ਗਾਇਕਾਂ ਤੋਂ ਬਾਅਦ ਹੁਣ ਯੂਟਿਊਬਰ ਵੀ ਖ਼ਤਰੇ ’ਚ, ਐਲਵਿਸ਼ ਯਾਦਵ ਤੋਂ ਮੰਗੀ 1 ਕਰੋੜ ਦੀ ਫਿਰੌਤੀ

Thursday, Oct 26, 2023 - 12:01 PM (IST)

ਗਾਇਕਾਂ ਤੋਂ ਬਾਅਦ ਹੁਣ ਯੂਟਿਊਬਰ ਵੀ ਖ਼ਤਰੇ ’ਚ, ਐਲਵਿਸ਼ ਯਾਦਵ ਤੋਂ ਮੰਗੀ 1 ਕਰੋੜ ਦੀ ਫਿਰੌਤੀ

ਮੁੰਬਈ (ਬਿਊਰੋ)– ‘ਬਿੱਗ ਬੌਸ ਓ. ਟੀ. ਟੀ. 2’ ਦੇ ਜੇਤੂ ਐਲਵਿਸ਼ ਯਾਦਵ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਅਣਪਛਾਤੇ ਲੋਕਾਂ ਨੇ ਐਲਵਿਸ਼ ਤੋਂ 1 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਹੈ। ਅਜਿਹੇ ’ਚ ਗੁਰੂਗ੍ਰਾਮ ਪੁਲਸ ਨੇ ਸੋਸ਼ਲ ਮੀਡੀਆ ਸਟਾਰ ਐਲਵਿਸ਼ ਯਾਦਵ ਦੀ ਸ਼ਿਕਾਇਤ ’ਤੇ ਅਣਪਛਾਤੇ ਬਦਮਾਸ਼ਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

25 ਅਕਤੂਬਰ ਨੂੰ ਪਿੰਡ ਵਜ਼ੀਰਾਬਾਦ ਨੇੜੇ ਇਕ ਫੋਨ ਕਾਲ ਰਾਹੀਂ ਐਲਵਿਸ਼ ਯਾਦਵ ਤੋਂ 1 ਕਰੋੜ ਰੁਪਏ ਦੇਣ ਦੀ ਮੰਗ ਕੀਤੀ ਗਈ ਸੀ। ਐਲਵਿਸ਼ ਨੂੰ ਨਹੀਂ ਪਤਾ ਕਿ ਇਹ ਕਾਲ ਕਿਸ ਨੇ ਕੀਤੀ ਸੀ। ਅਜਿਹੇ ’ਚ ਉਨ੍ਹਾਂ ਨੇ ਗੁਰੂਗ੍ਰਾਮ ਦੇ ਸੈਕਟਰ 53 ਥਾਣੇ ’ਚ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ।

ਇਹ ਖ਼ਬਰ ਵੀ ਪੜ੍ਹੋ : ਰਿਲੀਜ਼ ਤੋਂ ਪਹਿਲਾਂ ਵਿਵਾਦਾਂ ’ਚ ਘਿਰੀ ਫ਼ਿਲਮ ‘ਦਾਸਤਾਨ-ਏ-ਸਰਹਿੰਦ’, ਸ਼੍ਰੋਮਣੀ ਕਮੇਟੀ ਨੇ ਕੀਤਾ ਤਿੱਖਾ ਵਿਰੋਧ

ਐਲਵਿਸ਼ ਯਾਦਵ ਇਕ ਮਸ਼ਹੂਰ ਯੂਟਿਊਬਰ ਹੈ। ਉਸ ਨੇ ‘ਬਿੱਗ ਬੌਸ ਓ. ਟੀ. ਟੀ. 2’ ’ਚ ਵਾਈਲਡ ਕਾਰਡ ਵਜੋਂ ਐਂਟਰੀ ਕੀਤੀ ਸੀ। ਬਾਅਦ ’ਚ ਉਹ ਸ਼ੋਅ ਦਾ ਵਿਨਰ ਵੀ ਬਣ ਗਿਆ। ਬਿੱਗ ਬੌਸ ਦੇ ਘਰ ਤੋਂ ਬਾਹਰ ਆਉਣ ਤੋਂ ਬਾਅਦ ਐਲਵਿਸ਼ ਦੀ ਪ੍ਰਸਿੱਧੀ ਤੇ ਫੈਨ ਫਾਲੋਇੰਗ ਤੇਜ਼ੀ ਨਾਲ ਵਧੀ ਹੈ। ਹਰ ਪਾਸੇ ਉਸ ਦੇ ‘ਸਿਸਟਮ’ ਦੀ ਚਰਚਾ ਹੈ। ਹੁਣ ਐਲਵਿਸ਼ ਯਾਦਵ ਨੂੰ ਗੀਤਾਂ ਤੋਂ ਲੈ ਕੇ ਫ਼ਿਲਮਾਂ ਦੇ ਆਫਰ ਆਉਣ ਲੱਗੇ ਹਨ।

ਉਸ ਨੇ ਆਪਣੇ ਯੂਟਿਊਬ ਚੈਨਲ ’ਤੇ ਕਾਮੇਡੀ ਵੀਡੀਓਜ਼ ਬਣਾ ਕੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਯੂਟਿਊਬ ’ਤੇ ਲਗਭਗ 14.5 ਮਿਲੀਅਨ ਸਬਸਕ੍ਰਾਈਬਰਸ ਹਨ। 29 ਅਪ੍ਰੈਲ, 2016 ਨੂੰ ਐਲਵਿਸ਼ ਨੇ ਯੂਟਿਊਬ ਦੀ ਦੁਨੀਆ ’ਚ ਆਪਣਾ ਪਹਿਲਾ ਕਦਮ ਰੱਖਿਆ। ਇਸ ਤੋਂ ਬਾਅਦ ਉਸ ਨੇ ‘ਬਿੱਗ ਬੌਸ ਓ. ਟੀ. ਟੀ. 2’ ਦਾ ਜੇਤੂ ਬਣ ਕੇ ਇਕ ਵੱਡੀ ਮਿਸਾਲ ਕਾਇਮ ਕੀਤੀ ਹੈ। ਹਾਲਾਂਕਿ ਐਲਵਿਸ਼ ਯਾਦਵ ਲਗਜ਼ਰੀ ਲਾਈਫ ਜਿਊਣ ਲਈ ਵੀ ਜਾਣੇ ਜਾਂਦੇ ਹਨ। ਉਸ ਨੂੰ ਮਹਿੰਗੀਆਂ ਕਾਰਾਂ ਦਾ ਵੀ ਬਹੁਤ ਸ਼ੌਕ ਹੈ। ਇਸ ਸਾਲ ਐਲਵਿਸ਼ ਆਪਣਾ ਜਨਮਦਿਨ ਮਨਾਉਣ ਦੁਬਈ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News