45 ਮਿਲੀਅਨ ਫਾਲੋਅਰਸ ਹੋਣ ''ਤੇ ਉਰਵਸ਼ੀ ਰੌਤੇਲਾ ਦਾ ਖ਼ਤਰਨਾਕ ਸਟੰਟ, ਵੇਖ ਲੋਕਾਂ ਦੇ ਉੱਡੇ ਹੋਸ਼ (ਵੀਡੀਓ)

Saturday, Jan 15, 2022 - 03:06 PM (IST)

45 ਮਿਲੀਅਨ ਫਾਲੋਅਰਸ ਹੋਣ ''ਤੇ ਉਰਵਸ਼ੀ ਰੌਤੇਲਾ ਦਾ ਖ਼ਤਰਨਾਕ ਸਟੰਟ, ਵੇਖ ਲੋਕਾਂ ਦੇ ਉੱਡੇ ਹੋਸ਼ (ਵੀਡੀਓ)

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਆਏ ਦਿਨ ਉਰਵਸ਼ੀ ਆਪਣੇ ਫੈਨਜ਼ ਲਈ ਕੁਝ ਨਾ ਕੁਝ ਖ਼ਾਸ ਸ਼ੇਅਰ ਕਰਦੀ ਰਹਿੰਦੀ ਹੈ। ਉਰਵਸ਼ੀ ਦੀ ਖ਼ਾਸ ਗੱਲ ਇਹ ਹੈ ਕਿ ਉਹ ਆਪਣੇ ਫੈਨਜ਼ ਨੂੰ ਆਪਣੀ ਪਰਸਨਲ ਅਤੇ ਪ੍ਰੋਫੈਸ਼ਨਲ ਲਾਈਫ ਬਾਰੇ ਜਾਣਕਾਰੀ ਦਿੰਦੀ ਰਹਿੰਦੀ ਹੈ, ਜਿਸ ਕਾਰਨ ਫੈਨਜ਼ ਉਨ੍ਹਾਂ ਨਾਲ ਹਮੇਸ਼ਾ ਜੁੜੇ ਰਹਿੰਦੇ ਹਨ। ਉਰਵਸ਼ੀ ਦੇ ਇੰਸਟਾਗ੍ਰਾਸ 'ਤੇ 45 ਮਿਲੀਅਨ ਫਾਲੋਅਰਸ ਹੋ ਗਏ ਹਨ, ਜਿਸ ਦੀ ਖੁਸ਼ੀ ਉਨ੍ਹਾਂ ਨੇ ਸ਼ੋਸ਼ਲ ਮੀਡੀਆ 'ਤੇ ਜ਼ਾਹਰ ਕੀਤੀ ਹੈ। ਇਸ ਦੌਰਾਨ ਉਰਵਸ਼ੀ ਨੇ ਇੱਕ ਖ਼ਤਰਨਾਕ ਸਟੰਟ ਕੀਤਾ ਹੈ, ਜਿਸ ਦਾ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਗਿਆ ਹੈ।

ਖ਼ਤਰਨਾਲ ਸਟੰਟ
ਉਰਵਸ਼ੀ ਰੋਤੇਲਾ ਨੇ 45 ਮਿਲੀਅਨ ਫਾਲੋਅਰਸ ਹੋਣ ਦੇ ਬਾਅਦ ਖ਼ਤਰਨਾਕ ਸਟੰਟ ਕਰਕੇ ਇਸ ਦਾ ਸੈਲੀਬ੍ਰੇਸ਼ਨ ਮਨਾਇਆ ਹੈ। ਵੀਡੀਓ 'ਚ ਉਹ ਦੁਨੀਆ ਦੇ ਟਾਪ ਦੇ ਸਲਾਈਡ 'ਤੇ ਨਜ਼ਰ ਆ ਰਹੀ ਹੈ। ਇਹ ਗਲਾਸ ਬੌਟਮ ਸਲਾਈਡ ਹੈ, ਜੋ ਕਿ ਦੁਬਈ 'ਚ ਸਥਿਤ ਹੈ। ਇਸ ਸਲਾਈਡ ਦੇ ਜ਼ਰੀਏ ਪੂਰੇ ਦੁਬਈ ਦਾ ਨਜ਼ਾਰਾ ਦੇਖਿਆ ਜਾ ਸਕਦਾ ਹੈ। ਵੀਡੀਓ 'ਚ ਉਰਵਸ਼ੀ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਕੱਚ ਦੇ ਫ੍ਰੇਮ 'ਚ ਸਲਾਈਡ ਕਰਦੇ ਹੋਏ ਉੱਥੇ ਜ਼ਰਾ ਵੀ ਡਰੀ ਨਜ਼ਰ ਨਹੀਂ ਆ ਰਹੀ ਸੀ।

 ਉਰਵਸ਼ੀ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ''ਓ. ਐੱਮ. ਜੀ. 45 ਮਿਲੀਅਨ। ਦੁਨੀਆ ਦੇ ਟਾਪ ਤੋਂ ਸਲਾਈਡ ਕਰ ਰਹੀ ਹਾਂ। ਆਈ ਲਵ ਯੂ। ਗਲਾਸ ਬਾਟਨ ਸਲਾਈਡ 'ਚ ਜਸ਼ਨ ਮਨਾ ਰਹੀ ਹਾਂ।'' ਉਰਵਸ਼ੀ ਦਾ ਇਹ ਵੀਡੀਓ ਉਨ੍ਹਾਂ ਦੇ ਫੈਨਜ਼ ਨੂੰ ਬਹੁਤ ਪਸੰਦ ਆ ਰਿਹਾ ਹੈ। ਇਸ ਵੀਡੀਓ ਨੂੰ 7 ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ।

ਵਰਕਫਰੰਟ ਦੀ ਗੱਲ ਕਰੀਏ ਤਾਂ ਉਰਵਸ਼ੀ ਜਲਦ ਹੀ ਰਣਦੀਪ ਹੁੱਡਾ ਨਾਲ ਵੈੱਬ ਸੀਰੀਜ਼ 'ਚ ਨਜ਼ਰ ਆਉਣ ਵਾਲੀ ਹੈ। ਉਨ੍ਹਾਂ ਕੋਲ ਇਸ ਸਮੇਂ ਪ੍ਰਾਜੈਕਟਸ ਦੀ ਲਾਈਨ ਲੱਗੀ ਹੋਈ ਹੈ। ਉਹ ਬਾਲੀਵੁੱਡ ਦੇ ਨਾਲ ਤੇਲਗੂ ਫ਼ਿਲਮਾਂ 'ਚ ਵੀ ਜਲਦ ਹੀ ਨਜ਼ਰ ਆਉਣ ਵਾਲੀ ਹੈ। ਉਹ 'ਦਿ ਲੈਜੇਂਡ' ਨਾਲ ਤੇਲਗੂ ਇੰਡਸਟਰੀ 'ਚ ਕਦਮ ਰੱਖਣ ਜਾ ਰਹੀ ਹੈ।
 


author

sunita

Content Editor

Related News