ਗਾਇਕ ਪ੍ਰੇਮ ਢਿੱਲੋਂ ਦੀਆਂ ਪਤਨੀ ਹਰਮਨ ਰਾਏ ਨਾਲ ਅਣਦੇਖੀਆਂ ਤਸਵੀਰਾਂ ਆਈਆਂ ਸਾਹਮਣੇ

Wednesday, Jan 24, 2024 - 03:31 PM (IST)

ਗਾਇਕ ਪ੍ਰੇਮ ਢਿੱਲੋਂ ਦੀਆਂ ਪਤਨੀ ਹਰਮਨ ਰਾਏ ਨਾਲ ਅਣਦੇਖੀਆਂ ਤਸਵੀਰਾਂ ਆਈਆਂ ਸਾਹਮਣੇ

ਐਂਟਰਟੇਨਮੈਂਟ ਡੈਸਕ– ਪੰਜਾਬੀ ਗਾਇਕ ਪ੍ਰੇਮ ਢਿੱਲੋਂ ਵਿਆਹ ਦੇ ਬੰਧਨ ’ਚ ਬੱਝ ਗਏ ਹਨ। ਪ੍ਰੇਮ ਢਿੱਲੋਂ ਦਾ ਵਿਆਹ ਹਰਮਨ ਰਾਏ ਨਾਲ ਹੋਇਆ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਹਨ।

PunjabKesari

ਇਹ ਖ਼ਬਰ ਵੀ ਪੜ੍ਹੋ : ਕੈਂਸਰ ਵਿਰੁੱਧ ਜੰਗ ਜਿੱਤ ਸਿੱਧਾ ਮੁੰਬਈ ਪਹੁੰਚਿਆ 9 ਸਾਲਾ ਜਗਨਬੀਰ, ਸਲਮਾਨ ਖ਼ਾਨ ਨਾਲ ਕੀਤੀ ਮੁਲਾਕਾਤ

PunjabKesari

ਇਕ ਤਸਵੀਰ ’ਚ ਪ੍ਰੇਮ ਤੇ ਹਰਮਨ ਨੂੰ ਰਿਸੈਪਸ਼ਨ ਪਾਰਟੀ ’ਚ ਦੇਖਿਆ ਜਾ ਸਕਦਾ ਹੈ, ਜਦਕਿ ਬਾਕੀ ਤਸਵੀਰਾਂ ਹਰਮਨ ਦੀਆਂ ਤੇ ਇਕ ਤਸਵੀਰ ਵਿਆਹ ਦੇ ਕਾਰਡ ਦੀ ਹੈ।

PunjabKesari

ਵਿਆਹ ਦਾ ਕਾਰਡ ਹੋਇਆ ਵਾਇਰਲ
ਦੱਸ ਦੇਈਏ ਕਿ ਪ੍ਰੇਮ ਤੇ ਹਰਮਨ ਦੇ ਵਿਆਹ ਦਾ ਕਾਰਡ ਵੀ ਸਾਹਮਣੇ ਆਇਆ ਹੈ। ਇਸ ਕਾਰਡ ’ਚ ਪ੍ਰੇਮ ਤੇ ਹਰਮਨ ਦੇ ਪੂਰੇ ਨਾਂ ਲਿਖੇ ਗਏ ਹਨ। ਪ੍ਰੇਮ ਢਿੱਲੋਂ ਦਾ ਪੂਰਾ ਨਾਂ ਪ੍ਰੇਮਜੀਤ ਸਿੰਘ ਢਿੱਲੋਂ ਤੇ ਹਰਮਨ ਦਾ ਪੂਰਾ ਨਾਂ ਹਰਮਨਜੀਤ ਕੌਰ ਰਾਏ ਹੈ। ਦੋਵਾਂ ਦਾ ਵਿਆਹ 18 ਜਨਵਰੀ ਨੂੰ ਹੋਇਆ ਦੱਸਿਆ ਜਾ ਰਿਹਾ ਹੈ।

PunjabKesari

ਪ੍ਰੇਮ ਢਿੱਲੋਂ ਦੇ ਕੰਮਕਾਜ ਦੀ ਗੱਲ ਕਰੀਏ ਤਾਂ ਹਾਲ ਹੀ ’ਚ ਉਨ੍ਹਾਂ ਦੀ EP ‘Stolen Dreams’ ਰਿਲੀਜ਼ ਹੋਈ ਹੈ। ਇਸ EP ’ਚ 3 ਗੀਤ ਹਨ, ਜਿਨ੍ਹਾਂ ’ਚੋਂ ਇਕ ਗੀਤ ‘Flower And Saints’ ਦੀ ਵੀਡੀਓ ਰਿਲੀਜ਼ ਕਰ ਦਿੱਤੀ ਗਈ ਹੈ, ਜਦਕਿ ਬਾਕੀ ਦੋ ਗੀਤਾਂ ‘That's Why’ ਤੇ ‘Those Days’ ਦੀ ਸਿਰਫ਼ ਆਡੀਓ ਹੀ ਰਿਲੀਜ਼ ਹੋਈ ਹੈ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News