'ਜੇ 5 ਮਿੰਟਾਂ 'ਚ..!', ਬੱਬੂ ਮਾਨ ਦੇ Live Show 'ਚ ਪੈ ਗਿਆ ਪੰਗਾ ! SP ਨੇ ਸਟੇਜ ਤੋਂ ਖੜ੍ਹ ਦੇ'ਤੀ Warning

Monday, Feb 16, 2026 - 01:17 PM (IST)

'ਜੇ 5 ਮਿੰਟਾਂ 'ਚ..!', ਬੱਬੂ ਮਾਨ ਦੇ Live Show 'ਚ ਪੈ ਗਿਆ ਪੰਗਾ ! SP ਨੇ ਸਟੇਜ ਤੋਂ ਖੜ੍ਹ ਦੇ'ਤੀ Warning

ਐਂਟਰਟੇਨਮੈਂਟ ਡੈਸਕ : ਪੰਜਾਬੀ ਗਾਇਕ ਬੱਬੂ ਮਾਨ ਦੇ ਪ੍ਰੋਗਰਾਮਾਂ ਵਿੱਚ ਅਕਸਰ ਪ੍ਰਸ਼ੰਸਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਦਾ ਹੈ, ਪਰ ਮੋਹਾਲੀ ਵਿਖੇ ਚੱਲ ਰਹੇ ਤਾਜ਼ਾ ਅਖਾੜੇ ਵਿੱਚ ਸਥਿਤੀ ਉਸ ਵੇਲੇ ਤਣਾਅਪੂਰਨ ਹੋ ਗਈ ਜਦੋਂ ਭੀੜ ਬੇਕਾਬੂ ਹੋ ਗਈ। ਉਤੇਜਿਤ ਹੋਏ ਲੋਕਾਂ ਨੇ ਉੱਥੇ ਲੱਗੇ ਕੀਮਤੀ ਕੈਮਰੇ ਤੱਕ ਡੇਗ ਦਿੱਤੇ, ਜਿਸ ਕਾਰਨ ਪ੍ਰਬੰਧਕਾਂ ਅਤੇ ਪੁਲਸ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ।

ਇਹ ਵੀ ਪੜ੍ਹੋ: ਬਿਕਰਮ ਮਜੀਠੀਆ ਨੇ ਬੱਬੂ ਮਾਨ ਨਾਲ ਕੀਤੀ ਮੁਲਾਕਾਤ, ਪਾਈ ਘੁੱਟ ਕੇ ਜੱਫੀ

ਮੀਡੀਆ ਰਿਪੋਰਟਾਂ ਮੁਤਾਬਕ, ਮੋਹਾਲੀ ਦੇ ਪਿੰਡ ਬੱਲੋਮਾਜਰਾ ਵਿਖੇ ਚੱਲ ਰਹੇ ਕਬੱਡੀ ਟੂਰਨਾਮੈਂਟ ਵਿਚ ਬੱਬੂ ਮਾਨ ਨੂੰ ਦੇਖਣ ਅਤੇ ਸੁਣਨ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਪਹੁੰਚੇ ਹੋਏ ਸਨ। ਇਸ ਦੌਰਾਨ ਉਥੇ ਮੌਜੂਦ ਦਰਸ਼ਕਾਂ ਨੇ ਸ਼ਿਕਾਇਤ ਕੀਤੀ ਕਿ ਸਟੇਜ ਦੇ ਸਾਹਮਣੇ ਲੱਗੇ ਕੈਮਰਿਆਂ ਕਾਰਨ ਉਨ੍ਹਾਂ ਨੂੰ ਬੱਬੂ ਮਾਨ ਨਜ਼ਰ ਨਹੀਂ ਆ ਰਹੇ। ਪ੍ਰਸ਼ੰਸਕਾਂ ਦੀ ਮੰਗ ਨੂੰ ਦੇਖਦਿਆਂ ਬੱਬੂ ਮਾਨ ਨੇ ਕੈਮਰਾਮੈਨਾਂ ਨੂੰ ਸਾਈਡ ਤੋਂ ਐਂਗਲ ਬਣਾਉਣ ਦੀ ਅਪੀਲ ਕੀਤੀ। ਪਰ ਲਗਭਗ ਅੱਧੇ ਘੰਟੇ ਬਾਅਦ ਭੀੜ ਅਚਾਨਕ ਬੇਕਾਬੂ ਹੋ ਗਈ।

ਇਹ ਵੀ ਪੜ੍ਹੋ: ਸੰਗੀਤ ਜਗਤ 'ਚ ਪਸਰਿਆ ਮਾਤਮ; ਬ੍ਰੇਨ ਸਟ੍ਰੋਕ ਨੇ ਖੋਹ ਲਈ ਉੜੀਸਾ ਦੀ ਮਸ਼ਹੂਰ ਗਾਇਕਾ ਦੀ ਜਾਨ

SP ਨੇ ਸੰਭਾਲਿਆ ਮੋਰਚਾ

ਮੌਕੇ 'ਤੇ ਮੌਜੂਦ ਮੋਹਾਲੀ ਦੇ SP ਮਨਪ੍ਰੀਤ ਸਿੰਘ ਨੇ ਸਥਿਤੀ ਨੂੰ ਵਿਗੜਦਾ ਦੇਖ ਕੇ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਖੁਦ ਮਾਈਕ ਫੜ ਕੇ ਭੀੜ ਨੂੰ ਸਪੱਸ਼ਟ ਚਿਤਾਵਨੀ ਦਿੱਤੀ ਹੈ ਕਿ ਜੇਕਰ 5 ਮਿੰਟਾਂ ਦੇ ਅੰਦਰ ਹੰਗਾਮਾ ਨਾ ਰੁਕਿਆ ਅਤੇ ਸਥਿਤੀ ਕਾਬੂ ਹੇਠ ਨਾ ਆਈ ਤਾਂ ਪ੍ਰੋਗਰਾਮ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ, ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।" ਪੁਲਸ ਦੀ ਸਖ਼ਤੀ ਤੋਂ ਬਾਅਦ ਗਾਇਕ ਬੱਬੂ ਮਾਨ ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ। ਸਿੰਗਰ ਅਤੇ ਪੁਲਸ ਪ੍ਰਸ਼ਾਸਨ ਦੀ ਸਾਂਝੀ ਕੋਸ਼ਿਸ਼ ਤੋਂ ਬਾਅਦ ਮਾਹੌਲ ਸ਼ਾਂਤ ਹੋਇਆ ਅਤੇ ਪ੍ਰੋਗਰਾਮ ਮੁੜ ਸ਼ੁਰੂ ਹੋ ਸਕਿਆ।

ਇਹ ਵੀ ਪੜ੍ਹੋ: ਜੇਲ੍ਹ ਦੀਆਂ ਸਲਾਖਾਂ ਪਿੱਛੇ 'ਕਾਮੇਡੀ ਕਿੰਗ'; ਕੀ ਅੱਜ ਮਿਲੇਗੀ ਰਾਜਪਾਲ ਯਾਦਵ ਨੂੰ ਰਾਹਤ?

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News