ਫ਼ਿਲਮ 'ਗਦਰ 2' ਦੇ ਗੀਤ 'ਉੱਡਜਾ ਕਾਲੇ ਕਾਵਾਂ' ਮਿਲਿਆ ਜ਼ਬਰਦਸਤ ਪਿਆਰ

Monday, Jul 03, 2023 - 10:44 AM (IST)

ਫ਼ਿਲਮ 'ਗਦਰ 2' ਦੇ ਗੀਤ 'ਉੱਡਜਾ ਕਾਲੇ ਕਾਵਾਂ' ਮਿਲਿਆ ਜ਼ਬਰਦਸਤ ਪਿਆਰ

ਮੁੰਬਈ (ਬਿਊਰੋ) - ‘ਗਦਰ: ਏਕ ਪ੍ਰੇਮ ਕਥਾ’ ਦੇ ਸੰਗੀਤ ਨੂੰ ਸਰਹੱਦਾਂ ਤੋਂ ਪਾਰ ਵੀ ਸਰਾਹਿਆ ਗਿਆ ਹੈ। ਇਸ ਨੂੰ ਦੁਨੀਆ ਭਰ ਦੇ ਲੱਖਾਂ ਸੰਗੀਤ ਪ੍ਰੇਮੀਆਂ ਦੁਆਰਾ ਪਿਆਰ ਕੀਤਾ ਗਿਆ ਹੈ। ਡਾਂਸ ਨੰਬਰ ‘ਮੈਂ ਨਿੱਕਲਾ ਗੱਡੀ ਲੇ ਕੇ’ ਤੋਂ ਲੈ ਕੇ ਰੋਮਾਂਟਿਕ ਗੀਤ ‘ਉੱਡ ਜਾ ਕਾਲੇ ਕਾਵਾਂ’ ਤੱਕ ‘ਗਦਰ: ਏਕ ਪ੍ਰੇਮ ਕਥਾ’ ਦੀ ਐਲਬਮ ਨੇ ਪਿਆਰ, ਕੁਰਬਾਨੀ ਤੇ ਦੇਸ਼ ਭਗਤੀ ਦੇ ਤੱਤ ਨੂੰ ਖੂਬਸੂਰਤੀ ਨਾਲ ਦਰਸ਼ਾਇਆ ਹੈ ਤੇ ਲੋਕਾਂ ਦੇ ਦਿਲਾਂ ’ਚ ਖਾਸ ਥਾਂ ਬਣਾਈ ਹੈ।

ਹਾਲ ਹੀ ’ਚ ਨਿਰਮਾਤਾਵਾਂ ਨੇ ਗਲੋਬਲ ਚਾਰਟਬਸਟਰ ‘ਉੱਡ ਜਾ ਕਾਲੇ ਕਾਵਾਂ’ ਦਾ ਸੁਧਾਰਿਆ ਹੋਇਆ ਸੰਸਕਰਣ ਲਾਂਚ ਕੀਤਾ, ਜਿਸ ਨੂੰ ਇਕ ਵਾਰ ਫਿਰ ਬਹੁਤ ਪਿਆਰ ਮਿਲਿਆ ਤੇ ਥੋੜ੍ਹੇ ਸਮੇਂ ’ਚ ਹੀ ਟ੍ਰੈਂਡ ਕਰਨ ਲੱਗਾ। ‘ਗਦਰ 2’ ਦੀ ਸੰਗੀਤ ਐਲਬਮ ’ਤੇ ਕੰਮ ਕਰਨ ਬਾਰੇ, ਗੀਤਕਾਰ ਸਈਦ ਕਾਦਰੀ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਮਿਥੁਨ ਤੇ ਅਨਿਲ ਸ਼ਰਮਾ ਨਾਲ ਕੰਮ ਕਰਨਾ ਉਨ੍ਹਾਂ ਲਈ ਕਿੰਨਾ ਖਾਸ ਸੀ। ਇਹ ਫਿਲਮ 11 ਅਗਸਤ, 2023 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
 


author

sunita

Content Editor

Related News