ਡਰੈੱਸ ਨੂੰ ਲੈ ਕੇ ਮੁੜ ਚਰਚਾ ''ਚ ਉਰਵਸ਼ੀ ਰੌਤੇਲਾ, ਕੀਮਤ ਜਾਣ ਹੋਵੋਗੇ ਹੈਰਾਨ (ਤਸਵੀਰਾਂ)

2021-10-14T13:18:54.797

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਆਪਣੇ ਫੈਸ਼ਨ ਸਟੇਟਮੈਂਟ ਕਾਰਨ ਹਮੇਸ਼ਾ ਚਰਚਾ 'ਚ ਰਹੀ ਹੈ, ਭਾਵੇਂ ਉਹ ਕੈਜੁਅਲ ਹੋਵੇ, ਡਿਜ਼ਾਈਨਰ ਹੋਵੇ ਜਾਂ ਏਅਰਪੋਰਟ ਲੁੱਕ ਹੋਵੇ। ਉਰਵਸ਼ੀ ਹਰ ਲੁੱਕ 'ਚ ਬਹੁਤ ਖ਼ੂਬਸੂਰਤ ਲੱਗਦੀ ਹੈ। ਹਾਲ ਹੀ 'ਚ ਇੱਕ ਵਾਰ ਫਿਰ ਉਰਵਸ਼ੀ ਨੇ ਸ਼ੋਅ ਸਟੋਪਰ ਦੇ ਰੂਪ ਨਾਲ ਫੈਸ਼ਨ ਦੀ ਦੁਨੀਆ 'ਚ ਤਹਿਲਕਾ ਮਚਾਇਆ।

PunjabKesari

ਮਸ਼ਹੂਰ ਡਿਜ਼ਾਈਨਰ ਮਾਈਕਲ ਸਿੰਕੋ ਲਈ ਰੈਂਪ ਵਾਕ ਕਰਦੇ ਹੋਏ ਉਰਵਸ਼ੀ ਕਾਫ਼ੀ ਖੂਬਸੂਰਤ ਲੱਗੀ। ਉਰਵਸ਼ੀ ਨੇ ਆਪਣੇ ਡਿਜ਼ਾਈਨਰ ਨਾਲ ਰੈਂਪ ਵਾਕ ਦੀ ਝਲਕ ਸਾਂਝੀ ਕੀਤੀ ਹੈ। ਸਾਹਮਣੇ ਆਈ ਲੁੱਕ 'ਚ ਉਰਵਸ਼ੀ ਹੈਵੀ ਬਾਲ ਗਾਊਨ ਡਰੈੱਸ 'ਚ ਨਜ਼ਰ ਆਈ। ਉਰਵਸ਼ੀ ਦੇ ਇਸ ਡਰੈੱਸ ਦੀ ਕੀਮਤ ਤੁਹਾਨੂੰ ਵੀ ਹੈਰਾਨ ਕਰ ਸਕਦੀ ਹੈ।

PunjabKesari

ਉਰਵਸ਼ੀ ਦੇ ਇਸ ਬਾਲ ਗਾਊਨ ਦੀ ਕੀਮਤ 40 ਲੱਖ ਰੁਪਏ ਦੱਸੀ ਜਾ ਰਹੀ ਹੈ। ਉਰਵਸ਼ੀ ਨੇ ਪਹਿਲੀ ਵਾਰ ਮਸ਼ਹੂਰ ਡਿਜ਼ਾਈਨਰ ਮਾਈਕਲ ਸਿੰਕੋ ਦੇ ਲਈ ਰੈਂਪ ਵਾਕ ਨਹੀਂ ਕੀਤਾ, ਉਰਵਸ਼ੀ ਨੇ ਅਰਬ ਫੈਸ਼ਨ ਵੀਕ 'ਚ ਮਿਸਰ ਦੀ ਰਾਜਕੁਮਾਰੀ ਕਲੀਓਪੈਟਰਾ ਦੇ ਡਰੈੱਸ 'ਚ ਰੈਂਪ ਵਾਕ ਕੀਤਾ ਸੀ।

PunjabKesari
ਵਰਕ ਫਰੰਟ ਦੀ ਗੱਲ ਕਰੀਏ ਤਾਂ, ਉਰਵਸ਼ੀ ਰੌਤੇਲਾ ਇੱਕ ਵੱਡੇ ਬਜਟ ਦੀ ਸਾਇੰਸ ਫਿਕਸ਼ਨ ਵਾਲੀ ਤਾਮਿਲ ਫ਼ਿਲਮ ਨਾਲ ਆਪਣਾ ਤਾਮਿਲ ਡੈਬਿਊ ਕਰੇਗੀ। ਉਰਵਸ਼ੀ ਨੂੰ ਹਾਲ ਹੀ 'ਚ ਗੁਰੂ ਰੰਧਾਵਾ ਨਾਲ ਉਨ੍ਹਾਂ ਦੇ ਗੀਤ ਲਈ ਇੱਕ ਬਲਾਕਬਸਟਰ ਹੁੰਗਾਰਾ ਮਿਲਿਆ ਹੈ। ਉਰਵਸ਼ੀ ਰੌਤੇਲਾ ਜੀਓ ਸਟੂਡੀਓ ਦੀ ਵੈੱਬ ਸੀਰੀਜ਼ 'ਇੰਸਪੈਕਟਰ ਅਵਿਨਾਸ਼' 'ਚ ਰਣਦੀਪ ਹੁੱਡਾ ਨਾਲ ਮੁੱਖ ਭੂਮਿਕਾ ਵੀ ਨਿਭਾਉਣ ਵਾਲੀ ਹੈ।

 


sunita

Content Editor

Related News