ਝੂਲੇ ਤੋਂ ਤਿਲਕਿਆ ਉਰਫੀ ਜਾਵੇਦ ਦਾ ਪੈਰ, ਮੂੰਧੇ ਮੂਹ ਡਿੱਗੀ ਹੇਠਾਂ , ਵੀਡੀਓ ਵਾਇਰਲ

Tuesday, Oct 18, 2022 - 11:58 AM (IST)

ਝੂਲੇ ਤੋਂ ਤਿਲਕਿਆ ਉਰਫੀ ਜਾਵੇਦ ਦਾ ਪੈਰ, ਮੂੰਧੇ ਮੂਹ ਡਿੱਗੀ ਹੇਠਾਂ , ਵੀਡੀਓ ਵਾਇਰਲ

ਮੁੰਬਈ (ਬਿਊਰੋ) : ਸੋਸ਼ਲ ਮੀਡੀਆ ਕੁਈਨ ਦੇ ਨਾਂ ਨਾਲ ਮਸ਼ਹੂਰ ਉਰਫੀ ਜਾਵੇਦ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਹਾਲ ਹੀ 'ਚ ਉਰਫੀ ਜਾਵੇਦ ਦਾ ਨਵਾਂ ਗੀਤ 'ਹਾਏ ਹਾਏ ਯੇ ਮਜਬੂਰੀ' ਰਿਲੀਜ਼ ਹੋਇਆ ਹੈ। ਹਾਲ ਹੀ 'ਚ ਉਰਫੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਝੂਲੇ 'ਤੇ ਡਾਂਸ ਕਰਦੇ ਹੋਏ ਹਾਦਸੇ ਦਾ ਸ਼ਿਕਾਰ ਹੁੰਦੀ ਨਜ਼ਰ ਆ ਰਹੀ ਹੈ।

ਹਾਦਸੇ ਦਾ ਹੋਈ ਸ਼ਿਕਾਰ
ਸ਼ਾਇਦ ਹੀ ਕੋਈ ਦਿਨ ਅਜਿਹਾ ਹੁੰਦਾ ਹੋਵੇਗਾ ਜਦੋਂ ਉਰਫੀ ਜਾਵੇਦ ਦਾ ਨਾਂ ਚਰਚਾ ਦਾ ਵਿਸ਼ਾ ਨਾ ਬਣਿਆ ਹੋਵੇ। ਸੋਸ਼ਲ ਮੀਡੀਆ ਸਨਸਨੀ ਹੋਣ ਦੇ ਨਾਤੇ, ਉਰਫੀ ਹਰ ਦਿਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਇਸ ਦੌਰਾਨ ਉਰਫੀ ਜਾਵੇਦ ਨੇ ਬੀਤੇ ਦਿਨੀਂ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਇਕ ਤਾਜ਼ਾ ਵੀਡੀਓ ਸ਼ੇਅਰ ਕੀਤਾ ਹੈ। ਦਰਅਸਲ ਉਰਫੀ ਜਾਵੇਦ ਦਾ ਇਹ ਵੀਡੀਓ ਉਸ ਦੇ ਗੀਤ 'ਹਾਏ ਹਾਏ ਯੇ ਮਜਬੂਰੀ' ਦਾ ਬੀਯ ਟੀ. ਐੱਸ. ਵੀਡੀਓ ਹੈ, ਜਿਸ 'ਚ ਉਸ ਨੂੰ ਝੂਲੇ 'ਤੇ ਡਾਂਸ ਕਰਦੇ ਦੇਖਿਆ ਗਿਆ ਸੀ। ਫਿਰ ਅਚਾਨਕ ਡਾਂਸ ਕਰਦੇ ਹੋਏ ਉਰਫੀ ਜਾਵੇਦ ਦਾ ਪੈਰ ਝੂਲੇ ਤੋਂ ਤਿਲਕ ਗਿਆ ਅਤੇ ਉਹ ਝੂਲੇ ਤੋਂ ਹੇਠਾਂ ਡਿੱਗ ਗਈ। 

 
 
 
 
 
 
 
 
 
 
 
 
 
 
 
 

A post shared by Uorfi (@urf7i)


ਰਾਹਤ ਦੀ ਗੱਲ ਇਹ ਹੈ ਕਿ ਇਸ ਹਾਦਸੇ 'ਚ ਉਰਫੀ ਜਾਵੇਦ ਨੂੰ ਕੋਈ ਸੱਟ ਨਹੀਂ ਲੱਗੀ ਹੈ। ਸੋਸ਼ਲ ਮੀਡੀਆ 'ਤੇ ਉਰਫੀ ਦੀ ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਉਸ ਤੋਂ ਸਲਮਤੀ ਬਾਰੇ ਸਵਾਲ ਪੁੱਛ ਰਹੇ ਹਨ। ਇਸ ਵੀਡੀਓ ਦੇ ਕੈਪਸ਼ਨ 'ਚ ਉਰਫੀ ਨੇ ਲਿਖਿਆ ਹੈ- "ਇਹ ਤਾਂ ਸੱਚਮੁੱਚ ਹਾਏ ਹਾਏ ਹੋ ਗਿਆ ਸੀ।"

ਦੱਸਣਯੋਗ ਹੈ ਕਿ ਉਰਫੀ ਜਾਵੇਦ ਨੇ ਬਾਲੀਵੁੱਡ ਅਦਾਕਾਰਾ ਜ਼ੀਨਤ ਅਮਾਨ ਦੇ ਮਸ਼ਹੂਰ ਗੀਤ 'ਹਾਏ ਹਾਏ ਯੇ ਮਜਬੂਰੀ' ਨੂੰ ਆਪਣੇ ਅੰਦਾਜ਼ 'ਚ ਰੀਮੇਕ ਕੀਤਾ ਹੈ। ਕਰੀਬ 6 ਦਿਨ ਪਹਿਲਾਂ ਉਰਫੀ ਦਾ 'ਹਾਏ ਹਾਏ ਯੇ ਮਜਬੂਰੀ' ਗੀਤ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਹੁਣ ਤੱਕ 6 ਲੱਖ ਤੋਂ ਵੱਧ ਵਿਊਜ਼ ਆ ਚੁੱਕੇ ਹਨ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


author

sunita

Content Editor

Related News