‘ਬੰਗਾਲ ਫਾਈਲਜ਼’ ਦੇ ਟ੍ਰੇਲਰ ਲਾਂਚ ’ਤੇ ਕੋਲਕਾਤਾ ’ਚ ਹੰਗਾਮਾ; ਵਿਵੇਕ ਅਗਨੀਹੋਤਰੀ ਨੇ ਕਿਹਾ- ਇਹ ਤਾਨਾਸ਼ਾਹੀ ਹੈ

Sunday, Aug 17, 2025 - 03:52 PM (IST)

‘ਬੰਗਾਲ ਫਾਈਲਜ਼’ ਦੇ ਟ੍ਰੇਲਰ ਲਾਂਚ ’ਤੇ ਕੋਲਕਾਤਾ ’ਚ ਹੰਗਾਮਾ; ਵਿਵੇਕ ਅਗਨੀਹੋਤਰੀ ਨੇ ਕਿਹਾ- ਇਹ ਤਾਨਾਸ਼ਾਹੀ ਹੈ

ਨਵੀਂ ਦਿੱਲੀ (ਇੰਟ.)- ਕੋਲਕਾਤਾ ’ਚ ਫਿਲਮ ‘ਦਿ ਬੰਗਾਲ ਫਾਈਲਜ਼’ ਦੇ ਟ੍ਰੇਲਰ ਲਾਂਚ ਸਮਾਗਮ ਵਿਚ ਹੰਗਾਮਾ ਮਚ ਗਿਆ। ਕੋਲਕਾਤਾ ਪੁਲਸ ਨੇ 1946 ਦੇ ਕਲਕੱਤਾ ਦੰਗਿਆਂ ’ਤੇ ਆਧਾਰਿਤ ਇਸ ਫਿਲਮ ਦੇ ਟ੍ਰੇਲਰ ਨੂੰ ਸ਼ਨੀਵਾਰ ਨੂੰ ਰਿਲੀਜ਼ ਹੋਣ ਤੋਂ ਰੋਕ ਦਿੱਤਾ।

ਫਿਲਮ ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਦਾ ਕਹਿਣਾ ਹੈ ਕਿ ਪੱਛਮੀ ਬੰਗਾਲ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਵਿਵੇਕ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਫਿਲਮ ਵਿਚ ਅਜਿਹਾ ਕੁਝ ਵੀ ਨਹੀਂ ਸੀ ਜਿਸ ਨਾਲ ਹੰਗਾਮਾ ਹੋਵੇ, ਜਿਸ ਦੇ ਲਈ ਟ੍ਰੇਲਰ ਲਾਂਚ ਪ੍ਰੋਗਰਾਮ ਵਿਚ ਵਿਘਨ ਪਾਇਆ ਗਿਆ। ਅਜਿਹੀ ਸਥਿਤੀ ਵਿਚ ਉਨ੍ਹਾਂ ਦੇ ਪ੍ਰੋਗਰਾਮ ਨੂੰ ਰੱਦ ਕਰਨਾ ਅਤੇ ਇਸ ਵਿਚ ਹੰਗਾਮਾ ਕਰਨਾ ‘ਤਾਨਾਸ਼ਾਹੀ’ ਦੇ ਬਰਾਬਰ ਹੈ। ਹੰਗਾਮੇ ਤੋਂ ਬਾਅਦ ਉਨ੍ਹਾਂ ਨੂੰ ਸਥਾਨ ਛੱਡਕੇ ਜਾਣਾ ਪਿਆ।

ਜਾਣਕਾਰੀ ਮੁਤਾਬਕ, ਵਿਵੇਕ ਅਗਨੀਹੋਤਰੀ ਨੇ ਫੈਸਲਾ ਕੀਤਾ ਸੀ ਕਿ ਉਹ ਆਪਣੀ ਫਿਲਮ ‘ਦਿ ਬੰਗਾਲ ਫਾਈਲਜ਼’ ਦਾ ਟ੍ਰੇਲਰ ਕੋਲਕਾਤਾ ਵਿਚ ਲਾਂਚ ਕਰਨਗੇ। ਉਨ੍ਹਾਂ ਨੇ ਇਕ ਸਿਨੇਮਾ ਹਾਲ ਵਿਚ ਇਸਨੂੰ ਲਾਂਚ ਕਰਨਾ ਸੀ ਪਰ ਕੋਲਕਾਤਾ ਪਹੁੰਚਣ ’ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਨਿੱਜੀ ਹੋਟਲ ਵਿਚ ਇਸਦੀ ਸਕ੍ਰੀਨਿੰਗ ਦਾ ਪ੍ਰਬੰਧ ਕੀਤਾ। ਇੱਥੇ ਵੀ ਫਿਲਮ ਨੂੰ ਲੈ ਕੇ ਹੰਗਾਮਾ ਹੋਇਆ।


author

cherry

Content Editor

Related News