ਯੂਕਰੇਨ ’ਚ ਫਸਣ ਤੋਂ ਬਚੀ ਉਰਵਸ਼ੀ ਰੌਤੇਲਾ, ਰੂਸ ਨਾਲ ਜੰਗ ਤੋਂ ਪਹਿਲਾਂ ਛੱਡਿਆ ਦੇਸ਼

Friday, Feb 25, 2022 - 03:03 PM (IST)

ਯੂਕਰੇਨ ’ਚ ਫਸਣ ਤੋਂ ਬਚੀ ਉਰਵਸ਼ੀ ਰੌਤੇਲਾ, ਰੂਸ ਨਾਲ ਜੰਗ ਤੋਂ ਪਹਿਲਾਂ ਛੱਡਿਆ ਦੇਸ਼

ਮੁੰਬਈ (ਬਿਊਰੋ)– ਰੂਸ ਤੇ ਯੂਕਰੇਨ ਵਿਚਾਲੇ ਜੰਗ ਵਿਸ਼ਵ ਲਈ ਚਿੰਤਾ ਬਣ ਗਈ ਹੈ। ਯੂਕਰੇਨ ’ਚ ਫਸੇ 18 ਹਜ਼ਾਰ ਭਾਰਤੀਆਂ ਨੂੰ ਕੱਢਣ ਲਈ ਕੋਸ਼ਿਸ਼ਾਂ ਜਾਰੀ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਵੀ ਯੂਕਰੇਨ ’ਚ ਫੱਸ ਸਕਦੀ ਸੀ ਪਰ ਜੰਗ ਦੇ ਐਲਾਨ ਤੋਂ ਪਹਿਲਾਂ ਹੀ ਉਹ ਉਥੋਂ ਨਿਕਲ ਆਈ ਸੀ।

ਇਹ ਖ਼ਬਰ ਵੀ ਪੜ੍ਹੋ : ਦੀਪ ਸਿੱਧੂ ਦੇ ਅੰਤਿਮ ਸੰਸਕਾਰ ਮੌਕੇ ਖਾਲਿਸਤਾਨੀ ਨਾਅਰੇ ਲਾਉਣ ਵਾਲਿਆਂ ਨੂੰ ਸਿਰਸਾ ਨੇ ਦੱਸਿਆ ਸ਼ਰਾਰਤੀ ਅਨਸਰ

ਖ਼ਬਰਾਂ ਮੁਤਾਬਕ ਉਰਵਸ਼ੀ ਰੌਤੇਲਾ ਦੋ ਦਿਨ ਪਹਿਲਾਂ ਯੂਕਰੇਨ ’ਚ ਆਪਣੀ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਸੀ। ਉਥੋਂ ਅਦਾਕਾਰਾ ਨੇ ਆਪਣੀ ਵੀਡੀਓ ਸ਼ੂਟ ਕਰਕੇ ਇੰਸਟਾਗ੍ਰਾਮ ’ਤੇ ਵੀ ਸਾਂਝੀ ਕੀਤੀ ਸੀ, ਜਿਸ ’ਚ ਅਦਾਕਾਰਾ ਯੂਕਰੇਨ ਦੀ ਖ਼ੂਬਸੂਰਤੀ ਨੂੰ ਨਿਹਾਰਦੀ ਦਿਖੀ ਸੀ।

ਆਪਣੀ ਇਸ ਪੋਸਟ ਨੂੰ ਕੈਪਸ਼ਨ ਦਿੰਦਿਆਂ ਉਰਵਸ਼ੀ ਨੇ ਲਿਖਿਆ ਸੀ, ‘ਸ਼ੂਟ ਤੋਂ ਪਹਿਲਾਂ ਤਾਜ਼ੀ ਹਵਾ ਨੂੰ ਸੁੰਘ ਰਹੀ ਹਾਂ। ਆਪਣੇ ਫੋਨ ਤੇ ਨਿਊਜ਼ ਡਿਸਕਨੈਕਟ ਹੋਣ ਵਰਗਾ ਕੁਝ ਨਹੀਂ। ਹਰ ਜ਼ਿੰਦਗੀ ਮਾਇਨੇ ਰੱਖਦੀ ਹੈ। ਕੁਦਰਤ ਵਾਂਗ ਬਣੋ ਤੇ ਕਿਸੇ ਨੂੰ ਬਿਨਾਂ ਜੱਜ ਕੀਤੇ ਪਿਆਰ ਕਰੋ।’

ਉਰਵਸ਼ੀ ਦੇ ਯੂਕਰੇਨ ਤੋਂ ਨਿਕਲਣ ਦੀ ਖ਼ਬਰ ਸੁਣ ਕੇ ਅਦਾਕਾਰਾ ਦੇ ਪ੍ਰਸ਼ੰਸਕਾਂ ਨੇ ਸੁੱਖ ਦਾ ਸਾਹ ਲਿਆ ਹੈ। ਸ਼ੁਕਰ ਹੈ ਅਦਾਕਾਰਾ ਸਹੀ ਸਮੇਂ ’ਤੇ ਯੂਕਰੇਨ ਤੋਂ ਪੈਕਅੱਪ ਕਰਕੇ ਨਿਕਲ ਆਈ। ਨਹੀਂ ਤਾਂ ਫਸੇ ਭਾਰਤੀਆਂ ’ਚ ਉਹ ਵੀ ਸ਼ੁਮਾਰ ਹੋ ਸਕਦੀ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News