਟ੍ਰਾਂਸ-ਵੂਮੈਨ ਦਾ ਕਿਰਦਾਰ ਨਿਭਾਇਆ ਹੈ। ਵਾਣੀ ਕਪੂਰ ਦਾ ਕਹਿਣਾ ਹੈ ਕਿ ਆਯੁਸ਼ਮਾਨ ਖੁਰਾਣਾ ਕਾਮਯਾਬੀ ਲਈ ਜਦੋਂ ਰਵਾਇਤੀ ਮਜ਼ਮੂਨਾਂ ਦੀ ਸੌਖ ਨਾਲ ਚੋਣ ਕਰ ਸਕਦੇ ਹਨ, ਤਦ ਉਨ੍ਹਾਂ ਵਰਗੇ ਏ-ਲਿਸਟ ਐਕਟਰ ਲਈ ਆਪਣੇ ਆਪ ਨੂੰ ਲਗਾਤਾਰ ਆਜ਼ਮਾਉਂਦੇ ਰਹਿਨਾ ਬਹੁਤ ਹਿੰਮਤ ਅਤੇ ਹੌਸਲੇ ਦਾ ਕੰਮ ਹੈ। 

ਇਸ ਤੋਂ ਅੱਗੇ ਵਾਣੀ ਕਪੂਰ ਨੇ ਕਿਹਾ, ਮੈਂ ਆਯੁਸ਼ਮਾਨ ਬਾਰੇ ਜਿਨ੍ਹਾਂ ਜਾਣਦੀ ਹਾਂ, ਉਹ ਅਨਜਾਨੇ ਰਾਹਾਂ 'ਤੇ ਚੱਲਣਾ ਪਸੰਦ ਕਰਦੇ ਹਨ। ਇਹੀ ਵਜ੍ਹਾ ਹੈ ਕਿ ਉਹ ਭਾਰਤੀ ਸਿਨੇਮਾ ਦੇ ਲੈਂਡਸਕੇਪ 'ਚ ਇੰਨੇ ਮਹਤਵਪੂਰਣ ਬਣ ਚੁੱਕੇ ਹਨ। ਉਹ ਜਾਨਰ ਨੂੰ ਮੋੜ ਦੇਣ ਵਾਲੇ, ਸਮਰੱਥਾਵਾਂ ਅਤੇ ਹੱਦਾਂ ਤੋਂ ਅੱਗੇ ਵੱਧ ਕੇ ਕੰਮ ਕਰਨ ਵਾਲੇ ਇਕ ਅਜਿਹੇ ਸਟਾਰ ਹਨ, ਜੋ ਸਮਾਜ ਦੀ ਭਲਾਈ 'ਚ ਆਪਣਾ ਯੋਗਦਾਨ ਦੇਣ ਲਈ ਬੇਤਾਬ ਰਹਿੰਦਾ ਹੈ।

ਵਾਣੀ ਕਪੂਰ ਨੇ ਕਿਹਾ, ''ਚੰਡੀਗੜ ਕਰੇ ਆਸ਼ਿਕੀ' ਮੇਰੇ ਲਈ ਸਿਰਫ਼ ਇੱਕ ਸ਼ਬਦ ਹੈ, ਅਰਥਾਤ ਖੁਸ਼ਹਾਲੀ। ਮੈਂ ਅਭਿਸ਼ੇਕ ਕਪੂਰ ਦਾ ਮਨੁੱਖ ਦੇ ਤੌਰ 'ਤੇ ਭਰੋਸਾ ਕਰਨ ਲਈ ਧੰਨਵਾਦ ਕਰਦੀ ਹਾਂ। ਇੱਕ ਕਲਾਕਾਰ ਹੋਣ ਦੇ ਨਾਅਤੇ ਅਸੀਂ ਬਹੁਤ ਸਾਰੀਆਂ ਭੂਮਿਕਾਵਾਂ ਅਤੇ ਤਿਆਰੀਆਂ ਕੀਤੀਆਂ ਹਨ ਪਰ ਮੈਂ ਇਸ ਨੂੰ ਆਪਣੇ ਪੂਰੇ ਦਿਲ ਨਾਲ ਕੀਤਾ ਅਤੇ ਸਖ਼ਤ ਮਿਹਨਤ ਕੀਤੀ। ਮੇਰੇ ਪੁਰਾਣੇ ਤਜ਼ਰਬੇ ਨੇ ਇਸ ਫ਼ਿਲਮ 'ਚ ਕੰਮ ਕੀਤਾ ਹੈ। ਅਭਿਸ਼ੇਕ ਅਤੇ ਆਯੁਸ਼ਮਾਨ ਵਰਗੇ ਰਚਨਾਤਮਕ ਪ੍ਰਤਿਭਾਵਾਂ ਨਾਲ ਕੰਮ ਕਰਨਾ ਇਕ ਸਨਮਾਨ ਦੀ ਗੱਲ ਹੈ। ਇਸ ਫ਼ਿਲਮ ਨੂੰ ਪੂਰਾ ਕਰਨ ਦਾ ਤਜਰਬਾ ਖੱਟਾ ਅਤੇ ਮਿੱਠਾ ਸੀ। ਇਸ ਲਈ ਇਸ ਨੇ ਮੈਨੂੰ ਬਹੁਤ ਸਾਰੀਆਂ ਯਾਦਾਂ ਅਤੇ ਤਜ਼ਰਬੇ ਦਿੱਤੇ, ਜੋ ਮੈਂ ਹਮੇਸ਼ਾਂ ਯਾਦ ਰੱਖਾਂਗੀ।'


author

sunita

Content Editor

Related News