‘ਤੰਗਲਾਨ’ ’ਚ ਸੀਨ ਕਰਨਗੇ ਸੀਟ ’ਤੇ ਬੈਠੇ ਰਹਿਣ ਨੂੰ ਮਜਬੂਰ

Tuesday, Jul 23, 2024 - 01:45 PM (IST)

‘ਤੰਗਲਾਨ’ ’ਚ ਸੀਨ ਕਰਨਗੇ ਸੀਟ ’ਤੇ ਬੈਠੇ ਰਹਿਣ ਨੂੰ ਮਜਬੂਰ

ਮੁੰਬਈ (ਬਿਊਰੋ) - ‘ਤੰਗਲਾਨ’ ਇਕ ਅਜਿਹੀ ਫਿਲਮ ਹੈ ਜੋ ਦਰਸ਼ਕਾਂ ਨੂੰ ਸ਼ਾਨਦਾਰ ਵਿਜ਼ੂਅਲ ਅਤੇ ਜ਼ਬਰਦਸਤ ਕਹਾਣੀ ਸੁਣਾਉਣ ਵਾਲੀ ਹੈ। ਪ੍ਰੋਡਕਸ਼ਨ ਹਾਊਸ ਦੇ ਸੂਤਰ ਨੇ ਦੱਸਿਆ ਕਿ ਸ਼ੂਟ ਕਰਨ ਲਈ ਸਭ ਤੋਂ ਔਖਾ ਸੀਨ ’ਚ ਇਕ ਸੈਟਿੰਗ ਬਦਲਣ ਦਾ ਸੀਨ ਸੀ, ਜਿੱਥੇ ਪੂਰੀ ਸੈਟਿੰਗ ਵਾਰ-ਵਾਰ ਰਾਤ ਤੋਂ ਦਿਨ ਤੇ ਫਿਰ ਰਾਤ ਤੱਕ ਬਦਲਦੀ ਰਹਿੰਦੀ ਸੀ। ਇਹ ਇਕ-ਸ਼ਾਟ ਸੀ, ਜਿਸ ਵਿਚ ਬਹੁਤ ਸਾਰਾ ਪ੍ਰਬੰਧਨ ਸ਼ਾਮਿਲ ਸੀ। 

ਇਹ ਖ਼ਬਰ ਵੀ ਪੜ੍ਹੋ -FIR ਦੀ ਮਸ਼ਹੂਰ ਅਦਾਕਾਰਾ KAVITA KAUSHIK ਨੇ TV ਇੰਡਸਟਰੀ ਨੂੰ ਕਿਹਾ ਅਲਵਿਦਾ, ਜਾਣੋ ਕਿਉਂ

ਇਹ ਖ਼ਬਰ ਵੀ ਪੜ੍ਹੋ -ਕੰਗਨਾ ਰਣੌਤ ਨੇ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਕੀਤਾ ਸਮਰਥਨ, ਕਾਲ ਗਰਲ ਕਹਿਣ ਵਾਲਿਆਂ ਨੂੰ ਲਗਾਈ ਫਟਕਾਰ

‘ਥੰਗਲਾਨ’ ਆਈਕਾਨਿਕ ਦੱਖਣੀ ਭਾਰਤੀ ਫਿਲਮਾਂ ਦੀ ਸ਼੍ਰੇਣੀ ਵਿਚ ਸ਼ਾਮਿਲ ਹੁੰਦੀ ਹੈ, ਜਿਨ੍ਹਾਂ ਨੇ ਸਾਡੇ ਨਜ਼ਰੀਏ ਅਤੇ ਫਿਲਮਾਂ ਨੂੰ ਦੇਖਣ ਦਾ ਤਰੀਕਾ ਬਦਲ ਦਿੱਤਾ ਹੈ। ਥਲਪਥੀ ਵਿਜੇ ਦਾ ਜੰਗਲੀ ਜਾਨਵਰ ਨਾਲ ਪਾਪੂਲਰ ਸੀਨ, ਜਿਸ ਵਿਚ ਉਸਨੇ ਸ਼ੇਰ ਵਰਗੀ ਤਾਕਤ ਦਾ ਪ੍ਰਦਰਸ਼ਨ ਕੀਤਾ ਤੋਂ ਲੈ ਕੇ ‘ਆਰ. ਆਰ. ਆਰ’ ਵਿਚ ਜੂਨੀਅਰ ਐੱਨ. ਟੀ. ਆਰ ਦੇ ਜਬਾੜੇ ਮਾਰਨ ਵਾਲੇ ਜਾਨਵਰਾਂ ਦੇ ਸੀਨ ਤੇ ‘ਬਾਹੂਬਲੀ’ ਦੇ ਪ੍ਰਭਾਵਸ਼ਾਲੀ ਸੀਨ ਤੱਕ, ਸਾਰੇ ਯਾਦਗਾਰੀ ਹਿੱਸੇ ਬਣ ਗਏ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News