ਉਮਰ ਰਿਆਜ਼ ਨੇ ਟਵਿੱਟਰ ''ਤੇ ਬਣਾਇਆ ਇਤਿਹਾਸ, ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਨੂੰ ਵੀ ਛੱਡਿਆ ਪਿੱਛੇ

01/14/2022 12:32:21 PM

ਮੁੰਬਈ (ਬਿਊਰੋ) - ਬਾਲੀਵੁੱਡ ਦੇ ਸੁਪਰਸਟਾਰ ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 15' ਦੇ ਗੇਮ ਸ਼ੋਅ 'ਚੋਂ ਆਊਟ ਹੁੰਦੇ ਹੀ ਉਮਰ ਰਿਆਜ਼ ਨੇ ਟਵਿੱਟਰ 'ਤੇ ਇਤਿਹਾਸ ਰਚ ਦਿੱਤਾ ਹੈ। ਉਮਰ ਰਿਆਜ਼ ਦੇ ਪ੍ਰਸ਼ੰਸਕ ਉਸ ਨੂੰ ਸ਼ੋਅ 'ਚੋਂ ਬਾਹਰ ਕੀਤੇ ਜਾਣ 'ਤੇ ਹੈਰਾਨ ਹਨ ਅਤੇ ਟਵਿੱਟਰ 'ਤੇ ਸ਼ੋਅ ਮੇਕਰਸ ਨੂੰ ਝੂਠਾ ਦੱਸ ਰਹੇ ਹਨ। ਉਮਰ ਰਿਆਜ਼ ਦੇ ਪੱਖ 'ਚ ਇਸ ਮੁੱਦੇ 'ਤੇ ਹੁਣ ਤੱਕ 17 ਮਿਲੀਅਨ ਟਵੀਟ ਆ ਚੁੱਕੇ ਹਨ। ਇਹ ਆਪਣੇ ਆਪ 'ਚ ਇੱਕ ਰਿਕਾਰਡ ਹੈ ਕਿ ਰਿਐਲਿਟੀ ਸ਼ੋਅ ਦੇ ਮੁਕਾਬਲੇਬਾਜ਼ ਲਈ ਇੰਨ੍ਹੇ ਟਵੀਟ ਕੀਤੇ ਗਏ ਹੋਣ।

PunjabKesari

ਦੱਸ ਦਈਏ ਕਿ ਵਿਵਾਦਿਤ ਸ਼ੋਅ 'ਬਿੱਗ ਬੌਸ' ਆਪਣੇ 15ਵੇਂ ਸੀਜ਼ਨ 'ਚ ਚੱਲ ਰਿਹਾ ਹੈ। ਮੌਜੂਦਾ ਸੀਜ਼ਨ ਤੋਂ ਬੇਘਰ ਹੋ ਗਏ ਉਮਰ ਰਿਆਜ਼ ਦੀ ਬੇਦਖਲੀ ਨੇ ਟਵਿੱਟਰ 'ਤੇ ਹੰਗਾਮਾ ਮਚਾ ਦਿੱਤਾ ਹੈ। ਟਵਿੱਟਰ 'ਤੇ ਉਨ੍ਹਾਂ ਦੇ ਪੱਖ 'ਚ 17 ਮਿਲੀਅਨ ਤੋਂ ਵੱਧ ਟਵੀਟ ਹੋ ਚੁੱਕੇ ਹਨ। 'ਬਿੱਗ ਬੌਸ' ਦੇ ਕਿਸੇ ਵੀ ਪ੍ਰਤਿਭਾਗੀ ਲਈ ਅਜਿਹਾ ਕਦੇ ਵੀ ਨਹੀਂ ਹੋਇਆ, ਇਹ ਆਪਣੇ ਆਪ 'ਚ ਇੱਕ ਇਤਿਹਾਸ ਹੈ। ਉਮਰ ਰਿਆਜ਼ ਨੂੰ ਸ਼ੋਅ ਤੋਂ ਹਟਾਏ ਜਾਣ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਨੇ ਸ਼ੋਅ ਮੇਕਰਸ 'ਤੇ ਸ਼ਬਦੀ ਵਾਰ ਕਰ ਰਹੇ ਹਨ। 

ਟਵਿੱਟਰ 'ਤੇ #Public Winner Umar Riaz ਕਾਫ਼ੀ ਟ੍ਰੈਂਡ ਕਰ ਰਿਹਾ ਹੈ। ਪਿਛਲੇ ਚਾਰ ਦਿਨਾਂ ਤੋਂ ਉਮਰ ਰਿਆਜ਼ ਦੇ ਫੈਨਜ਼ ਟਵਿੱਟਰ 'ਤੇ ਸ਼ੋਅ ਮੇਕਰਸ ਨੂੰ ਕੋਸ ਰਹੇ ਹਨ। ਇਸ ਦੇ ਨਾਲ ਹੀ ਉਮਰ ਨੇ ਟਵਿੱਟਰ 'ਤੇ ਆ ਕੇ ਇਸ ਇਤਿਹਾਸਕ ਸਮਰਥਨ ਲਈ ਫੈਨਜ਼ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਉਮਰ ਰਿਆਜ਼ ਨੇ 16 ਮਿਲੀਅਨ ਟਵੀਟਸ ਨਾਲ ਟਵਿੱਟਰ 'ਤੇ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ। ਉਮਰ ਰਿਆਜ਼ ਨੇ ਟਵਿੱਟਰ 'ਤੇ ਲਿਖਿਆ, 'ਮੇਰੇ ਕੋਲ ਸ਼ਬਦ ਨਹੀਂ ਹਨ।'

PunjabKesari

ਦੱਸਣਯੋਗ ਹੈ ਕਿ ਪਿਛਲੇ 'ਵੀਕੈਂਡ ਕਾ ਵਾਰ' 'ਚ ਸਲਮਾਨ ਖ਼ਾਨ ਨੇ ਉਮਰ ਰਿਆਜ਼ ਨੂੰ ਬੇਦਖਲ ਕਰਨ ਦਾ ਐਲਾਨ ਕੀਤਾ ਸੀ। ਇਹ 'ਬਿੱਗ ਬੌਸ 15' ਦਾ ਹੁਣ ਤੱਕ ਦਾ ਸਭ ਤੋਂ ਹੈਰਾਨ ਕਰਨ ਵਾਲਾ ਐਲੀਮੀਨੇਸ਼ਨ ਸੀ। ਪਿਛਲੇ ਹਫਤੇ ਇੱਕ ਟਾਸਕ 'ਚ ਪ੍ਰਤੀਕ ਸਹਿਜਪਾਲ ਅਤੇ ਉਮਰ ਰਿਆਜ਼ 'ਚ ਲੜਾਈ ਹੋ ਗਈ ਸੀ। 'ਬਿੱਗ ਬੌਸ' ਨੇ ਘਰ ਦੇ ਨਿਯਮਾਂ ਨੂੰ ਤੋੜਨ ਲਈ ਉਮਰ ਰਿਆਜ਼ ਨੂੰ ਨੌਮੀਨੇਸ਼ਨ 'ਚ ਰੱਖਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ 'ਵੀਕੈਂਡ ਦਾ ਵਾਰ' 'ਚ ਘਰ ਛੱਡਣਾ ਪਿਆ। ਇਸ ਤੋਂ ਬਾਅਦ ਉਮਰ ਨੇ ਟਵੀਟ ਕੀਤਾ ਸੀ, ''ਮੇਰੇ ਲੋਕ, ਮੈਨੂੰ ਕਦੇ ਵੀ ਬਾਹਰ ਨਹੀਂ ਕੱਢਣਾ ਚਾਹੁੰਦੇ, ਉਹ ਸਮਰਥਨ ਨਾਂ ਕਰਨ ਅਜਿਹਾ ਨਹੀਂ ਹੋ ਸਕਦਾ, ਇਹ ਅਸੰਭਵ ਹੈ, ਮੈਂ ਹਰ ਫੈਨ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।''


sunita

Content Editor

Related News