238 ਕਰੋੜ ਦੀ ਮਾਲਕਣ ਹੈ ਉਰਵਸ਼ੀ ਰੌਤੇਲਾ, ਮਿਸ ਬਹਿਰੀਨ 2022 ਮੁਕਾਬਲੇ ਨੂੰ ਕਰੇਗੀ ਜੱਜ

Friday, Aug 19, 2022 - 11:34 AM (IST)

238 ਕਰੋੜ ਦੀ ਮਾਲਕਣ ਹੈ ਉਰਵਸ਼ੀ ਰੌਤੇਲਾ, ਮਿਸ ਬਹਿਰੀਨ 2022 ਮੁਕਾਬਲੇ ਨੂੰ ਕਰੇਗੀ ਜੱਜ

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਦੀ ਕੁੱਲ ਸੰਪਤੀ 30 ਮਿਲੀਅਨ ਡਾਲਰ (238 ਕਰੋੜ ਰੁਪਏ) ਤੋਂ ਵੱਧ ਹੈ। ਹਾਲ ਹੀ 'ਚ ਉਹ ਕ੍ਰਿਕਟਰ ਰਿਸ਼ਭ ਪੰਤ ਨਾਲ ਹੋਏ ਝਗੜੇ ਤੋਂ ਬਾਅਦ ਇੱਕ ਵਾਰ ਫਿਰ ਸੁਰਖੀਆਂ 'ਚ ਆਈ ਸੀ। ਉਰਵਸ਼ੀ ਰੌਤੇਲਾ ਆਪਣੀ ਹੌਟ ਅਤੇ ਬੋਲਡ ਇਮੇਜ ਲਈ ਵੀ ਮਸ਼ਹੂਰ ਹੈ। 

PunjabKesari

ਕੁੱਲ ਜਾਇਦਾਦ 30 ਮਿਲੀਅਨ ਡਾਲਰ ਹੈ ਉਰਵਸ਼ੀ ਰੌਤੇਲਾ ਦੀ
ਇੱਕ ਸਰਵੇ 'ਚ ਸਾਹਮਣੇ ਆਇਆ ਹੈ ਕਿ ਉਰਵਸ਼ੀ ਰੌਤੇਲਾ ਦੀ ਨੈੱਟਵਰਥ 30 ਮਿਲੀਅਨ ਡਾਲਰ ਹੈ ਜੋ ਕਿ 238 ਕਰੋੜ ਰੁਪਏ ਤੋਂ ਵੱਧ ਹੈ। ਉਰਵਸ਼ੀ ਰੌਤੇਲਾ ਬਾਲੀਵੁੱਡ ਦੀਆਂ ਖ਼ੂਬਸੂਰਤ ਹਸੀਨਾਵਾਂ 'ਚੋਂ ਇੱਕ ਹੈ। ਉਸ ਨੇ 15 ਸਾਲ ਦੀ ਉਮਰ 'ਚ ਬਿਊਟੀ ਪ੍ਰਤੀਯੋਗਿਤਾ ਜਿੱਤਿਆ ਹੈ। ਉਸ ਨੇ ਕਈ ਐਵਾਰਡ ਵੀ ਜਿੱਤੇ ਹਨ। ਉਸ ਨੂੰ 'ਮਿਸਟਰ ਇੰਡੀਆ', 'ਇੰਡੀਅਨ ਪ੍ਰਿੰਸੈਸ', 'ਮਿਸ ਟੂਰਿਜ਼ਮ' ਵਰਗੇ ਕਈ ਐਵਾਰਡਜ਼ ਨਾਲ ਸਨਮਾਨਿਤ ਕੀਤਾ ਗਿਆ ਹੈ।

PunjabKesari

ਇੰਝ ਕਮਾਉਂਦੀ ਹੈ ਲੱਖਾਂ-ਕਰੋੜਾਂ ਰੁਪਏ
ਉਰਵਸ਼ੀ ਰੌਤੇਲਾ ਆਪਣੇ ਡਾਂਸਿੰਗ ਹੁਨਰ ਲਈ ਜਾਣੀ ਜਾਂਦੀ ਹੈ। ਫ਼ਿਲਮਾਂ, ਵੈੱਬ ਸੀਰੀਜ਼ ਅਤੇ ਇਸ਼ਤਿਹਾਰਾਂ ਤੋਂ ਇਲਾਵਾ, ਉਰਵਸ਼ੀ ਰੌਤੇਲਾ ਕਈ ਮਾਧਿਅਮਾਂ ਰਾਹੀਂ ਕਮਾਈ ਕਰਦੀ ਹੈ।

PunjabKesari

ਇਸ ਕਾਰਨ ਉਸ ਦੀ ਨੈੱਟਵਰਥ 238 ਕਰੋੜ ਤੋਂ ਵੱਧ ਹੈ। ਹਾਲ ਹੀ 'ਚ ਖ਼ਬਰ ਆਈ ਸੀ ਕਿ ਉਸ ਨੂੰ 20 ਕਰੋੜ ਰੁਪਏ ਮਿਲੇ ਹਨ। ਉਰਵਸ਼ੀ ਰੌਤੇਲਾ ਜਲਦ ਹੀ ਮਿਸ ਬਹਿਰੀਨ 2022 ਮੁਕਾਬਲੇ ਨੂੰ ਜੱਜ ਕਰਦੀ ਨਜ਼ਰ ਆਵੇਗੀ।

PunjabKesari

ਰਣਦੀਪ ਹੁੱਡਾ ਨਾਲ ਆਵੇਗੀ ਨਜ਼ਰ
ਉਰਵਸ਼ੀ ਰੌਤੇਲਾ ਜਲਦ ਹੀ ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਨਾਲ ਇੱਕ ਫ਼ਿਲਮ 'ਚ ਨਜ਼ਰ ਆਵੇਗੀ। ਉਰਵਸ਼ੀ ਰੌਤੇਲਾ ਨੇ ਕਈ ਬਾਲੀਵੁੱਡ ਫ਼ਿਲਮਾਂ 'ਚ ਵੀ ਖ਼ਾਸ ਕਮਾਲ ਕੀਤਾ ਹੈ। ਉਰਵਸ਼ੀ ਰੌਤੇਲਾ ਅਕਸਰ ਆਪਣੀਆਂ ਹੌਟ ਅਤੇ ਬੋਲਡ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਹਾਲਾਂਕਿ ਇਸ ਦਾ ਉਨ੍ਹਾਂ 'ਤੇ ਕੋਈ ਅਸਰ ਨਹੀਂ ਹੁੰਦਾ।

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News