ਪੰਜਾਬ ਦੀ ਪ੍ਰਸਿੱਧ ਅਦਾਕਾਰਾ ਦਾ ਦਿਹਾਂਤ, ਅੱਜ ਅੰਮ੍ਰਿਤਸਰ ''ਚ ਹੋਵੇਗਾ ਅੰਤਿਮ ਸਸਕਾਰ

Saturday, Feb 17, 2024 - 11:26 AM (IST)

ਪੰਜਾਬ ਦੀ ਪ੍ਰਸਿੱਧ ਅਦਾਕਾਰਾ ਦਾ ਦਿਹਾਂਤ, ਅੱਜ ਅੰਮ੍ਰਿਤਸਰ ''ਚ ਹੋਵੇਗਾ ਅੰਤਿਮ ਸਸਕਾਰ

ਐਂਟਰਟੇਨਮੈਂਟ ਡੈਸਕ - ਇਸ ਵੇਲੇ ਦੀ ਛੋਟੇ ਪਰਦੇ ਨਾਲ ਜੁੜੀ ਵੱਡੀ ਖ਼ਬਰ ਆ ਰਹੀ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਦੂਰਦਰਸ਼ਨ 'ਤੇ ਪ੍ਰਸਾਰਿਤ ਹੋਣ ਵਾਲੇ ਟੀ. ਵੀ. ਸੀਰੀਅਲ 'ਉਡਾਨ' ਫੇਮ ਅਦਾਕਾਰਾ ਕਵਿਤਾ ਚੌਧਰੀ ਦਾ ਦਿਹਾਂਤ ਹੋ ਗਿਆ ਹੈ। ਅਦਾਕਾਰ ਅਨੰਗ ਦੇਸਾਈ ਨੇ ਕਵਿਤਾ ਚੌਧਰੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਹ ਕਵਿਤਾ ਨਾਲ ਨੈਸ਼ਨਲ ਸਕੂਲ ਆਫ਼ ਡਰਾਮਾ ‘ਚ ਬੈਚਮੈਟ ਸਨ। ਦੱਸਿਆ ਜਾ ਰਿਹਾ ਹੈ ਕਿ ਕਵਿਤਾ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਉਨ੍ਹਾਂ ਦੀ ਉਮਰ ਹਾਲੇ 67 ਸਾਲ ਦੀ ਸੀ। ਜਿਵੇਂ ਹੀ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸਾਹਮਣੇ ਆਈ ਤਾਂ ਫੈਨਜ਼ 'ਚ ਦੁੱਖ ਦੀ ਲਹਿਰ ਦੌੜ ਪਈ। ਕਈ ਸੈਲੀਬ੍ਰੇਟੀਜ਼ ਨੇ ਵੀ ਉਨ੍ਹਾਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। 

ਇਹ ਵੀ ਪੜ੍ਹੋ : ਚਾਵਾਂ ਨਾਲ ਪਾਲ਼ੀ ਧੀ ਦੀ ਸ਼ੱਕੀ ਹਾਲਤ ’ਚ ਮੌਤ, ਅਜਿਹੀ ਹਾਲਤ ’ਚ ਲਾਸ਼ ਦੇਖ ਉੱਡੇ ਸਭ ਦੇ ਹੋਸ਼

ਦੱਸਿਆ ਜਾ ਰਿਹਾ ਹੈ ਕਿ ਕਵਿਤਾ ਚੌਧਰੀ ਪਿਛਲੇ ਲੰਮੇ ਸਮੇਂ ਤੋਂ ਬੀਮਾਰ ਸੀ। ਉਹ ਕੈਂਸਰ ਦੀ ਬੀਮਾਰੀ ਨਾਲ ਪੀੜਤ ਸਨ ਅਤੇ ਉਨ੍ਹਾਂ ਦਾ ਇਲਾਜ ਅੰਮ੍ਰਿਤਸਰ 'ਚ ਚੱਲ ਰਿਹਾ ਸੀ ਪਰ ਬੀਤੀ ਰਾਤ ਅਚਾਨਕ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ। ਅਦਾਕਾਰਾ ਦਾ ਅੰਤਿਮ ਸਸਕਾਰ ਅੰਮ੍ਰਿਤਸਰ ‘ਚ ਹੀ ਕੀਤਾ ਜਾਵੇਗਾ । 

ਇਹ ਵੀ ਪੜ੍ਹੋ : ਥਾਣਾ ਜਲਾਲਾਬਾਦ ਸਿਟੀ ’ਚ ਤਾਇਨਾਤ ਏ. ਐੱਸ. ਆਈ. ਗ੍ਰਿਫ਼ਤਾਰ, ਇੰਝ ਫਸਿਆ ਜਾਲ ਵਿਚ

ਦੱਸ ਦਈਏ ਕਿ ਕਵਿਤਾ ਚੌਧਰੀ ਦੂਰਦਰਸ਼ਨ 'ਤੇ ਸਾਲ 1989 ਤੋਂ ਸ਼ੁਰੂ ਹੋਏ ਸੀਰੀਅਲ 'ਉਡਾਣ' 'ਚ ਨਿਭਾਏ ਗਏ 'ਕਲਿਆਣੀ ਸਿੰਘ' ਦੇ ਕਿਰਦਾਰ ਨਾਲ ਮਸ਼ਹੂਰ ਹੋਈ ਸੀ। ਇਹ ਸੀਰੀਅਲ ਉਨ੍ਹਾਂ ਦੀ ਭੈਣ ਦੀ ਜ਼ਿੰਦਗੀ 'ਤੇ ਅਧਾਰਿਤ ਸੀ, ਜੋ ਕਿ ਇੱਕ ਪੁਲਸ ਅਧਿਕਾਰੀ ਸੀ। ਕਵਿਤਾ ਨੇ 80-90 ਦੇ ਦਹਾਕੇ 'ਚ ਕਈ ਇਸ਼ਤਿਹਾਰਾਂ 'ਚ ਵੀ ਕੰਮ ਕੀਤਾ ਸੀ। ਉਨ੍ਹਾਂ  ਨੇ ਮਸ਼ਹੂਰ ਇਸ਼ਤਿਹਾਰ ‘ਸਰਫ਼’ 'ਚ ਕੰਮ ਕੀਤਾ ਕੀਤਾ ਸੀ, ਜੋ ਕਿ ਉਸ ਵੇਲੇ ਦਾ ਮਸ਼ਹੂਰ ਇਸ਼ਤਿਹਾਰ ਸੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

sunita

Content Editor

Related News