ਚਾਚਾ ਮੀਕਾ ਸਿੰਘ ਦੇ ਜਨਮ ਦਿਨ ''ਤੇ ਭਤੀਜੀ, ਅਜੀਤ ਮਹਿੰਦੀ ਨੇ ਸਾਂਝੀ ਕੀਤੀ ਖ਼ੂਬਸੂਰਤ ਪੋਸਟ

6/10/2021 11:56:59 AM

ਮੁੰਬਈ- ਗਾਇਕ ਮੀਕਾ ਸਿੰਘ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦਾ ਜਨਮ 10 ਜੂਨ 1977 ਨੂੰ ਹੋਇਆ ਸੀ ਅਤੇ ਉਨ੍ਹਾਂ ਦਾ ਅਸਲ ਨਾਂਅ ਅਮਰੀਕ ਸਿੰਘ ਹੈ । ਮੀਕਾ ਸਿੰਘ ਨੇ ਬਾਲੀਵੁੱਡ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਕਈ ਹਿੱਟ ਪੰਜਾਬੀ ਗੀਤ ਵੀ ਗਾਏ ਹਨ। ਏਨੀਂ ਦਿਨੀਂ ਉਹ ਆਪਣੇ ਗੀਤ ਨੂੰ ਲੈ ਕੇ ਕਾਫ਼ੀ ਚਰਚਾ ‘ਚ ਹਨ ਕਿਉਂਕਿ ਇਹ ਗੀਤ ਉਨ੍ਹਾਂ ਨੇ ਅਦਾਕਾਰ ਕੇ.ਆਰ.ਕੇ ਨਾਲ ਹੋਏ ਵਿਵਾਦ ਨੂੰ ਲੈ ਕੇ ਕੱਢਿਆ ਹੈ।

PunjabKesari
ਮੀਕਾ ਸਿੰਘ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਭਤੀਜੀ ਅਜੀਤ ਮਹਿੰਦੀ ਨੇ ਇੱਕ ਪਿਆਰੀ ਜਿਹੀ ਪੋਸਟ ਸਾਂਝੀ ਕੀਤੀ ਹੈ। ਅਜੀਤ ਮਹਿੰਦੀ ਨੇ ਆਪਣੇ ਚਾਚੇ ਮੀਕਾ ਸਿੰਘ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਲਿਖਿਆ ‘ਚਾਚਾ ਜੀ ਤੁਸੀਂ ਮੇਰੇ ਜਨਮ ਦਿਨ ‘ਤੇ ਇਹ ਕਦੇ ਵੀ ਨਹੀਂ ਹੋਇਆ ਕਿ ਕੋਈ ਪਾਰਟੀ ਨਾ ਰੱਖੀ ਹੋਵੇ ਅਤੇ ਤੁਸੀਂ ਕਦੇ ਵੀ ਇਹ ਮੌਕਾ ਨਹੀਂ ਖੁੰਝਾਇਆ ਤਾਂ ਮੈਂ ਕਿਵੇਂ ਭੁੱਲ ਸਕਦੀ ਹਾਂ। ਹੈਪੀ ਬਰਥਡੇ ਚਾਚਾ ਜੀ’।

https://www.instagram.com/p/CP7SFrODWAm/?utm_source=ig_web_copy_link
ਅਜੀਤ ਮਹਿੰਦੀ ਵੱਲੋਂ ਸ਼ੇਅਰ ਕੀਤੀ ਗਈ ਇਸ ਪੋਸਟ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤੀ ਜਾ ਰਹੀ ਹੈ। ਮੀਕਾ ਸਿੰਘ ਉਦੋਂ ਚਰਚਾ ‘ਚ ਆਏ ਸਨ ਜਦੋਂ 14 ਸਾਲ ਪਹਿਲਾਂ ਉਨ੍ਹਾਂ ਨੇ ਆਪਣੇ ਜਨਮ ਦਿਨ ‘ਤੇ ਪਾਰਟੀ ਰੱਖੀ ਸੀ ।
ਇਸ ਪਾਰਟੀ ਦੌਰਾਨ ਉਨ੍ਹਾਂ ਨੇ ਰਾਖੀ ਸਾਵੰਤ ਨੂੰ ਕਿੱਸ ਕਰ ਦਿੱਤਾ ਸੀ। ਜਿਸ ਨੂੰ ਲੈ ਕੇ ਕਾਫ਼ੀ ਹੰਗਾਮਾ ਵੀ ਹੋਇਆ ਸੀ। ਮੀਕਾ ਸਿੰਘ ਪ੍ਰਸਿੱਧ ਗਾਇਕ ਦਲੇਰ ਮਹਿੰਦੀ ਦਾ ਭਰਾ ਹੈ । 


Aarti dhillon

Content Editor Aarti dhillon