ਨੇਹਾ ਕੱਕੜ ਤੇ ਰੋਹਨਪ੍ਰੀਤ ਦੇ ਵਿਆਹ ''ਚ ਉਰਵਸ਼ੀ ਢੋਲਕੀਆ ਨੇ ਨਿਭਾਈ ਇਹ ਖ਼ਾਸ ਭੂਮਿਕਾ, ਦਿੱਤਾ ਦੋਸਤੀ ਦਾ ਸਬੂਤ
Monday, Oct 26, 2020 - 03:42 PM (IST)

ਜਲੰਧਰ (ਬਿਊਰੋ) - ਪ੍ਰਸਿੱਧ ਬਾਲੀਵੁੱਡ ਗਾਇਕਾ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ। ਇਸ ਸਭ ਦੇ ਚਲਦੇ ਅਦਾਕਾਰਾ ਉਰਵਸ਼ੀ ਢੋਲਕੀਆ ਨੇ ਨੇਹਾ ਦੇ ਵਿਆਹ ਦੀਆਂ ਅਣਵੇਖੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਰਵਸ਼ੀ ਢੋਲਕੀਆ ਨੇ ਤਸਵੀਰਾਂ ਸਾਂਝੀਆਂ ਕਰਦਿਆਂ ਕਿਹਾ ਹੈ ਕਿ ਉਹ, 'ਆਪਣੀ ਦੋਸਤ ਨੇਹਾ ਕੱਕੜ ਦੇ ਵਿਆਹ ਵਿਚ ਉਸ ਦੀ ਡਰਾਈਵਰ ਬਣ ਗਈ ਸੀ।
ਦੱਸ ਦਈਏ ਕਿ ਉਰਵਸ਼ੀ ਢੋਲਕੀਆ ਨੇਹਾ ਕੱਕੜ ਨੂੰ ਹੋਟਲ ਤੋਂ ਗੁਰਦੁਆਰੇ ਲੈ ਗਈ, ਜਿੱਥੇ ਨੇਹਾ ਅਤੇ ਰੋਹਨਪ੍ਰੀਤ ਦਾ ਵਿਆਹ ਹੋਇਆ ਸੀ। ਤਸਵੀਰਾਂ ਸ਼ੇਅਰ ਕਰਨ ਤੋਂ ਬਾਅਦ ਉਰਵਸ਼ੀ ਨੇ ਲਿਖਿਆ, 'ਹੋਟਲ ਤੋਂ ਗੁਰਦੁਵਾਰੇ ਤੱਕ ਮੈਂ ਨੇਹੂ ਨੂੰ ਡਰਾਈਵ ਕਰਕੇ ਲੈ ਕੇ ਗਈ।
ਉਰਵਸ਼ੀ ਨੇ ਅੱਗੇ ਲਿਖਿਆ, ਮੇਰੇ ਅੰਦਰ ਬਹੁਤ ਸਾਰੀਆਂ ਭਾਵਨਾਵਾਂ ਚੱਲ ਰਹੀਆਂ ਹਨ। ਮੇਰੇ ਬੱਚੇ ਦਾ ਵਿਆਹ ਹੁੰਦਾ ਵੇਖ ਕੇ ਬਹੁਤ ਖੁਸ਼ੀ ਹੋਈ। ਤੁਹਾਨੂੰ ਇਕ ਬਹੁਤ ਹੀ ਖੁਸ਼ਹਾਲ ਨਵੀਂ ਜ਼ਿੰਦਗੀ ਦੀ ਸ਼ੁਭਕਾਮਨਾਵਾਂ।'
ਉਰਵਸ਼ੀ ਢੋਲਕੀਆ ਨੇ ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਦੇ ਵਿਆਹ ਦੌਰਾਨ ਸ਼ੈਂਪੇਨ ਰੰਗ ਦਾ ਲਹਿੰਗਾ ਪਾਇਆ ਸੀ, ਜਿਸ 'ਚ ਉਹ ਕਾਫ਼ੀ ਖੂਬਸੂਰਤ ਲੱਗ ਰਹੀ ਸੀ। ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।