ਉਰਵਸ਼ੀ ਰੌਤੇਲਾ 190 ਕਰੋੜ ਦੇ ਬੰਗਲੇ ’ਚ ਹੋਈ ਸ਼ਿਫਟ! ਮਾਂ ਨੇ ਦੱਸਿਆ ਝੂਠ ਤੇ ਬਾਅਦ ’ਚ ਪੋਸਟ ਕੀਤੀ ਡਿਲੀਟ

06/03/2023 12:44:44 PM

ਮੁੰਬਈ (ਬਿਊਰੋ)– ਅਦਾਕਾਰਾ ਉਰਵਸ਼ੀ ਰੌਤੇਲਾ ਦੇ ਆਲੀਸ਼ਾਨ ਬੰਗਲੇ ਦੀ ਖ਼ਬਰ ਹਰ ਪਾਸੇ ਅੱਗ ਵਾਂਗ ਫੈਲ ਗਈ ਹੈ। ਖ਼ਬਰ ਹੈ ਕਿ ਅਦਾਕਾਰਾ 190 ਕਰੋੜ ਦੇ ਆਲੀਸ਼ਾਨ ਬੰਗਲੇ ’ਚ ਸ਼ਿਫਟ ਹੋ ਗਈ ਹੈ। ਹਾਲਾਂਕਿ, ਉਰਵਸ਼ੀ ਦੀ ਮਾਂ ਮੀਰਾ ਰੌਤੇਲਾ ਨੇ ਆਪਣੀ ਧੀ ਦੇ ਮੁੰਬਈ ਦੇ ਜੁਹੂ ਖੇਤਰ ’ਚ ਇਕ ਨਵੇਂ ਘਰ ’ਚ ਜਾਣ ਦੀਆਂ ਖ਼ਬਰਾਂ ਨੂੰ ਇੰਸਟਾਗ੍ਰਾਮ ਪੋਸਟ ਰਾਹੀਂ ਖਾਰਜ ਕੀਤਾ। ਰਿਪੋਰਟਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਉਹ ਮਰਹੂਮ ਫ਼ਿਲਮ ਨਿਰਮਾਤਾ ਯਸ਼ ਚੋਪੜਾ ਦੇ ਘਰ ਦੇ ਨਾਲ ਵਾਲੀ ਇਮਾਰਤ ’ਚ ਸ਼ਿਫਟ ਹੋ ਗਈ ਹੈ, ਜਿਸ ਦੀ ਕੀਮਤ 190 ਕਰੋੜ ਦੱਸੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਅਦਾਕਾਰਾ ਦਾ ਨਵਾਂ ਘਰ ਸ਼ਾਨਦਾਰ ਸਹੂਲਤਾਂ ਵਾਲਾ ਚਾਰ ਮੰਜ਼ਿਲਾ ਬੰਗਲਾ ਹੈ।

ਇਹ ਖ਼ਬਰ ਵੀ ਪੜ੍ਹੋ : ਜਾਣੋ ਦਰਸ਼ਕਾਂ ਨੂੰ ਕਿਵੇਂ ਦੀ ਲੱਗੀ ਰਣਜੀਤ ਬਾਵਾ ਤੇ ਮਾਹਿਰਾ ਸ਼ਰਮਾ ਦੀ ਫ਼ਿਲਮ ‘ਲੈਂਬਰਗਿੰਨੀ’ (ਵੀਡੀਓ)

ਮੀਰਾ ਰੌਤੇਲਾ ਨੇ ਉਰਵਸ਼ੀ ਰੌਤੇਲਾ ਦੇ ਕਥਿਤ ਘਰ ਬਾਰੇ ਇਕ ਨਵੇਂ ਲੇਖ ’ਤੇ ਪ੍ਰਤੀਕਿਰਿਆ ਦਿੱਤੀ। ਇਸ ਨੂੰ ਫਰਜ਼ੀ ਦੱਸਦਿਆਂ ਉਸ ਨੇ ਲਿਖਿਆ, ‘‘ਇੰਸ਼ਾਅੱਲ੍ਹਾ ਅਜਿਹਾ ਦਿਨ ਜਲਦੀ ਆਵੇਗਾ ਤੇ ਸਾਰੇ ਨਿਊਜ਼ ਚੈਨਲਾਂ ਦੀਆਂ ਦੁਆਵਾਂ ਕਬੂਲ ਹੋਣ, ਆਮੀਨ।’’ ਪਰ ਹੁਣ ਉਨ੍ਹਾਂ ਨੇ ਉਸ ਪੋਸਟ ਨੂੰ ਡਿਲੀਟ ਕਰ ਦਿੱਤਾ ਹੈ।

ਯਸ਼ ਚੋਪੜਾ ਦੇ ਬੰਗਲੇ ਨਾਲ ਜੁੜਿਆ ਉਰਵਸ਼ੀ ਦਾ ਘਰ
‘ਲਾਈਵ ਮਿੰਟ’ ਦੀ ਇਕ ਰਿਪੋਰਟ ਦੇ ਅਨੁਸਾਰ ਉਰਵਸ਼ੀ ਦੇ ਨਵੇਂ ਘਰ ’ਚ ਇਕ ਹਰੇ ਭਰੇ ਬਾਗ ਇਕ ਨਿੱਜੀ ਜਿਮ ਤੇ ਇਕ ਵਿਸ਼ਾਲ ਵਿਹੜੇ ਵਾਲੀ ਜਗ੍ਹਾ ਹੈ। ਉਨ੍ਹਾਂ ਦੇ ਬੰਗਲੇ ਦੀ ਕੰਧ ਵੀ ਯਸ਼ ਚੋਪੜਾ ਦੇ ਬੰਗਲੇ ਦੀ ਇਕ ਕੰਧ ਦੇ ਬਿਲਕੁਲ ਨਾਲ ਹੈ, ਜੋ ਪਹਿਲਾਂ ਯਸ਼ ਚੋਪੜਾ ਦੀ ਪਤਨੀ ਪਾਮੇਲਾ ਚੋਪੜਾ ਦੀ ਸੀ, ਜਿਸ ਦੀ ਇਸ ਸਾਲ ਦੇ ਸ਼ੁਰੂ ’ਚ ਮੌਤ ਹੋ ਗਈ ਸੀ।

ਉਰਵਸ਼ੀ ਚੁੱਪਚਾਪ ਬੰਗਲੇ ’ਚ ਸ਼ਿਫਟ ਹੋ ਗਈ
ਖ਼ਬਰਾਂ ਅਨੁਸਾਰ ਉਰਵਸ਼ੀ ਲਗਭਗ ਤਿੰਨ ਮਹੀਨੇ ਪਹਿਲਾਂ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਆਪਣੇ ਨਵੇਂ ਘਰ ’ਚ ਚਲੀ ਗਈ ਸੀ। ਹਾਲਾਂਕਿ ਉਨ੍ਹਾਂ ਦੇ ਨਵੇਂ ਬੰਗਲੇ ਦਾ ਨਾਂ ਵੀ ਗੁਪਤ ਰੱਖਿਆ ਗਿਆ ਹੈ। ਖ਼ਬਰਾਂ ਅਨੁਸਾਰ ਅਦਾਕਾਰਾ ਸੱਤ ਤੋਂ ਅੱਠ ਮਹੀਨੇ ਪਹਿਲਾਂ ਆਪਣੇ ਸੁਪਨਿਆਂ ਦੇ ਘਰ ਦੀ ਭਾਲ ਕਰ ਰਹੀ ਸੀ, ਜਦਕਿ ਰਿਪੋਰਟਾਂ ਦੱਸਦੀਆਂ ਹਨ ਕਿ ਉਹ ਲੋਖੰਡਵਾਲਾ ਕੰਪਲੈਕਸ ਦੇ ਅੰਦਰ ਸਥਿਤ ਸੇਲੇਸਟੇ ਨਾਮ ਦੇ ਬੰਗਲੇ ’ਚ ਦਿਲਚਸਪੀ ਰੱਖਦੀ ਸੀ, ਉਸ ਨੇ ਜੁਹੂ ਨੂੰ ਚੁਣਿਆ ਤੇ ਜੁਹੂ ’ਚ ਰਹਿਣ ਵਾਲੇ ਮਸ਼ਹੂਰ ਹਸਤੀਆਂ ਦੀ ਲੀਗ ’ਚ ਸ਼ਾਮਲ ਹੋ ਗਈ। ਇਨ੍ਹਾਂ ’ਚ ਜਲਸਾ ’ਚ ਰਹਿਣ ਵਾਲੇ ਅਮਿਤਾਭ ਬੱਚਨ, ਸ਼ਿਵਸ਼ਕਤੀ ’ਚ ਰਹਿਣ ਵਾਲੇ ਕਾਜੋਲ ਤੇ ਅਜੇ ਦੇਵਗਨ, ਵਿਲਾ ਇਨ ਦਿ ਸਕਾਈ ’ਚ ਰਹਿਣ ਵਾਲੇ ਜੌਨ ਅਬ੍ਰਾਹਮ ਤੇ ਰਿਤਿਕ ਰੌਸ਼ਨ ਸ਼ਾਮਲ ਹਨ।

ਉਰਵਸ਼ੀ ਨੂੰ ਹਾਲ ਹੀ ’ਚ 76ਵੇਂ ਕਾਨਸ ਫ਼ਿਲਮ ਫੈਸਟੀਵਲ ਦੇ ਰੈੱਡ ਕਾਰਪੇਟ ’ਤੇ ਦੇਖਿਆ ਗਿਆ ਸੀ। ਉਹ ਆਖਰੀ ਵਾਰ ਤੇਲਗੂ ਫ਼ਿਲਮ ‘ਏਜੰਟ’ ’ਚ ਡਾਂਸ ਨੰਬਰ ‘ਜੰਗਲੀ ਸਾਲਾ’ ’ਚ ਨਜ਼ਰ ਆਈ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News