ਉਰਵਸ਼ੀ ਰੌਤੇਲਾ ਨੇ ਬਿਕਨੀ ''ਚ ਸਮੁੰਦਰ ਕਿਨਾਰੇ ਵਰ੍ਹਾਈ ਹੌਟਨੈੱਸ ਦੀ ਅੱਗ, ਸਾਂਝਾ ਕੀਤਾ ਬੇਹੱਦ ਬੋਲਡ ਵੀਡੀਓ

10/25/2021 4:52:13 PM

ਨਵੀਂ ਦਿੱਲੀ (ਬਿਊਰੋ) : ਅਦਾਕਾਰ ਉਵਰਸ਼ੀ ਰੌਤੇਲਾ ਇਨੀਂ ਦਿਨੀਂ ਦੁਬਈ 'ਚ ਹੈ ਤੇ ਉਥੋਂ ਆਪਣੀ ਖੂਬਸੂਰਤ ਤਸਵੀਰਾਂ ਸ਼ੇਅਰ ਕਰ ਰਹੀ ਹੈ। ਐਤਵਾਰ ਨੂੰ ਹੋਏ ਟੀ-20 ਵਰਲਡ ਕੱਪ 'ਚ ਉਹ ਭਾਰਤ-ਪਾਕਿ ਮੈਚ ਦੌਰਾਨ ਆਪਣੇ ਦੇਸ਼ ਨੂੰ ਚਿਅਰ ਕਰਦੀ ਨਜ਼ਰ ਆਈ। ਭਾਰਤ ਦੇ ਮੈਚ ਹਾਰਨ ਦੇ ਬਾਵਜੂਦ ਵੀ ਓਰਵਸ਼ੀ ਚਰਚਾ ਦਾ ਵਿਸ਼ਾ ਬਣੀ ਰਹੀ। ਉਨ੍ਹਾਂ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ 'ਚ ਉਰਵਸ਼ੀ ਨੇ ਫੈਨਜ਼ ਨੂੰ ਇਕ ਖ਼ਾਸ ਮੈਸੇਜ ਵੀ ਦਿੱਤਾ ਹੈ।

ਉਰਵਸ਼ੀ ਨੇ ਸਮੁੰਦਰ ਕਿਨਾਰੇ ਢਾਇਆ ਕਹਿਰ
ਉਰਵਸ਼ੀ ਰੌਤੇਲਾ ਨੇ ਫੈਨਜ਼ ਨੂੰ ਸੋਸ਼ਲ ਮੀਡੀਆ 'ਤੇ ਖਾਸ ਅੰਦਾਜ਼ 'ਚ ਕਰਵਾ ਚੌਥ ਦੀ ਵਧਾਈ ਦਿੱਤੀ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਗਲੈਮਰਸ ਅਵਤਾਰ 'ਚ ਨਜ਼ਰ ਆ ਰਹੀ ਹੈ। ਉਰਵਸ਼ੀ ਨੇ ਇਸ ਵੀਡੀਓ 'ਚ ਬੇਬੀ ਪਿੰਕ ਕਰਨ ਦੀ ਬਿਕਨੀ ਪਹਿਨੀ ਹੋਈ ਹੈ। ਇਸ ਨਾਲ ਹੀ ਉਨ੍ਹਾਂ ਨੇ ਹੈਟ ਲਾਈ ਹੈ। ਸਮੁੰਦਰ ਕਿਨਾਰੇ ਖੜੀ ਉਰਵਸ਼ੀ ਅਦਾਵਾਂ ਦਿਖਾ ਰਹੀ ਹੈ।

ਕਰਵਾ ਚੌਥ ਦੀ ਦਿੱਤੀ ਵਧਾਈ
ਉਰਵਸ਼ੀ ਰੌਤੇਲਾ ਨੇ ਵੀਡੀਓ ਪੋਸਟ ਕਰਦੇ ਹੋਏ ਕੈਪਸ਼ਨ ਲਿਖਿਆ, ''ਹੈਪੀ ਕਰਵਾ ਚੌਥ 2021। ਉਰਵਸ਼ੀ ਰੌਤੇਲਾ ਦੇ ਫੈਨਜ਼ ਉਨ੍ਹਾਂ ਦੇ ਇਸ ਵੀਡੀਓ ਨੂੰ ਖੂਬ ਪਸੰਦ ਕਰ ਰਹੇ ਹਨ। ਦੂਜੇ ਪਾਸੇ ਇਸ ਵੀਡੀਓ 'ਤੇ ਖੂਬ ਕੁਮੈਂਟਸ ਵੀ ਆ ਰਹੇ ਹਨ। ਫੈਨਜ਼ ਵੀਡੀਓ 'ਤੇ ਫਾਇਰ ਇਮੋਜੀ ਪੋਸਟ ਕਰ ਕੇ ਉਨ੍ਹਾਂ ਨੇ ਬੇਹੱਦ ਖੂਬਸੂਰਤ ਦਸ ਰਹੇ ਹਨ। ਉਨ੍ਹਾਂ ਦਾ ਮੈਕਅਪ ਉਨ੍ਹਾਂ ਦੇ ਆਊਟਫਿਟ ਨਾਲ ਪਰਫੈਕਟ ਲੱਗ ਰਿਹਾ ਹੈ।

ਨੋਟ - ਉਰਵਸ਼ੀ ਰੌਤੇਲਾ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News